ਸੈਂਸਜ-2027 ਸਬੰਧੀ 4 ਦਿਨਾ ਸਿਖਲਾਈ ਸਮਾਗਮ ਕਰਵਾਇਆ
ਸੈਂਸਜ-2027 ਦੇ ਸਬੰਧੀ ਡਿਪਟੀ ਕਮਿਸ਼ਨਰ
Publish Date: Fri, 10 Apr 2026 06:53 PM (IST)
Updated Date: Sat, 11 Apr 2026 04:12 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸੈਂਸਜ-2027 ਦੇ ਸਬੰਧੀ ਡੀਸੀ-ਕਮ-ਪ੍ਰਿੰਸੀਪਲ ਸੈਂਸਜ ਅਫ਼ਸਰ, ਨਵਜੋਤ ਕੌਰ ਆਈਏਐੱਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਜ਼ਿਲ੍ਹਾ ਮਾਨਸਾ ਦੇ ਸਮੁੱਚੇ ਫ਼ੀਲਡ ਟਰੇਨਰਜ਼ ਨੂੰ ਚਾਰ ਦਿਨਾ ਸਿਖਲਾਈ ਦਿੱਤੀ। ਏਡੀਸੀ (ਜਨਰਲ)-ਕਮ-ਜ਼ਿਲ੍ਹਾ ਸੈਂਸਜ ਅਫ਼ਸਰ, ਅਨੁਪ੍ਰਿਤਾ ਜੌਹਲ ਵੱਲੋਂ ਮਰਦਮਸ਼ੁਮਾਰੀ-2027 ਦੇ ਮੱਦੇਨਜ਼ਰ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਵਿੱਚ ਸ਼ਿਰਕਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸਮੁੱਚੇ ਫੀਲਡ ਟ੍ਰੇਨਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਰਦਮਸ਼ੁਮਾਰੀ, ਦੇਸ਼ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ ਅਤੇ ਇਸ ਨੂੰ ਨੇਪਰੇ ਚਾੜ੍ਹਨ ਲਈ ਸਭ ਨੂੰ ਮਿਲ ਕੇ ਸਹਿਯੋਗ ਦੇਣਾ ਚਾਹੀਦਾ ਹੈ। ਮਰਦਮਸ਼ੁਮਾਰੀ-2027 ਸਬੰਧੀ ਸਮੁੱਚੀ ਟ੍ਰੇਨਿੰਗ ਦੇ ਮਾਸਟਰ ਟਰੇਨਰ ਸੁਸ਼ੀਲ ਕੁਮਾਰ ਤੇ ਸੁਖਵਿੰਦਰ ਸਿੰਘ ਵੱਲੋਂ ਫੀਲਡ ਟ੍ਰੇਨਰਾਂ ਨੂੰ ਦੱਸਿਆ ਕਿ ਮਰਦਮਸ਼ੁਮਾਰੀ ਦਾ ਕੰਮ ਦੋ ਪੜਾਅ ਵਿੱਚ ਕੀਤਾ ਜਾਵੇਗਾ, ਪਹਿਲੇ ਪੜਾਅ ਵਿੱਚ ਮਕਾਨ ਸੂਚੀਕਰਨ ਤੇ ਦੂਜੇ ਪੜਾਅ ਵਿਚ ਆਬਾਦੀ ਦੀ ਗਿਣਤੀ ਕੀਤੀ ਜਾਵੇਗੀ। ਮਰਦਮਸ਼ੁਮਾਰੀ-2027 ਦਾ ਕੰਮ ਗਿਣਤੀਕਾਰਾਂ ਅਤੇ ਸੁਪਰਵਾਈਜਰਾਂ ਵੱਲੋ ਐਪ ਵਿੱਚ ਡਿਜੀਟਲ ਮੋਡ ਰਾਹੀਂ ਕੀਤਾ ਜਾਵੇਗਾ। ਇਸ ਸਿਖਲਾਈ ਦੌਰਾਨ ਐਪ ਦੀ ਵਰਤੋਂ ਸਬੰਧੀ ਡਾਟਾ ਭਰਨ ਅਤੇ ਸਵੈ-ਗਣਨਾ (ਐੱਸਈ) ਕਰਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਸੈਂਸਜ-2027 ਦੀ ਇਸ ਸਿਖਲਾਈ ਵਿੱਚ ਜ਼ਿਲ੍ਹੇ ਦੇ ਵਧੀਕ ਜ਼ਿਲ੍ਹਾ ਸੈਂਸਜ ਅਫ਼ਸਰ ਅਤੇ ਹੋਰ ਸਬੰਧਤ ਅਧਿਕਾਰੀਆਂ ਤੇ ਮੁਲਾਜ਼ਮਾਂ ਨੇ ਹਿੱਸਾ ਲਿਆ।