ਸ਼੍ਰੀ ਸਨਾਤਨ ਧਰਮ ਸਭਾ ਨੇ ਕਰਵਾਇਆ ਪ੍ਰੋਗਰਾਮ
ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ
Publish Date: Thu, 22 Jan 2026 06:48 PM (IST)
Updated Date: Thu, 22 Jan 2026 06:51 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਵੱਲੋਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਮਾਨਸਾ ਵਿਖੇ ਸਭਾ ਦੇ ਪ੍ਰਧਾਨ ਸਮੀਰ ਛਾਬੜਾ, ਵਾਈਸ ਪ੍ਰਧਾਨ ਰਾਜੇਸ਼ ਪੰਧੇਰ, ਜਨਰਲ ਸਕੱਤਰ ਰਮੇਸ਼ ਟੋਨੀ, ਕੈਸ਼ੀਅਰ ਰਾਕੇਸ਼ ਕੁਮਾਰ ਗੁਪਤਾ, ਸੈਕਟਰੀ ਰਾਕੇਸ਼ ਬਿੱਟੂ ਦੀ ਅਗਵਾਈ ਹੇਠ ਸ਼੍ਰੀ ਰਾਮ ਮੰਦਰ ਅਯੁੱਧਿਆ ਵਿੱਚ ਭਗਵਾਨ ਸ਼੍ਰੀ ਰਾਮਚੰਦਰ ਜੀ ਦੀ ਪ੍ਰਾਣ ਪ੍ਰਤਿਸ਼ਠਾ ਦੀ ਦੂਜੀ ਵਰ੍ਹੇਗੰਢ ਦੀ ਖੁਸ਼ੀ ਵਿੱਚ ਇੱਕ ਸ਼ਾਨਦਾਰ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਸਭਾ ਦੇ ਸਾਰੇ ਮੈਂਬਰਾਂ ਨੇ ਸਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿੱਚ ਇੰਡੀਅਨ ਮੈਡੀਕਲ ਐਸੋਸ਼ੀਏਸ਼ਨ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਐੱਮਡੀ ਮੈਡੀਸਨ, ਡਾ. ਸ਼ੇਰ ਜੰਗ ਸਿੰਘ ਸਿੱਧੂ, ਡਾ. ਰਾਜ ਜਿੰਦਲ, ਡਾ. ਵਿਸ਼ਾਲ ਗਰਗ, ਡਾ. ਸੁਨੀਲ ਬਾਂਸਲ ਨੇ ਆਪਣੀ ਐਸੋਸੀਏਸ਼ਨ ਵੱਲੋਂ ਮਰੀਜ਼ਾਂ ਦਾ ਮੁਫ਼ਤ ਚੈੱਕਅਪ ਕੈਂਪ ਲਗਾਇਆ ਗਿਆ। ਇਸ ਮੌਕੇ ਡਾ. ਜਨਕ ਰਾਜ ਸਿੰਗਲਾ ਨੇ ਆਪਣੇ ਵੱਲੋਂ ਇਸ ਸ਼ੁੱਭ ਮੌਕੇ ’ਤੇ ਸਭਨਾਂ ਨੂੰ ਵਧਾਈ ਦਿੱਤੀ। ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਵੱਲੋਂ ਪ੍ਰਧਾਨ ਅਜੈ ਬਾਂਸਲ, ਭੁਪਿੰਦਰ ਜੋਗਾ ਅਤੇ ਯਸ਼ਪਾਲ ਮਿੱਤਲ ਆਦਿ ਨੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ। ਇਸ ਦੇ ਨਾਲ ਹੀ ਜੈ ਮਿਲਾਪ ਲੈਬ ਐਸੋਸੀਏਸ਼ਨ ਬਲਾਕ ਮਾਨਸਾ ਦੇ ਪ੍ਰਧਾਨ ਰਮੇਸ਼ ਜਿੰਦਲ, ਨਰਿੰਦਰ ਗੁਪਤਾ ਸਕੱਤਰ, ਚੇਅਰਮੈਨ ਰੋਹਤਾਸ਼ ਸਿੰਗਲਾ ਅਤੇ ਇਹਨਾਂ ਦੀ ਟੀਮ ਵੱਲੋਂ ਮੁਫਤ ਟੈਸ਼ਟ ਕੀਤੇ ਗਏ। ਇਸ ਪ੍ਰੋਗਰਾਮ ਵਿੱਚ ਫਿਜੀਓਥੈਰੇਪੀ ਦੀ ਮੁਫ਼ਤ ਸੇਵਾ ਸ਼੍ਰੀ ਹਰੀ ਕ੍ਰਿਸ਼ਨਾ ਫਿਜੀਓਥੈਰੇਪੀ ਦੇ ਡਾ. ਰੋਜਲ ਅਰੋੜਾ ਵੱਲੋਂ ਕੀਤੀ ਗਈ। ਇਸ ਦੇ ਨਾਲ ਹੀ ਸ਼੍ਰੀ ਹਰ ਹਰ ਮਹਾਦੇਵ ਸੇਵਾ ਸੰਸਥਾਨ ਦੇ ਪ੍ਰਧਾਨ ਅੰਜੁਮ ਗੋਇਲ, ਚੇਅਰਮੈਨ ਜੀਵਨ ਸਿੰਗਲਾ, ਵਾਈਸ ਚੇਅਰਮੈਨ ਸ਼ੈਕੀ ਮਘਾਣੀਆ, ਜਨਰਲ ਸਾਹਿਲ ਗਰਗ ਦੀ ਯੋਗ ਅਗਵਾਈ ਹੇਠ ਲੋੜਵੰਦ ਵਿਅਕਤੀਆਂ ਨੂੰ 500 ਮੁਫ਼ਤ ਜੈਕਟਾਂ ਵੰਡੀਆਂ ਗਈਆਂ। ਇਸ ਮੌਕੇ ਅਖੰਡ ਧਰਮ ਧਾਮ ਸੂੰਦਰ ਕਾਂਡ ਮੰਡਲ ਦੇ ਪ੍ਰਧਾਨ ਰਾਜੇਸ਼ ਠੇਕੇਦਾਰ ਦਰਸ਼ਨ ਕੁਮਾਰ ਖੋਖਰ ਵਾਲੇ ਨੇ ਮੰਡਲ ਦੇ ਮੈਂਬਰਾਂ ਦੇ ਸਹਿਯੋਗ ਨਾਲ ਮੰਦਰ ਵਿੱਚ ਸੁੰਦਰ ਕਾਂਡ ਦਾ ਪਾਠ ਕੀਤਾ। ਸ਼੍ਰੀ ਸਨਾਤਨ ਸਭਾ ਵੱਲੋਂ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਪੂਜਾ ਸਮੱਗਰੀ ਕਿੱਟਾਂ, ਜਿਸ ਵਿੱਚ ਝੰਡਾ, ਡੰਡਾ, ਦੀਵੇ, ਬੱਤੀਆਂ ਤੇਲ ਦੀਆਂ ਕਿਟਾਂ ਵੰਡੀਆਂ ਗਈਆਂ ਅਤੇ ਸਭ ਨੂੰ ਆਪਣੇ-ਆਪਣੇ ਘਰ ਦੀਵੇ ਲਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਸਮੀਰ ਛਾਬੜਾ ਅਤੇ ਜਨਰਲ ਸਕੱਤਰ ਰਮੇਸ਼ ਟੋਨੀ ਨੇ ਇਸ ਸ਼ੁੱਭ ਦਿਹਾੜੇ ਦੀਆਂ ਸਭਨਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਅਤੇ ਭਗਵਾਨ ਰਾਮ ਜੀ ਦੇ ਅੱਗੇ ਅਰਦਾਸ ਕੀਤੀ ਕਿ ਉਹ ਹਰ ਦੇਸ਼ ਵਾਸੀ ਦੇ ਸਿਰ ’ਤੇ ਆਪਣਾ ਮੇਹਰ ਭਰਿਆ ਹੱਥ ਰੱਖਣ। ਇਸ ਮੌਕੇ ਸੇਵਾ ਭਾਰਤੀ ਦੇ ਸਾਰੇ ਮੈਂਬਰਾਂ ਨੇ ਭਰਪੂਰ ਯੋਗਦਾਨ ਪਾਇਆ ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਇਲਾਵਾ ਬਿੱਟੂ ਸ਼ਰਮਾ, ਅਸ਼ੀਸ਼ ਅੱਗਰਵਾਲ, ਹੈਪੀ ਬਾਂਸਲ, ਰੁਲਦੂ ਰਾਮ ਨੰਦਗੜ੍ਹ ਸਾਬਕਾ ਪ੍ਰਧਾਨ, ਨਸੀਬ ਚੰਦ, ਸੰਨੀ ਗੋਇਲ, ਪ੍ਰੇਮ ਨੰਦਗੜ੍ਹ, ਸਤੀਸ਼ ਗੋਇਲ, ਵਿਨੋਦ ਕਾਲੀ, ਸੰਤ ਲਾਲ ਨਾਗਪਾਲ, ਪ੍ਰਵੀਨ ਟੋਨੀ ਸ਼ਰਮਾ, ਪ੍ਰੇਮ ਅੱਗਰਵਾਲ, ਹੈਪੀ ਸ਼ਾਰਦਾ, ਵਿਨੋਦ ਚੌਧਰੀ, ਦਰਸ਼ਨ ਪਾਲ, ਮੀਨੂ ਖੋਖਰ, ਰੁਲਦੂ ਰਾਮ ਰੋੜੀ ਵਾਲੇ ਆਦਿ ਹਾਜ਼ਰ ਸਨ।