- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫੇਅਰ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈਲਫ਼ੇਅਰ ਕਲੱਬ ਵੱਲੋਂ 9ਵਾਂ ਚੈਲੇਂਜਰਜ਼ ਕੱਪ ਕ੍ਰਿਕੇਟ ਟੂਰਨਾਮੈਂਟ ਮਾਨਸਾ ਵਿੱਚ ਬਹੁਤ ਹੀ ਸ਼ਾਨਦਾਰ ਅਤੇ ਸਫ਼ਲ ਢੰਗ ਨਾਲ ਆਯੋਜਿਤ ਕੀਤਾ ਗਿਆ। ਇਹ ਟੂਰਨਾਮੈਂਟ ਮਾਨਸਾ ਦੇ ਇਤਿਹਾਸ ਵਿੱਚ ਇੱਕ ਮੀਲ ਪੱਥਰ ਸਾਬਤ ਹੋਇਆ ਕਿਉਂਕਿ ਪਹਿਲੀ ਵਾਰ ਦਿਨ, ਰਾਤ ਦੇ ਕ੍ਰਿਕਟ ਮੈਚ ਕਰਵਾਏ ਗਏ। ਟੂਰਨਾਮੈਂਟ ਖਾਲਸਾ ਕ੍ਰਿਕਟ ਗਰਾਊਂਡ ਵਿੱਚ ਆਯੋਜਿਤ ਕੀਤਾ ਗਿਆ। ਟੂਰਨਾਮੈਂਟ ਦੇ ਫ਼ਾਈਨ ਮੁਕਾਬਲੇ ਵਿੱਚ ਬੀਬੀਸੀ ਨੋਇਡਾ ਅਤੇ ਹਰਿਆਣਾ ਕ੍ਰਿਕੇਟ ਅਕੈਡਮੀ (ਐਚਸੀਏ) ਦੀਆਂ ਟੀਮਾਂ ਆਹਮਣੇ ਸਾਹਮਣੇ ਹੋਈਆਂ। ਦੋਵੇਂ ਟੀਮਾਂ ਵੱਲੋਂ ਉੱਚ ਦਰਜੇ ਦਾ ਖੇਡ ਪ੍ਰਦਰਸ਼ਨ ਕੀਤਾ ਗਿਆ। ਚੌਕੇ ਛੱਕੇ ਕਾਬਿਲ-ਏ-ਤਾਰੀਫ਼ ਬੋਲਿੰਗ ਅਤੇ ਸ਼ਾਨਦਾਰ ਫ਼ੀਲਡਿੰਗ ਨੇ ਦਰਸ਼ਕਾਂ ਨੂੰ ਖੂਬ ਮਨੋਰੰਜਨ ਦਿੱਤਾ। ਫਾਈਨਲ ਮੈਚ ਐਚਸੀਏ ਨੇ 17 ਦੌੜਾਂ ਨਾਲ ਜਿੱਤ ਲਿਆ। ਮੈਚ ਦੌਰਾਨ ਕਮੈਂਟਰੀ ਅਜੇ ਸਰਮੇਘਾ (ਜੰਮੂ), ਵਿਸ਼ਾਲ ਵਿਕੀ ਅਤੇ ਸ਼ੈਂਟੀ ਵੱਲੋਂ ਕੀਤੀ ਗਈ, ਜਿਸ ਨਾਲ ਮੁਕਾਬਲਾ ਹੋਰ ਵੀ ਰੋਮਾਂਚਕ ਬਣਿਆ। ਦਰਸ਼ਕਾਂ ਵੱਲੋਂ ਖੁਸ਼ੀ ਦੇ ਇਜ਼ਹਾਰ ਵਜੋਂ ਪਟਾਕੇ ਚਲਾਏ ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਚੌਕਿਆਂ ਅਤੇ ਵਿਕਟਾਂ ‘ਤੇ ਦਰਸ਼ਕਾਂ ਵੱਲੋਂ ਹਜ਼ਾਰਾਂ ਰੁਪਏ ਦੇ ਇਨਾਮ ਵੀ ਰੱਖੇ ਗਏ।
