ਮੁਫ਼ਤ ਆਯੁਸ਼ ਮੈਡੀਕਲ ਕੈਂਪ ’ਚ 577 ਮਰੀਜ਼ਾਂ ਨੇ ਲਿਆ ਲਾਭ
ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ
Publish Date: Fri, 06 Feb 2026 07:28 PM (IST)
Updated Date: Sat, 07 Feb 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਬਾਗ ਵਾਲਾ ਗੁਰੂਦੁਆਰਾ ਮਾਨਸਾ ਵਿਖੇ ਮੁਫ਼ਤ ਆਯੁਸ਼ ਮੈਡੀਕਲ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਜ਼ਿਲ੍ਹਾ ਹੋਮਿਓਪੈਥਿਕ ਅਧਿਕਾਰੀ ਡਾ. ਰਾਜੀਵ ਕੁਮਾਰ ਜਿੰਦੀਆ ਨੇ ਕੀਤਾ। ਇਸ ਮੌਕੇ ਜ਼ਿਲ੍ਹਾ ਆਯੁਵੈਦਿਕ ਅਫ਼ਸਰ ਡਾ. ਨਮਿਤਾ ਗਰਗ ਨੇ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਦਾ ਮੁਫ਼ਤ ਚੈੱਕਅੱਪ ਕੀਤਾ ਗਿਆ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਕੈਂਪ ਤੋਂ 557 ਮਰੀਜ਼ਾਂ ਨੇ ਲਾਭ ਲਿਆ। ਇੰਨ੍ਹਾਂ ਵਿੱਚੋਂ 280 ਮਰੀਜ਼ਾਂ ਨੇ ਆਯੁਰਵੈਦਿਕ ਇਲਾਜ ਤੇ 267 ਮਰੀਜ਼ਾਂ ਨੇ ਹੋਮਿਓਪੈਥਿਕ ਇਲਾਜ ਲਿਆ। ਸਟਾਫ਼ ਵੱਲੋਂ ਮਰੀਜ਼ਾਂ ਨੂੰ ਪੌਸ਼ਟਿਕ ਭੋਜਨ ਬਾਰੇ ਵੀ ਜਾਣਕਾਰੀ ਦਿੱਤੀ।