ਗੁਰੂ ਗੋਬਿੰਦ ਸਿੰਘ ਨਗਰ ਦੇ ਵਾਸੀਆਂ ਦਾ ਵਫ਼ਦ ਕਾਰਜ ਸਾਧਕ ਅਫ਼ਸਰ ਨੂੰ ਮਿਲਿਆ
ਗੁਰੂ ਗੋਬਿੰਦ ਸਿੰਘ ਨਗਰ ਦੇ ਵਾਸੀਆਂ ਦਾ ਵਫ਼ਦ
Publish Date: Fri, 27 Feb 2026 04:36 PM (IST)
Updated Date: Fri, 27 Feb 2026 04:37 PM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ ਗੁਰੂ ਗੋਬਿੰਦ ਸਿੰਘ ਨਗਰ ਦੇ ਵਾਸੀਆਂ ਦਾ ਵਫ਼ਦ ਪ੍ਰਦੀਪ ਸ਼ਰਮਾ (ਮਾਖਾ) ਜ਼ਿਲ੍ਹਾ ਯੂਥ ਵਾਈਸ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਿਚ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਮਾਨਸਾ ਨੂੰ ਮਿਲਿਆ। ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਗਲੀ ਨੰਬਰ. 2 ਜ਼ਿਆਦਾ ਨੀਵੀਂ ਹੋਣ ਕਰਕੇ ਹਰ ਸਮੇਂ ਸੀਵਰੇਜ ਦਾ ਪਾਣੀ ਅਤੇ ਨਾਲੀਆਂ ਦਾ ਗੰਦਾ ਪਾਣੀ ਗਲੀ ’ਚ ਖੜ੍ਹਾ ਰਹਿੰਦਾ ਹੈ, ਜਿਸ ਨਾਲ ਸਕੂਲੀ ਬੱਚਿਆਂ ਨੂੰ ਅਤੇ ਗਲੀ ਵਿੱਚ ਵਸਦੇ ਲੋਕਾਂ ਨੂੰ ਭਾਰੀ ਦਿੱਕਤ ਪੇਸ਼ ਆਉਂਦੀ ਹੈ, ਖਾਲੀ ਪਏ ਪਲਾਟਾਂ ਦੇ ਵਿੱਚ ਖੜ੍ਹਾ ਪਾਣੀ ਟੋਭਿਆਂ ਦਾ ਰੂਪ ਧਾਰਨ ਕਰ ਰਿਹਾ ਹੈ ਅਤੇ ਬਿਮਾਰੀਆਂ ਫ਼ੈਲਣ ਦਾ ਡਰ ਵੀ ਬਣਿਆ ਰਹਿਦਾ ਹੈ। ਵਫ਼ਦ ਵੱਲੋਂ ਇਸ ਗਲੀ ਨੂੰ ਉੱਚਾ ਕਰਕੇ ਬਣਾਉਣ ਦੀ ਮੰਗ ਕੀਤੀ ਗਈ। ਕਾਰਜ ਸਾਧਕ ਅਫ਼ਸਰ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਗਲੀ ਦਾ ਨਿਰਮਾਣ ਜਲਦੀ ਸ਼ੁਰੂ ਕਰਵਾ ਦਿੱਤਾ ਜਾਵੇਗਾ। ਇਸ ਸਮੇਂ ਵਫ਼ਦ ਵਿੱਚ ਉਕਤ ਆਗੂ ਤੋਂ ਇਲਾਵਾ ਰਮੇਸ਼ ਪਰੋਚਾ ਜੀ, ਕੁਕੂ ਤੁਰਕੀਆ, ਮਨਮੀਤ ਸਿੰਘ, ਸੁਖਦੇਵ ਸਿੰਘ, ਸੈਫੀ, ਮੈਗਲ, ਮੌਜੂਦ ਸਨ