4 ਹੋਰ ਨਵੇਂ ਮੈਡੀਕਲ ਸਪੈਸ਼ਲਿਸਟ ਕੀਤੇ ਇਮਪੈਨਲ
ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ
Publish Date: Thu, 15 Jan 2026 07:06 PM (IST)
Updated Date: Thu, 15 Jan 2026 07:09 PM (IST)
- ਨਵੇਂ ਸਪੈਸ਼ਲਿਸਟ ਡਾਕਟਰਾਂ ਵੱਲੋਂ ਡਿਊਟੀ ਤਨਦੇਹੀ ਤੇ ਸੇਵਾ ਭਾਵਨਾ ਨਾਲ ਕੀਤੀ ਜਾਵੇ : ਰਾਏ
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ
ਮਾਨਸਾ : ਸਪੈਸ਼ਲਿਸਟ ਮੈਡੀਕਲ ਅਫ਼ਸਰਾਂ ਨੂੰ ਇਮਪੈਨਲ ਕਰਨ ਲਈ ਇੰਟਰਵਿਊ ਸਿਵਲ ਸਰਜਨ ਦਫਤਰ ਮਾਨਸਾ ਵਿਖੇ ਰੱਖੀ ਗਈ। ਇਸ ਬਾਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਕੁੱਲ੍ਹ 5 ਸਪੈਸ਼ਲਿਸਟ ਡਾਕਟਰ ਇੰਟਰਵਿਊ ਵਿੱਚ ਹਾਜ਼ਰ ਹੋਏ, ਜਿਨ੍ਹਾਂ ਵਿੱਚੋਂ 4 ਸਪੈਸ਼ਲਿਸਟ ਡਾਕਟਰਾਂ, ਜਿਸ ਵਿੱਚ ਇੱਕ ਸਾਈਕੈਟਰਿਕ, 2 ਗਾਇਨਾਕੋਲੋਜਿਸਟ ਅਤੇ ਇੱਕ ਬੱਚਿਆਂ ਦੇ ਮਾਹਿਰ ਡਾਕਟਰ ਨੂੰ ਸਿਹਤ ਵਿਭਾਗ ਮਾਨਸਾ ਵਿੱਚ ਸੇਵਾਵਾਂ ਦੇਣ ਲਈ ਇਮਪੈਨਲ ਕਰ ਕੇ ਨਿਯੁਕਤੀ ਪੱਤਰ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਵੀ ਚਾਰ ਸਪੈਸ਼ਲਿਸਟ ਡਾਕਟਰਾਂ ਨੂੰ ਇਮਪੈਨਲ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਤਿੰਨ ਡਿਊਟੀ ਤੇ ਹਾਜ਼ਰ ਹੋ ਗਏ ਹਨ। ਅੱਜ ਤਕ ਕੁੱਲ੍ਹ ਅੱਠ ਡਾਕਟਰ ਇਮਪੈਨਲ ਕੀਤੇ ਜਾ ਚੁੱਕੇ ਹਨ। ਸਪੈਸ਼ਲਿਸਟ ਡਾਕਟਰਾਂ ਨੂੰ ਡਾ. ਰਣਜੀਤ ਸਿੰਘ ਰਾਏ ਵੱਲੋਂ ਡਿਊਟੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਿਹਨਤ ਨਾਲ ਕੰਮ ਕਰ ਕੇ ਲੋਕਾਂ ਦੀ ਸਿਹਤ ਸੰਭਾਲ ਕਰਨੀ ਚਾਹੀਦੀ ਹੈ ਤਾਂਕਿ ਸਿਹਤ ਸੰਸਥਾ ਵਿਖੇ ਆਉਣ ਵਾਲੇ ਮਰੀਜ਼ ਦਾ ਬਿਹਤਰ ਇਲਾਜ ਹੋ ਸਕੇ, ਜਿਸ ਨਾਲ ਉਹ ਅਤੇ ਉਸ ਦੇ ਵਾਰਸ ਪਰਿਵਾਰਕ ਮੈਂਬਰ ਉਸ ਸੰਸਥਾ ਵਿੱਚੋਂ ਖੁਸ਼ ਹੋ ਕੇ ਜਾਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਹੋਰ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਮਯੰਕਜੋਤ ਸਿੰਘ, ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਕੰਵਲਪ੍ਰੀਤ ਕੌਰ ਬਰਾੜ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਬਲਜੀਤ ਕੌਰ ਬੱਚਿਆਂ ਦੇ ਮਾਹਿਰ ਡਾ. ਪਰਵਿਸ਼ ਸੁਪਰਡੈਂਟ ਪ੍ਰਤਾਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ, ਡਿਪਟੀ ਮਾਸ ਮੀਡੀਆ ਅਤੇ ਸੂਚਨਾ ਅਫਸਰ ਤਿਰਲੋਕ ਸਿੰਘ, ਲਲਿਤ ਕੁਮਾਰ ਤੋਂ ਇਲਾਵਾ ਇੰਪੈਨਲ ਕੀਤੇ ਗਏ ਸਪੈਸ਼ਲਿਸਟ ਡਾਕਟਰ ਆਦਿ ਹਾਜ਼ਰ ਸਨ।