ਦੁਰਗਾ ਕੀਰਤਨ ਮੰਡਲ ਨੇ ਕਰਵਾਇਆ 16ਵਾਂ ਹੋਲੀ ਮਹਾਉਤਸਵ
ਸ਼੍ਰੀ ਦੁਰਗਾ ਕੀਰਤਨ ਮੰਡਲ
Publish Date: Fri, 06 Mar 2026 06:28 PM (IST)
Updated Date: Sat, 07 Mar 2026 04:09 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸ਼੍ਰੀ ਦੁਰਗਾ ਕੀਰਤਨ ਮੰਡਲ (ਸ਼ਕਤੀ ਭਵਨ ਵਾਲਿਆਂ) ਵੱਲੋਂ ਸ਼ਕਤੀ ਭਵਨ ਮਾਨਸਾ ਵਿਖੇ 16ਵਾਂ ਹੋਲੀ ਮਹਾਂਉਤਸਵ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਵਿੱਚ ਭਗਤਾਂ ਵੱਲੋਂ ਫੁੱਲਾਂ ਦੀ ਹੋਲੀ ਖੇਡੀ ਗਈ। ਇਸ ਮੌਕੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਅਤੇ ਪ੍ਰਧਾਨ ਆਈਐਮਏ ਡਾਕਟਰ ਜਨਕ ਰਾਜ ਸਿੰਗਲਾ ਵਿਸ਼ੇਸ਼ ਤੌਰ ‘ਤੇ ਪਹੁੰਚੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੇਅਰਮੈਨ ਸ਼੍ਰੀ ਦੁਰਗਾ ਕੀਰਤਨ ਮੰਡਲ ਵੀਨ ਟੋਨੀ ਸ਼ਰਮਾ ਅਤੇ ਜਰਨਲ ਸਕੱਤਰ ਮੁਕੇਸ਼ ਬਾਂਸਲ ਨੇ ਦੱਸਿਆ ਕਿ ਮੰਡਲ ਵੱਲੋਂ ਪਿਛਲੇ 16 ਸਾਲਾਂ ਤੋਂ ਲਗਾਤਾਰ ਹੋਲੀ ਮਹਾਉਤਸਵ ਕਰਵਾਇਆ ਜਾ ਰਿਹਾ ਹੈ। ਇਸ ਵਿੱਚ ਵੱਖ-ਵੱਖ ਸੂਬਿਆਂ ਦੇ ਭਜਨ ਗਾਇਕਾਂ ਵੱਲੋਂ ਆਪਣੇ ਭਜਨਾਂ ਰਾਹੀਂ ਭਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ। ਮੰਡਲ ਦੇ ਪ੍ਰਧਾਨ ਸ਼੍ਰੀ ਸੁਖਪਾਲ ਬਾਂਸਲ ਤੇ ਮਹੰਤ ਵਿਜੈ ਕਮਲ ਨੇ ਦੱਸਿਆ ਕਿ ਇਸ 16ਵੇਂ ਹੋਲੀ ਮਹਾਂਉਤਸਵ ਵਿੱਚ ਬਠਿੰਡਾ ਦੇ ਭਜਨ ਗਾਇਕ ਪੰਕਜ ਅਰੋੜਾ ਨੇ ਆਪਣੇ ਭਜਨਾਂ ਰਾਹੀਂ ਭਗਤਾਂ ਨੂੰ ਝੂਮਣ ਲਗਾ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਭਜਨ ਸੰਧਿਆ ਦੀ ਸ਼ੁਰੂਆਤ ਗੌਰਵ ਬਜਾਜ ਵੱਲੋਂ ਸ਼੍ਰੀ ਗਨੇਸ਼ ਵੰਦਨਾ ਗਾ ਕੇ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਵੱਲੋਂ ਵੀ ਭਜਨ ਬੰਦਗੀ ਕੀਤੀ ਗਈ। ਇਸ ਮੌਕੇ ਸੀਨੀਅਰ ਵਾਇਸ ਪ੍ਰਧਾਨ ਕੇ.ਸੀ. ਸ਼ਰਮਾ, ਮਨੋਜ ਅਰੋੜਾ, ਵਿੱਕੀ ਸ਼ਰਮਾ, ਨਵਜੋਤ ਬੱਬੀ, ਬਲਜੀਤ ਸ਼ਰਮਾ, ਵਿਕਾਸ ਸ਼ਰਮਾ, ਵਿਨੋਦ ਭੰਮਾ, ਸਮੀਰ ਛਾਬੜਾ, ਵਿਸ਼ਾਲ ਗੋਲਡੀ, ਦਿਨੇਸ਼ ਰਿੰਪੀ, ਬਿੰਦਰਪਾਲ, ਸੰਦੀਪ ਗੋਇਲ, ਲਛਮਣ ਦਾਸ, ਕੁਲਵਿੰਦਰ ਸਦਿਓੜਾ, ਕਮਲ ਸ਼ਰਮਾ, ਇੰਦਰਸੈਨ ਅਕਲੀਆ, ਸੰਜੂ ਬਾਂਸਲ, ਸੁਰਿੰਦਰ ਪਿੰਟਾ, ਰੁਲਦੂ ਨੰਦਗੜੀਆ, ਸੱਤਪਾਲ ਬਾਂਸਲ, ਸੰਜੀਵ ਪਿੰਕਾ, ਅਸ਼ਵਨੀ ਜਿੰਦਲ, ਪਵਨ ਧੀਰ, ਦੀਵਾਨ ਭਾਰਤੀ, ਇਸਤਰੀ ਸਤਸੰਗ ਵੱਲੋਂ ਪ੍ਰਧਾਨ ਸ਼ਸ਼ੀ ਸ਼ਰਮਾ, ਰੇਖਾ ਅਰੋੜਾ, ਦੀਪਤੀ ਸ਼ਰਮਾ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦੇ ਤੇ ਸ਼ਰਧਾਲੂ ਮੌਜੂਦ ਸਨ ।