966 ਵਿਅਕਤੀਆਂ ਦੀਆਂ ਅੱਖਾਂ ਦੀ ਕੀਤੀ ਜਾਂਚ
ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਜਿਉਣਾ ਮੱਲ
Publish Date: Mon, 30 Mar 2026 06:22 PM (IST)
Updated Date: Tue, 31 Mar 2026 04:08 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਸਰਾ ਫ਼ਾਊਂਡੇਸ਼ਨ ਬਰੇਟਾ ਵੱਲੋਂ ਜਿਉਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਲੱਗਣ ਵਾਲਾ ਅੱਖਾਂ ਦਾ 146ਵਾਂ ਕੈਂਪ ਅੱਜ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਨੇੜੇ ਬੱਸ ਸਟੈਂਡ ਬਰੇਟਾ (ਮਾਨਸਾ) ਵਿਖੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ ਲਗਾਇਆ ਗਿਆ। ਇਸ ’ਚ 966 ਬਜ਼ੁਰਗਾਂ ਅਤੇ ਮਾਈਆਂ ਨੂੰ ਚੈੱਕ ਕਰਕੇ 161 ਮਰੀਜ਼ ਫ਼ਰੀ ਲੈਂਜ ਪਾਉਣ ਲਈ ਸਿਲੈਕਟ ਕੀਤੇ ਗਏ। ਟੀਮ ਆਸਰਾ ਦੇ ਸਰਪ੍ਰਸਤ ਡਾ. ਗੁਲਾਬ ਸਿੰਘ ਕਾਹਨਗੜ੍ਹ, ਡਾ. ਅਵਤਾਰ ਸਿੰਘ ਖੱਤਰੀ ਵਾਲਾ, ਬਲਵਿੰਦਰ ਸਿੰਘ ਢਾਣੀ, ਡਾ. ਕੁਲਜੀਤ ਸਿੰਘ ਵੱਲੋਂ ਆਏ ਹੋਏ ਮਰੀਜ਼ਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਸਾਂਭ ਸੰਭਾਲ ਬਾਰੇ ਵਿਸਥਾਰ ਨਾਲ ਦੱਸਿਆ। ਹਰ ਕੈਂਪ ਵਿੱਚ ਦਵਾਈਆਂ ਦੀ ਸੇਵਾ ਮਹਿੰਦਰ ਸਿੰਘ ਕਟੋਦੀਆ ਸੰਸਥਾਪਕ ਸਾਵਨ ਐਜੂਕੇਸ਼ਨਨਲ ਟਰੱਸਟ ਚੰਡੀਗੜ੍ਹ ਵੱਲੋਂ ਕੀਤੀ ਗਈ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਮਨ ਮਸੀਹਾ ਫ਼ਾਊਂਡੇਸ਼ਨ ਦੇ ਪ੍ਰਧਾਨ ਮੰਜੂ ਜ਼ਿੰਦਲ, ਚੇਅਰਮੈਨ ਸੰਜੀਵ ਸ਼ਰਮਾ, ਜਰਨਲ ਸੈਕਟਰੀ ਪ੍ਰਿਅੰਕਾ ਜਿੰਦਲ, ਸਤਿਗੁਰ ਸਿੰਘ ਸਰਪੰਚ ਜਲਵੇੜਾ, ਇਕਬਾਲ ਸਿੰਘ ਬਖਸੀਵਾਲਾ ਚੜ੍ਹਦੀ ਕਲਾ ਪ੍ਰਾਪਰਟੀ ਐਡਵਾਈਜ਼ਰ, ਰਾਮ ਸੇਖੋਂ ਚੇਅਰਮੈਨ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ, ਮੇਜਰ ਪੰਮੀ ਸਿੰਘ ਵੱਲੋਂ ਸਾਰੀ ਹੀ ਟੀਮ ਆਸਰਾ ਤੇ ਸੇਵਾਦਾਰਾਂ ਦਾ ਅੱਖਾਂ ਦੇ ਹਰ ਮਹੀਨੇ ਕੈਂਪ ਲਗਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਆਸਰਾ ਵੱਲੋਂ ਲਗਾਤਾਰ ਹਰ ਮਹੀਨੇ ਦੇ ਆਖਰੀ ਐਤਵਾਰ ਲਗਾਏ ਜਾ ਰਹੇ ਕੈਂਪ ਬਹੁਤ ਹੀ ਵੱਡਾ ਨੇਕ ਉਪਰਾਲਾ ਹੈ, ਜਿਸ ਦਾ ਕਿ ਅਸੀਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ। ਅਰਿਹੰਤ ਕਾਲਜ ਐਜੂਕੇਸ਼ਨ ਬਰੇਟਾ ਦੇ ਟੀਚਰ ਕੁਲਦੀਪ ਸਿੰਘ ਦੀ ਅਗਵਾਈ ਵਿਚ ਸਟੂਡੈਂਟਸ ਵੱਲੋਂ ਪੂਰੇ ਡਸਿਪਲਿਨ ’ਚ ਆਪਣੀ ਡਿਊਟੀ ਨਿਭਾਈ ਗਈ। ਹਰ ਕੈਂਪ ਵਿੱਚ ਲੰਗਰ ਦੀ ਸੇਵਾ ਬਾਬਾ ਰਣਜੀਤ ਸਿੰਘ ਜੀ ਟੈਣੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਵੱਲੋਂ ਕੀਤੀ ਜਾਂਦੀ ਹੈ। ਇਸ ਮੌਕੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ, ਜੈ ਕਾਲੀ ਮਾਤਾ ਮੰਡਲ ਬਰੇਟਾ, ਜ਼ਿਲ੍ਹਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ, ਮਨ ਮਸੀਹਾ ਫਾਊਂਡੇਸ਼ਨ ਮਾਨਸਾ, ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ, ਸੰਜੀਵਨੀ ਵੈੱਲਫੇਅਰ ਸੋਸਾਇਟੀ ਬੁਢਲਾਡਾ, ਆਸ਼ੂ ਹੈਂਡਲੂਮ ਸਟੋਰ ਬਰੇਟਾ ਭਾਰਤ ਵਿਕਾਸ ਪ੍ਰੀਸ਼ਦ ਬਰੇਟਾ, ਸਤਿਕਾਰ ਕਮੇਟੀ ਵਰੇ ਸਾਹਿਬ, ਐਨੀਮਲ ਏਡ ਟੀਮ ਚੋਟੀਆਂ, ਰਾਧੇ ਸ਼ਾਮ ਐਂਡ ਕੰਪਨੀ ਬਰੇਟਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ, ਇਲਾਕੇ ਅਤੇ ਸਹਿਰ ਨਿਵਾਸੀਆਂ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ। ਅਗਲਾ ਕੈਂਪ 26 ਅਪ੍ਰੈਲ 2026 ਦਿਨ ਐਤਵਾਰ ਨੂੰ ਇਸੇ ਥਾਂ ‘ਤੇ ਲਗੇਗਾ।