ਗੁਰੂ ਨਾਨਕ ਕਾਲਜ ਦੇ 19 ਵਿਦਿਆਰਥੀ ਮੈਰਿਟ ਸੂਚੀ ’ਚ
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਈ
Publish Date: Thu, 09 Apr 2026 07:13 PM (IST)
Updated Date: Fri, 10 Apr 2026 04:14 AM (IST)

ਫ਼ੋਟੋ : 15 ਐਮਏਐਨ ਕੈਪਸ਼ਨ : ਪ੍ਰਿੰਸੀਪਲ ਨਰਿੰਦਰ ਕਾਲੜਾ। ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਈ ਜਾ ਰਹੀ 41ਵੀਂ ਕਨਵੋਕੇਸ਼ਨ ਵਿੱਚ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਵੱਖ ਵੱਖ ਵਿਭਾਗਾਂ ਦੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੇ 19 ਵਿਦਿਆਰਥੀ ਡਿਗਰੀ/ਮੈਡਲ/ਮੈਰਿਟ ਸਰਟੀਫ਼ਿਕੇਟ ਪ੍ਰਾਪਤ ਕਰਨਗੇ। ਸੰਸਥਾ ਦੇ ਅਕਾਦਮਿਕ ਅਨੁਸ਼ਾਸਨ, ਦੂਰਅੰਦੇਸ਼ੀ ਪ੍ਰਬੰਧਨ ਅਤੇ ਅਤਿ ਆਧੁਨਿਕ ਸਹੂਲਤਾਂ ਦਾ ਪ੍ਰਤੱਖ ਪ੍ਰਮਾਣ ਹੈ। ਇਹ ਪ੍ਰਾਪਤੀ ਸਾਬਤ ਕਰਦੀ ਹੈ ਕਿ ਜੇਕਰ ਸਮੇਂ ਦੇ ਹਾਣ ਦੀਆਂ ਸੁਵਿਧਾਵਾਂ ਹੋਣ ਅਤੇ ਸਾਧਨ ਉਚਿਤ ਹੋਣ, ਤਾਂ ਪੇਂਡੂ ਖੇਤਰ ਦੇ ਵਿਦਿਆਰਥੀ ਵੀ ਆਪਣੀ ਪਛਾਣ ਬਣਾ ਸਕਦੇ ਹਨ। ਇਸ ਸੰਸਥਾ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਹੈ ਕਿ ਰਿਵਾਇਤੀ ਕੋਰਸਾਂ ਦੇ ਨਾਲ ਨਾਲ ਨਵੇਂ ਜ਼ਮਾਨੇ ਦੇ ਹਾਣ ਦੇ ਕਿੱਤਾਮੁਖੀ ਕੋਰਸਾਂ (ਬੀ ਵਾਕ) ਵਿੱਚ ਵੀ ਇਸ ਦਾ ਕੋਈ ਸਾਨੀ ਨਹੀਂ ਹੈ। ਗੱਲ ਕਰਦਿਆਂ ਕਾਲਜ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਸੰਸਥਾ ਅੱਜ ਜਿਸ ਮੁਕਾਮ ਤੇ ਹੈ, ਉਸ ਦੀ ਗਵਾਹੀ ਪਿਛਲੇ ਸੈਸ਼ਨ ਦੇ 19 ਵਿਦਿਆਰਥੀਆਂ ਦਾ ਮੈਰਿਟ ਸੂਚੀ ਵਿੱਚ ਆਉਣਾ ਹੈ। ਉਨ੍ਹਾਂ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਮਨਦੀਪ ਕੌਰ ਅਤੇ ਸੁਖਵੀਰ ਕੌਰ (ਐੱਮ.ਐੱਸਸੀ. ਫੈਸ਼ਨ ਤਕਨਾਲੋਜੀ), ਸ਼ੀਨੂੰ ਰਾਣੀ (ਐੱਮ.ਐੱਸਸੀ. ਫਿਜ਼ਿਕਸ), ਸੁਖਵਿੰਦਰ ਕੌਰ ਅਤੇ ਬੇਅੰਤ ਕੌਰ (ਐੱਮ.ਏ. ਇਤਿਹਾਸ), ਮਨਪ੍ਰੀਤ ਕੌਰ (ਐੱਮ.ਏ. ਹਿੰਦੀ), ਜਸਵੀਰ ਕੌਰ ਅਤੇ ਸੰਦੀਪ ਕੌਰ (ਐੱਮ.ਲਿਬ.), ਹਰਵਿੰਦਰ ਕੌਰ (ਐੱਮ.ਸੀ.ਏ.), ਪੰਕਜ ਲੋਹਨ ਅਤੇ ਓਸਹੀਨ ਗਰਗ (ਬੀ.ਵਾਕ. ਸਾਈਬਰ ਸਿਕਿਓਰਿਟੀ), ਰਮਨਦੀਪ ਕੌਰ (ਬੀ.ਵਾਕ. ਫੈਸ਼ਨ ਤਕਨਾਲੋਜੀ), ਪੱਲਵੀ ਸ਼ਰਮਾ ਅਤੇ ਅਰਸ਼ਦੀਪ ਕੌਰ (ਬੀ.ਵਾਕ. ਫੂਡ ਪ੍ਰੋਸੈਸਿੰਗ), ਅਮਨਜੋਤ ਕੌਰ ਅਤੇ ਰਸਦੀਪ ਕੌਰ (ਬੀ.ਵਾਕ. ਗਾਰਮੈਂਟ ਡਿਜ਼ਾਇਨਿੰਗ), ਸ਼ਮਿੰਦਰ ਕੌਰ (ਬੀ.ਵਾਕ. ਸੌਫਟਵੇਅਰ ਡਿਵੈੱਲਪਮੈਂਟ), ਰੀਨਾ ਰਾਣੀ (ਬੀ.ਐੱਸਸੀ.) ਅਤੇ ਕਰਨਵੀਰ ਕੌਰ (ਬੀ.ਐੱਸਸੀ. ਖੇਤੀਬਾੜੀ) ਨੇ ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਦੀ ਮੈਰਿਟ ਲਿਸਟ ਵਿੱਚ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਇਸ ਵੱਡੀ ਪ੍ਰਾਪਤੀ ਲਈ ਸਮੂਹ ਅਧਿਆਪਕਾਂ, ਇੰਚਾਰਜਾਂ ਅਤੇ ਵਿਭਾਗ ਮੁਖੀਆਂ ਨੂੰ ਵਧਾਈ ਦਿੱਤੀ।