ਇਹ ਮਾਨਸਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ ਦਰਸ਼ਕ ਰਾਤ 12:30 ਵਜੇ ਤੱਕ ਗਰਾਊਂਡ ਵਿੱਚ ਮੈਚ ਦੇਖਣ ਲਈ ਮੌਜੂਦ ਰਹੇ। ਇਸ ਮੌਕੇ ਮੰਗਤ ਰਾਮ ਬਾਂਸਲ ਆਪਣੇ ਬੇਟੇ ਦੇ ਨਾਲ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ। ਉਨ੍ਹਾਂ ਨੇ ਖਿਡਾਰੀਆਂ ਦਾ ਹੌਂਸਲਾ ਵਧਾਇਆ ਅਤੇ ਜੇਤੂ ਟੀਮ ਨੂੰ ਟ੍ਰਾਫ਼ੀ ਤੇ ਇਨਾਮ ਰਾਸ਼ੀ ਭੇਂਟ ਕੀਤੀ। ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਸਹੀ ਦਿਸ਼ਾ ਵੱਲ ਲੈ ਜਾਂਦੀਆਂ ਹਨ। ਟੂਰਨਾਮੈਂਟ ਵਿੱਚ ਮਾਨਸਾ ਦੇ ਪੁਰਾਣੇ ਕ੍ਰਿਕੇਟਰਾਂ, ਫਾਊਂਡਰ ਕ੍ਰਿਕੇਟਰ ਜਤਿੰਦਰ ਅਗਰਾ ਦੇ ਅਸ਼ੀਰਵਾਦ ਨਾਲ ਨਾਲ ਡਾਕਟਰਾਂ, ਪ੍ਰੋਫ਼ੈਸਰਾਂ, ਵਕੀਲਾਂ, ਸਿੱਖਿਆਵਿਦਾਂ ਅਤੇ ਵੱਖ-ਵੱਖ ਖੇਡਾਂ ਨਾਲ ਜੁੜੇ ਖਿਡਾਰੀਆਂ ਨੇ ਵੀ ਭਰਪੂਰ ਭਾਗ ਲਿਆ। ਕੁੱਲ 16 ਟੀਮਾਂ ਦੇ ਲਗਭਗ 250 ਖਿਡਾਰੀਆਂ ਨੇ ਟੂਰਨਾਮੈਂਟ ਵਿੱਚ ਸ਼ਮੂਲੀਅਤ ਕੀਤੀ, ਜਿਨ੍ਹਾਂ ਵਿੱਚ ਆਈਪੀਐਲ ਅਤੇ ਰਣਜੀ ਟਰਾਫ਼ੀ ਵਿੱਚ ਖੇਡ ਚੁੱਕੇ ਖਿਡਾਰੀ ਵੀ ਸ਼ਾਮਲ ਸਨ। ਟੂਰਨਾਮੈਂਟ ਦੌਰਾਨ ਮੈਡੀਕਲ ਰਿਪ੍ਰਿਜ਼ੈਂਟੇਟਿਵ ਅਸੋਸੀਏਸ਼ਨ ਦੀ ਟੀਮ ਵੱਲੋਂ ਸ਼ੈਮੀ ਕੁਮਾਰ, ਹਰਸ਼ ਮਿੱਧਾ ਤੇ ਬਿੰਦਰ ਨੇ ਪੂਰ੍ਹੇ ਟੂਰਨਾਮੈਂਟ ਵਿੱਚ ਫ਼ਸਟ ਏਡ ਦੀ ਸੇਵਾ ਨਿਭਾਈ। ਅੰਤ ਵਿੱਚ ਟੂਰਨਾਮੈਂਟ ਆਰਗੇਨਾਈਜ਼ਰਾਂ ਵਿਨੈ ਪਾਲ ਗਿੱਲ, ਭਗਵਾਨ ਸਿੰਘ ਕਸਤੂਰੀ, ਜਗਮੋਹਨ ਧਾਲੀਵਾਲ,ਗੁਰਪ੍ਰੀਤ ਮੋਨੀ, ਸਹਿਜਪ੍ਰੀਤ ਸਿੰਘ, ਪਰਮਿੰਦਰ ਝੋਟਾ, ਨਵਜੋਤ ਲਾਡੀ, ਚਰਨਪ੍ਰੀਤ ਗਰੇਵਾਲ, ਦਲਬੀਰ ਬਿੱਟੂ, ਕੇਵਲ ਸ਼ਰਮਾ, ਮਨੂ ਸ਼ਰਮਾ, ਬੱਬੂ ਵੱਲੋਂ ਮਾਨਸਾ ਵਾਸੀਆਂ ਦੇ ਸਹਿਯੋਗ ਲਈ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਟੂਰਨਾਮੈਂਟ ਕਰਵਾਉਣ ਦਾ ਭਰੋਸਾ ਦਿੱਤਾ ਗਿਆ।