ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ

ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫ਼ਾਉਂਡੇਸ਼ਨ ਵੱਲੋਂ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਜ਼ਿਲ੍ਹੇ ਦੀਆਂ ਸਮੂਹ ਕਲੱਬਾਂ ਅਤੇ ਸੰਸਥਾਵਾਂ ਦੇ ਸਹਿਯੋਗ ਨਾਲ "ਮੇਲਾ ਖੂਨਦਾਨੀਆਂ ਦਾ" ਸਿਰਲੇਖ ਹੇਠ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ, ਜਿੱਥੇ 270 ਖੂਨਦਾਨੀਆਂ ਨੇ ਪਹੁੰਚਕੇ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਖੂਨਦਾਨ ਕੀਤਾ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਕੈਂਪ ਦੀ ਵਿਸ਼ੇਸ਼ਤਾ ਇਹ ਰਹੀ ਕਿ ਮਰਦਾਂ ਦੇ ਨਾਲ ਨਾਲ ਔਰਤਾਂ ਨੇ ਵੀ ਵਧ ਚੜ੍ਹਕੇ ਹਿੱਸਾ ਲਿਆ।
ਟੀਮ ਨੇਕੀ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਇੱਕ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇੰਨੀ ਵੱਡੀ ਪੱਧਰ ’ਤੇ ਖੂਨਦਾਨੀਆਂ ਨੇ ਪਹੁੰਚਕੇ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕੀਤਾ ਹੈ। ਹੁਣ ਤੱਕ ਨੇਕੀ ਫਾਉਂਡੇਸ਼ਨ 180 ਤੋਂ ਵੱਧ ਕੈੰਪ ਲਗਾਕੇ 22000 ਤੋਂ ਵੱਧ ਯੂਨਿਟ ਖੂਨਦਾਨ ਕਰਵਾ ਚੁੱਕੀ ਹੈ, ਜਿਸ ਸਦਕਾ ਸੰਸਥਾ ਨੂੰ ਪੰਜ ਰਾਜ ਪੁਰਸਕਾਰ ਵੀ ਪ੍ਰਾਪਤ ਹੋਏ ਹਨ। ਕੈੰਪ ਦੀ ਸ਼ੁਰੂਆਤ ਜੈਨ ਸਭਾ ਅਤੇ ਅਗਰਵਾਲ ਸਭਾ ਪ੍ਰਧਾਨ ਚਿਰੰਜੀ ਲਾਲ ਜੈਨ, ਪੰਚਾਇਤੀ ਗਊਸ਼ਾਲਾ ਪ੍ਰਧਾਨ ਸੁਭਾਸ਼ ਗੋਇਲ ਅਤੇ ਟੀਮ ਨੇਕੀ ਵੱਲੋਂ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ। ਬ੍ਰਹਮ ਕੁਮਾਰੀ ਆਸ਼ਰਮ ਤੋਂ ਦੀਦੀ ਅਰਚਨਾ ਦੇਵੀ ਨੇ ਸੰਸਥਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਨੇਕੀ ਫਾਉਂਡੇਸ਼ਨ ਜਿਹੀ ਸੰਸਥਾ ਨਾਲ ਲੋਕ ਇਸ ਪੱਧਰ ਉੱਤੇ ਜੁੜੇ ਹੋਏ ਹਨ ਕਿ ਉਹਨਾਂ ਦੀ ਇੱਕ ਆਵਾਜ਼ ਤੇ ਲੰਬੀਆਂ ਕਤਾਰਾਂ ਖ਼ੂਨਦਾਨੀਆਂ ਦੀਆਂ ਲੱਗ ਗਈਆਂ। ਇਸ ਮੌਕੇ ਵੱਖ -ਵੱਖ ਸਮਾਜਿਕ , ਧਾਰਮਿਕ ਸੰਸਥਾਵਾਂ ਦੇ ਆਗੂ ਅਤੇ ਰਾਜਨੀਤਕ ਆਗੂ ਵੀ ਖੂਨਦਾਨੀਆਂ ਨੂੰ ਵੱਡੀ ਗਿਣਤੀ ਵਿੱਚ ਅਸ਼ੀਰਵਾਦ ਦੇਣ ਪਹੁੰਚੇ।
