ਡਾ. ਅੰਬੇਡਕਰ ਜੈਯੰਤੀ ਸਬੰਧੀ ਵਿਸ਼ਾਲ ਕਨਵੈਨਸ਼ਨ 15 ਨੂੰ : ਚੋਹਾਨ/ਉੱਡਤ
ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਬਾਬਾ
Publish Date: Thu, 09 Apr 2026 05:31 PM (IST)
Updated Date: Fri, 10 Apr 2026 04:09 AM (IST)

* ਚਾਰ ਲੇਬਰ ਕੋਡਜ਼ ਤੇ ਬੀਵੀ ਜੀਰਾਮਜੀ ਕਾਨੂੰਨ ’ਤੇ ਚਰਚਾ ਕੀਤੀ ਜਾਵੇਗੀ, 15 ਨੂੰ ਪੁੱਜਣ ਦੀ ਅਪੀਲ ਫ਼ੋਟੋ : 03,04 ਐਮਏਐਨ ਕੈਪਸ਼ਨ : ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ। ਕੈਪਸ਼ਨ : ਐਡਵੋਕੇਟ ਕੁਲਵਿੰਦਰ ਉੱਡਤ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦੇ 135ਵੇਂ ਜਨਮ ਦਿਵਸ ਮੌਕੇ ਵਿਸ਼ਾਲ ਕਨਵੈਨਸ਼ਨ 15 ਅਪ੍ਰੈਲ ਨੂੰ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਕੀਤੀ ਜਾਵੇਗੀ। ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਕਾਮਰੇਡ ਕ੍ਰਿਸ਼ਨ ਸਿੰਘ ਚੌਹਾਨ ਤੇ ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਉੱਡਤ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਸੰਵਿਧਾਨ ਨੂੰ ਖ਼ਤਮ ਕਰ ਕਿਰਤ ਕਾਨੂੰਨਾਂ ਵਿੱਚ ਸੋਧਾਂ ਤਹਿਤ ਕਿਰਤ ਵਿਰੋਧੀ ਤੇ ਸਰਮਾਏਦਾਰਾਂ ਪੱਖੀ ਨੀਤੀਆਂ ਨੂੰ ਧੜਾਧੜ ਲਾਗੂ ਕੀਤਾ ਜਾ ਰਿਹਾ ਹੈ। ਕਿਰਤੀਆਂ ਪੱਖੀ ਬਣੇ ਕਿਰਤ ਕਾਨੂੰਨਾਂ ਨੂੰ ਰੱਦ ਕਰ ਚਾਰ ਲੇਬਰ ਕੋਡ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਜਾ ਚੁੱਕੇ ਹਨ। 1 ਅਪ੍ਰੈਲ ਤੋਂ 8 ਘੰਟੇ ਕੰਮ ਦਿਹਾੜੀ ਸਮਾ 12 ਘੰਟੇ ਦਾ ਕਾਨੂੰਨ ਲਾਗੂ ਹੋ ਚੁੱਕਾ ਹੈ।ਆਮ ਲੋਕਾਂ ਕਿਰਤੀਆਂ ਮਜ਼ਦੂਰਾਂ, ਮੁਲਾਜ਼ਮਾ ਦੀ ਕਿਰਤ ਦੀ ਲੁੱਟ ਕਰਨ ਤੇ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣਾ ਮੋਦੀ ਸਰਕਾਰ ਦਾ ਮਨੋਰਥ ਬਣ ਚੁੱਕਾ ਹੈ। ਪੁਰਾਣੇ ਮਨਰੇਗਾ ਕਾਨੂੰਨ ਵਿੱਚ ਬੇਮਿਸਾਲ ਉਣਤਾਈਆਂ ਹੋਣ ਦੇ ਬਾਵਜੂਦ ਵੀ ਕਰੋੜਾ ਕਿਰਤੀਆਂ ਨੂੰ ਰੁਜ਼ਗਾਰ ਮੁਹਈਆ ਹੁੰਦਾ ਸੀ, ਜੋ ਨਵੇਂ ਬਣੇ ਬੀਵੀ ਜੀਰਾਮਜੀ ਕਾਨੂੰਨ ਤਹਿਤ ਪੰਚਾਇਤਾਂ ਤੇ ਮਹਿਕਮੇ ਨੂੰ ਨਿਹੱਥੇ ਕਰ ਸਿਧਾ ਕੰਮ ਸੈਂਟਰ ਨਾਲ ਜੋੜਣ ਕਰਕੇ ਗਰੀਬ ਲੋਕਾਂ ਦੇ ਰੁਜ਼ਗਾਰ ਦਾ ਹੱਕ ਮਰਿਆ ਗਿਆ ਹੈ। ਇਸ ਸਬੰਧੀ ਆਮ ਲੋਕਾਂ ਨੂੰ ਚੇਤਨ ਕਰਨ ਸਬੰਧੀ 15 ਅਪ੍ਰੈਲ ਦਿਨ ਨੂੰ ਸਵੇਰੇ 10.30 ਵਜੇ ਤੇਜਾ ਸਿੰਘ ਸੁਤੰਤਰ ਭਵਨ ਮਾਨਸਾ ਵਿਖੇ ਉੱਘੇ ਚਿੰਤਕ ਨਿਰਮਲ ਸਿੰਘ ਧਾਲੀਵਾਲ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਵਿਸ਼ੇਸ਼ ਤੌਰ ਤੇ ਕਨਵੈਨਸ਼ਨ ਮੌਕੇ ਸੰਬੋਧਨ ਕਰਨਗੇ। ਇਸ ਮੌਕੇ ਵੇਦ ਪ੍ਰਕਾਸ਼ ਬੁਢਲਾਡਾ, ਕੇਵਲ ਸਿੰਘ ਸਮਾਓਂ, ਸੀਤਾਰਾਮ ਗੋਬਿੰਦਪੁਰਾ, ਜਗਸੀਰ ਸਿੰਘ ਰਾਏਕੇ, ਪੂਰਨ ਸਿੰਘ ਸਰਦੂਲਗੜ੍ਹ, ਨਰੇਸ਼ ਕੁਮਾਰ ਬੁਰਜ਼ ਹਰੀ, ਕਰਨੈਲ ਸਿੰਘ ਭੀਖੀ, ਜੀਤ ਰਾਮ ਆਦਿ ਆਗੂ ਹਾਜ਼ਰ ਸਨ।