ਪੰਜਾਬ ਅਤੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਨਿੱਜੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਪੰਜਾਬ ਤੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਨਿੱਜੀ ਥਰਮਲ ਬਿਜਲੀ ਘਰ ਤਲਵੰਡੀ ਸਾਬੋ ਪਾਵਰ ਲਿਮਿਟਡ ਨੇ ਆਪਣੀ ਪ੍ਰਮੁੱਖ ਸਿਹਤ ਸੰਬੰਧੀ ਪਹਿਲ ‘ਪ੍ਰੋਜੈਕਟ ਸਿਹਤ’ ਤਹਿਤ ਮਾਨਸਾ ਦੇ ਰਾਏਪੁਰ ਪਿੰਡ ਵਿੱਚ ਇੱਕ ਮੈਗਾ ਸਿਹਤ ਜਾਂਚ ਕੈਂਪ ਲਗਾਇਆ। ਇਸ ਕੈਂਪ ਰਾਹੀਂ ਸਮੁਦਾਇਕ ਭਲਾਈ ਅਤੇ ਰੋਕਥਾਮੀ ਸਿਹਤ ਸਹੂਲਤਾਂ ਪ੍ਰਤੀ ਕੰਪਨੀ ਦੀ ਵਚਨਬੱਧਤਾ ਦਰਸਾਈ ਗਈ। ਇਸ ਪਹਿਲ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਹਿੱਸਾ ਲਿਆ। ਇਸ ਦੌਰਾਨ 340 ਮਰੀਜ਼ਾਂ ਨੇ ਮੁਫ਼ਤ ਡਾਕਟਰੀ ਸਲਾਹ ਅਤੇ ਸਿਹਤ ਸੇਵਾਵਾਂ ਪ੍ਰਾਪਤ ਕੀਤੀਆਂ। ਸਧਾਰਣ ਰੋਗਾਂ ਦੇ ਮਾਹਿਰ, ਇਸਤਰੀ ਰੋਗਾਂ ਦੇ ਮਾਹਿਰ, ਚਮੜੀ ਦੇ ਰੋਗਾਂ ਦੇ ਮਾਹਿਰ ਤੇ ਦੰਦਾਂ ਦੇ ਰੋਗਾਂ ਦੇ ਮਾਹਿਰ ਸਮੇਤ ਕਈ ਯੋਗ ਡਾਕਟਰਾਂ ਦੀ ਟੀਮ ਨੇ ਕੈਂਪ ਵਿੱਚ ਮਾਹਰ ਸਲਾਹਾਂ ਤੇ ਇਲਾਜ ਬਾਰੇ ਜਾਣਕਾਰੀ ਦਿੱਤੀ ਗਈ। ਸਿਹਤ ਕੈਂਪ ਵਿੱਚ ਲਾਭ ਲੈਣ ਵਾਲਿਆਂ ਨੂੰ ਖੂਨ ਦਾ ਦਬਾਅ (ਬੀਪੀ), ਹੀਮੋਗਲੋਬਿਨ (ਐਚਬੀ), ਖੂਨ ਵਿੱਚ ਸ਼ੱਕਰ ਦੀ ਮਾਤਰਾ, ਮਲੇਰੀਆ, ਡੇਂਗੂ ਤੇ ਖੂਨ ਦੇ ਸਮੂਹ ਦੀ ਜਾਂਚ ਵਰਗੀਆਂ ਮੁਫ਼ਤ ਪੜਤਾਲਾਂ ਦੇ ਨਾਲ-ਨਾਲ ਮੁਫ਼ਤ ਦਵਾਈਆਂ ਵੀ ਦਿੱਤੀਆਂ। ਇਹ ਪੱਕਾ ਕੀਤਾ ਕਿ ਕੈਂਪ ’ਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਵੇਲੇ ਸਿਰ ਅਤੇ ਸੁਖਾਲੇ ਤਰੀਕੇ ਨਾਲ ਸਿਹਤ ਸਹੂਲਤਾਂ ਮਿਲ ਸਕਣ। ਸਿਹਤ ਕੈਂਪ ਦਾ ਉਦਘਾਟਨ ਰਾਏਪੁਰ ਪਿੰਡ ਦੇ ਸਰਪੰਚ ਸੁਖਰਾਜ ਸਿੰਘ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਉਨ੍ਹਾਂ ਨਾਲ ਹੋਰ ਪੰਚਾਇਤ ਮੈਂਬਰ ਜਿਵੇਂ ਕਿ ਮੱਖਣ ਸਿੰਘ, ਰਾਮ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਸਿੰਘ, ਦਵਿੰਦਰ ਸਿੰਘ, ਅਮਰਦੀਪ ਸਿੰਘ ਤੇ ਹਰਪ੍ਰੀਤ ਸਿੰਘ ਵੀ ਮੌਜੂਦ ਰਹੇ। ਇਹ ਸਥਾਨਕ ਲੋਕਾਂ ਲਈ ਇਕ ਵੱਡੇ ਹੈਲਥਕੇਅਰ ਆਉਟਰੀਚ ਪ੍ਰੋਗਰਾਮ ਦੀ ਸ਼ੁਰੂਆਤ ਹੈ, ਜਿਸ ਵਿਚ ਲੋਕਾਂ ਵੱਲੋਂ ਵੱਡੀ ਗਿਣਤੀ ’ਚ ਭਾਗੀਦਾਰੀ ਦੇਖਣ ਨੂੰ ਮਿਲੀ। ਟੀਐਸਪੀਐਲ ਟੀਮ ਵੱਲੋਂ ਸੀਐੱਸਆਰ ਟੀਮ ਦੀ ਯਸ਼ਮੀਨ ਮਿੱਤਲ ਵੀ ਹਾਜ਼ਰ ਸਨ। ਕੈਂਪ ’ਚ ਸ਼ਾਮਲ ਸਿਹਤ ਵਿਭਾਗ ਦੇ ਅਧਿਕਾਰੀਆਂ ’ਚ ਨਿਰਮਲ ਸਿੰਘ (ਸਿਹਤ ਨਿਰੀਖਿਅਕ), ਅਜੈਬ ਸਿੰਘ (ਐੱਮਪੀਐੱਚਡਬਲਯੂ-ਮਲਟੀ ਪਰਪਜ਼ ਹੈਲਥ ਵਰਕਰ) ਅਤੇ ਕਿਰਣ ਪਾਲ ਕੌਰ (ਆਸ਼ਾ ਫੈਸਿਲੀਟੇਟਰ) ਸ਼ਾਮਲ ਰਹੇ। ਇਨ੍ਹਾਂ ਅਧਿਕਾਰੀਆਂ ਦੀ ਭਾਗੀਦਾਰੀ ਨਾਲ ਟੀਐੱਸਪੀਐੱਲ ਤੇ ਸਰਕਾਰੀ ਸਿਹਤ ਸੇਵਾਵਾਂ ਸੰਸਥਾਵਾਂ ਵਿਚਾਲੇ ਆਪਸੀ ਤਾਲਮੇਲ ਹੋਰ ਮਜ਼ਬੂਤ ਹੋਇਆ।
ਟੀਐਸਪੀਐਲ ਦੇ ਸੀਈਓ ਪੰਕਜ ਸ਼ਰਮਾ ਨੇ ਕਿਹਾ ਕਿ ਪ੍ਰੋਜੈਕਟ ਸਿਹਤ ਤਹਿਤ ਕਮਿਊਨਿਟੀ ਹੈਲਥ ’ਤੇ ਕੰਪਨੀ ਦਾ ਧਿਆਨ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਚੰਗੀ ਸਿਹਤ ਨਾਲ ਹੀ ਮਜ਼ਬੂਤ ਕਮਿਊਨਿਟੀਆਂ ਬਣਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਹਿਲ ਸਮੇਂ ਸਿਰ ਮੈਡੀਕਲ ਮਦਦ, ਡਾਇਗਨੋਸਟਿਕਸ ਤੇ ਜਾਗਰੂਕਤਾ ਰਾਹੀਂ ਜਮੀਨੀ ਪੱਧਰ ’ਤੇ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਂਦੀ ਹੈ। ਰਾਏਪੁਰ ਵਿੱਚ ਆਯੋਜਿਤ ਮੇਗਾ ਹੈਲਥ ਕੈਂਪ ਵਰਗੇ ਪ੍ਰੋਗਰਾਮ ਲੰਬੇ ਸਮੇਂ ਦੇ ਸਮਾਜਿਕ ਪ੍ਰਭਾਵ ਅਤੇ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਪਿੰਡ ਪੱਧਰੀ ਵਿਕਾਸ ਵਿਚ ਯੋਗਦਾਨ ਪਾਉਂਦੇ ਹਨ। ਆਪਣੀ ਹੈਲਥਕੇਅਰ ਆਉਟਰੀਚ ਨੂੰ ਜਾਰੀ ਰੱਖਦੇ ਹੋਏ, ਟੀਐਸਪੀਐਲ ਨੇ ਪਿਛਲੇ ਹਫ਼ਤੇ ਕਮਾਲੂ ਅਤੇ ਬਹਿਣੀਵਾਲ ਪਿੰਡਾਂ ਵਿੱਚ ਹੈਲਥ ਕੈਂਪ ਲਗਾ ਕਮਿਊਨਿਟੀ ਦੇ ਮੈਂਬਰਾਂ ਨੂੰ ਲਾਭ ਪਹੁੰਚਾਇਆ। ਧਿੰਗੜ ਪਿੰਡ ਵਿਚ ਇਕ ਆਈ ਕੇਅਰ ਕੈਂਪ ਅਤੇ ਪੀਐਚਸੀ ਬਹਿਣੀਵਾਲ ਵਿੱਚ ਇੱਕ ਡੈਂਟਲ ਓਪੀਡੀ ਸੈਸ਼ਨ ਵੀ ਕਰਵਾਇਆ ਗਿਆ। ਕੈਂਪਾਂ ਰਾਹੀਂ ਕੁੱਲ੍ਹ 390 ਲੋਕਾਂ ਨੂੰ ਲਾਭ ਮਿਲਿਆ। ਪ੍ਰੋਜੈਕਟ ਸਿਹਤ ਦੇ ਤਹਿਤ, ਟੀਐਸਪੀਐਲ ਆਪਣੇ ਕਾਰਜ ਖੇਤਰਾਂ ’ਚ ਰੋਕਥਾਮੀ ਸਿਹਤ ਸੇਵਾਵਾਂ, ਜਲਦੀ ਜਾਂਚ ਅਤੇ ਆਸਾਨੀ ਨਾਲ ਉਪਲੱਬਧ ਮੈਡੀਕਲ ਸਹੂਲਤਾਂ ’ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਹ ਪਹਲ ਵੇਦਾਂਤਾ ਪਾਵਰ ਦੇ “ਟ੍ਰਾਂਸਫ਼ਾਰਮਿੰਗ ਫ਼ੋਰ ਗੁੱਡ” ਦੇ ਈਐਸਜੀ ਵਿਜ਼ਨ ਨਾਲ ਮੇਲ ਖਾਂਦੀ ਹੈ, ਜੋ ਕਮਿਊਨਿਟੀ ਹੈਲਥ, ਟਿਕਾਊ ਵਿਕਾਸ (ਸਸਟੇਨੇਬਲ ਡਿਵੈਲਪਮੈਂਟ) ਅਤੇ ਸਮਾਵੇਸ਼ੀ ਵਿਕਾਸ ਪ੍ਰਤੀ ਕੰਪਨੀ ਦੀ ਵਚਨਬੱਧਤਾ ਨੂੰ ਮਜ਼ਬੂਤ ਕਰਦੀ ਹੈ।