ਨੇਕੀ ਟੀਮ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਇਹ ਖੂਨ ਸਰਕਾਰੀ ਬਲੱਡ ਸੈਂਟਰ ਮਾਨਸਾ ਅਤੇ ਬਠਿੰਡਾ ਨੂੰ ਦਿੱਤਾ ਗਿਆ ਹੈ। ਹਰ ਖੂਨਦਾਨੀ ਨੂੰ ਇੱਕ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਨੇਕੀ ਟੀਮ ਵੱਲੋਂ ਉਹਨਾਂ ਉੱਥੇ ਪਹੁੰਚੇ ਸਾਰੇ ਯੂਥ ਕਲੱਬਾਂ ਦਾ ਧੰਨਵਾਦ ਕੀਤਾ। ਇਸ ਮੌਕੇ ਜ਼ਿਲ੍ਹੇ ਦੀਆਂ ਵੱਖ ਵੱਖ ਸਰਕਾਰੀ, ਗੈਰ ਸਰਕਾਰੀ ਸੰਸਥਾਵਾਂ, ਜੈਨ ਸਭਾ, ਅਗਰਵਾਲ ਸਭਾ, ਡੇਰਾ ਸੱਚਾ ਸੌਦਾ ਕਮੇਟੀ ਬਲਾਕ ਬੁਢਲਾਡਾ, ਪੰਜਾਬ ਮਹਾਂਬੀਰ ਦਲ, ਕਾਰ ਡੀਲਰ ਐਸੋਸੀਏਸ਼ਨ, ਬ੍ਰਹਮ ਕੁਮਾਰੀ ਬੁਢਲਾਡਾ, ਸ਼ਹੀਦ ਜੋਗਿੰਦਰ ਸਿੰਘ ਸਪੋਰਟਸ ਕਲੱਬ ਸੈਦੇਵਾਲਾ, ਮਾਤਾ ਗੁਜਰੀ ਜੀ ਭਲਾਈ ਕੇਂਦਰ, ਸਟੂਡੈਂਟ ਕਲੱਬ ਕੁਲਰੀਆਂ, ਰਹਿਮਤ ਵੈਲਫੇਅਰ ਫਾਉਂਡੇਸ਼ਨ, ਆਟੋ ਰਿਕਸ਼ਾ ਯੂਨੀਅਨ ਬੁਢਲਾਡਾ, ਮੁਨੀਮ ਯੂਨੀਅਨ ਬੁਢਲਾਡਾ, ਸੰਤ ਬਾਬਾ ਕ੍ਰਿਸ਼ਨ ਦਾਸ ਵੈਲਫੇਅਰ ਸੋਸਾਇਟੀ ਕਲੀਪੁਰ, ਪੀਆਰਟੀਸੀ ਮੁਲਾਜ਼ਮ ਯੂਨੀਅਨ, ਨੌਜਵਾਨ ਏਕਤਾ ਕਲੱਬ ਨਰਿੰਦਰਪੁਰਾ, ਦਸਮੇਸ਼ ਲੋਕ ਸੇਵਾ ਗਰੁੱਪ ਝਨੀਰ, ਧੰਨ ਧੰਨ ਬਾਬਾ ਥੰਮਣ ਦਾਸ ਸਪੋਰਟਸ ਕਲੱਬ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ, ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਬਣਾਂਵਾਲਾ, ਭੀਮ ਰਾਓ ਅੰਬੇਡਕਰ ਸਪੋਰਟਸ ਐਂਡ ਵੈਲਫੇਅਰ ਕਲੱਬ ਖੀਵਾ ਦਿਆਲੂਵਾਲਾ, ਐਲਆਈਸੀ ਆਫ ਇੰਡੀਆ, ਰੈਡੀਮੇਡ ਗਾਰਮੈਂਟਸ ਸ਼ੂਜ ਐਂਡ ਜਨਰਲ ਸਟੋਰ ਐਸੋਸੀਏਸ਼ਨ ਬੁਢਲਾਡਾ, ਗੁਰਪ੍ਰੀਤ ਭੰਮੇ ਸੋਸ਼ਲ ਐਕਟੀਵਿਸਟ, ਸਪੋਰਟਸ ਕਰਾਟੇ ਐਸੋਸੀਏਸ਼ਨ ਮਾਨਸਾ, ਸ਼ਹੀਦ ਭਗਤ ਸਿੰਘ ਖੂਨਦਾਨ ਕਲੱਬ ਕੋਟਦੂਨਾ ਬਰਨਾਲਾ , ਧੰਨ ਧੰਨ ਥੰਮਨ ਸਿੰਘ ਸਪੋਰਟਸ ਕਲੱਬ ਬੱਛੋਆਣਾ, ਦ ਗਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ, ਡੇਰਾ ਬਾਬਾ ਅੰਗੜ ਦਾਸ ਜੀ ਕਲੱਬ ਧਲੇਵਾਂ,ਜੈਮਲਾਪ ਬਲਾਕ ਬੁਢਲਾਡਾ, ਸਾਬਕਾ ਸੈਨਿਕ ਬੁਢਲਾਡਾ, ਨੌਜਵਾਨ ਸਪੋਰਟਸ ਕਲੱਬ ਵਰੇ ਸਾਹਿਬ, ਸ਼੍ਰੀ ਮਹਿੰਦੀਪੁਰ ਕੀਰਤਨ ਮੰਡਲ ਬੁਢਲਾਡਾ, ਸ਼ਹੀਦ ਕੈਪਟਨ ਕੇਕੇ ਗੋੜ ਕਲੱਬ, ਗੁਰਦੁਆਰਾ ਰਵਿਦਾਸ ਕਲੱਬ ਭੀਖੀ, ਆਸਰਾ ਫਾਉਂਡੇਸ਼ਨ ਬਰੇਟਾ, ਬਾਬਾ ਮੋਹਨ ਦਾਸ ਸਪੋਰਟਸ ਕਲੱਬ ਚਨਾਰਥਲ, ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਬੁਢਲਾਡਾ, ਸ਼੍ਰੀ ਬਾਲਾ ਜੀ ਯਾਤਰਾ ਸੰਘ ਬੁਢਲਾਡਾ, ਆਦਿ ਦੇ ਆਗੂ ਮੌਜੂਦ ਸਨ।