ਕਾਰ ਦਾ ਸੰਤੁਲਨ ਵਿਗੜਣ ਕਾਰਨ ਡਰਾਈਵਰ ਸਣੇ 2 ਦੀ ਮੌਤ
ਰਤੀਆ ਬੋਹਾ ਮੁੱਖ ਮਾਰਗ ਦੇ ਪੈਦੇ ਪਿੰਡ ਕਲੀਪੁਰ
Publish Date: Mon, 19 Jan 2026 06:17 PM (IST)
Updated Date: Tue, 20 Jan 2026 04:12 AM (IST)
ਚਤਰ ਸਿੰਘ, ਪੰਜਾਬੀ ਜਾਗਰਣ, ਬੁਢਲਾਡਾ : ਰਤੀਆ ਬੋਹਾ ਮੁੱਖ ਮਾਰਗ ‘ਤੇ ਪੈਂਦੇ ਪਿੰਡ ਕਲੀਪੁਰ ਨੇੜੇ ਤੇਜ਼ ਰਫ਼ਤਾਰ ਮਾਰੂਤੀ ਕਾਰ ਦਾ ਸੰਤੁਲਨ ਵਿਗੜ ਗਿਆ। ਇਸ ਕਾਰਨ ਡਰਾਈਵਰ ਸਮੇਤ 2 ਵਿਅਕਤੀਆਂ ਦੀ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਦਿਲਸ਼ਾਨ (45 ਸਾਲ) ਯੂਪੀ ਦਾ ਰਹਿਣ ਵਾਲਾ ਸੀ। ਉਸ ਦੀ ਕਾਰ ਖ਼ਰਾਬ ਹੋ ਗਈ, ਜਿਸ ਕਾਰਨ ਉਹ ਮਕੈਨਿਕ ਸੁਖਦੀਪ ਸਿੰਘ (20 ਸਾਲ) ਵਾਸੀ ਵਾਰਡ-4 ਬੁਢਲਾਡਾ ਨਾਲ ਬੋਹਾ ਤੋਂ ਇਕ ਕਵਾੜ ਦੀ ਦੁਕਾਨ ਤੋਂ ਸਪੇਅਰ ਪਾਰਟਸ ਲੈਣ ਗਿਆ। ਇਸ ਦੌਰਾਨ ਹੀ ਜਦ ਉਹ ਵਾਪਸ ਆ ਰਿਹਾ ਸੀ ਤਾਂ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਰੁੱਖ ਨਾਲ ਜਾ ਟਕਰਾਈ। ਜਿੱਥੇ ਰਾਹਗੀਰਾਂ ਨੇ ਉਪਰੋਕਤ ਦੋਵੇਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ’ਚ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵੇਂ ਜ਼ਖਮੀਆਂ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ। ਸਿਟੀ ਪੁਲਿਸ ਬੁਢਲਾਡਾ ਵੱਲੋਂ ਘਟਨਾ ਦੀ ਜਾਂਚ ਕਰਕੇ ਲਾਸ਼ਾਂ ਨੂੰ ਪੋਸ਼ਟ ਮਾਰਟਮ ਲਈ ਮੁਰਦਾ ਘਰ ਵਿੱਚ ਰੱਖ ਦਿੱਤਾ ਗਿਆ ਹੈ।