ਕਈ ਇਲਾਕਿਆਂ ‘ਚ ਰਹੇਗੀ ਬਿਜਲੀ ਸਪਲਾਈ ਠੱਪ
66 ਕੇਵੀ ਗਰਿੱਡ ਅਨਾਜ ਮੰਡੀ
Publish Date: Sat, 07 Feb 2026 06:25 PM (IST)
Updated Date: Sun, 08 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : 66 ਕੇਵੀ ਗਰਿੱਡ ਅਨਾਜ ਮੰਡੀ ਤੋਂ ਚੱਲਦੇ 11 ਕੇਵੀ ਜਵਾਹਰਕੇ ਅਰਬਨ ਫ਼ੀਡਰ ਦੀ ਸਪਲਾਈ 8 ਫ਼ਰਵਰੀ 2026 ਦਿਨ ਐਤਵਾਰ ਨੂੰ ਜ਼ਰੂਰੀ ਮੁਰੰਮਤ ਕਾਰਨ ਸਮਾਂ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਹ ਜਾਣਕਾਰੀ ਐਸਡੀਓ ਸ਼ਹਿਰੀ ਸਬ ਡਿਵੀਜ਼ਨ ਮਾਨਸਾ ਇੰਜ ਗੁਰਬਖਸ਼ ਸਿੰਘ ਤੇ ਇੰਜਨੀਅਰ ਬਲਜਿੰਦਰ ਸਿੰਘ ਜੇਈ ਨੇ ਦਿੱਤੀ। ਇਸ ਨਾਲ ਡੀਡੀ ਫੋਰਟ ਪੈਲੇਸ ਰੋਡ ਵਾਲਾ ਸਾਰਾ ਏਰੀਆ, ਪਿੰਡ ਜਵਾਹਰਕੇ, ਪਿੰਡ ਜਵਾਹਰਕੇ ਤੋਂ ਨੰਗਲ ਖੁਰਦ ਤੇ ਨੰਗਲ ਕਲਾਂ ਰੋਡ ਤੇ ਉਕਤ ਫੀਡਰ ਤੋਂ ਚਲਦਾ ਏਰੀਆ ਪ੍ਰਭਾਵਿਤ ਰਹੇਗਾ।