ਅੱਖਾਂ ਦਾ 144ਵਾਂ ਕੈਂਪ ਲਾਇਆ
ਆਸਰਾ ਫਾਊਂਡੇਸ਼ਨ ਬਰੇਟਾ ਵੱਲੋਂ ਜਿਉਣਾ ਮੱਲ
Publish Date: Sun, 22 Feb 2026 05:59 PM (IST)
Updated Date: Mon, 23 Feb 2026 04:10 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਆਸਰਾ ਫ਼ਾਊਂਡੇਸ਼ਨ ਬਰੇਟਾ ਵੱਲੋਂ ਜਿਉਣਾ ਮੱਲ ਕਪੂਰ ਚੰਦ ਦੀ ਯਾਦ ਨੂੰ ਸਮਰਪਿਤ ਹਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਲੱਗਣ ਵਾਲਾ ਅੱਖਾਂ ਦਾ 144ਵਾਂ ਕੈਂਪ ਅੱਜ ਗੁਰਦੁਆਰਾ ਸਾਹਿਬ ਭਾਈ ਘਨੱਈਆ ਜੀ ਨੇੜੇ ਬੱਸ ਸਟੈਂਡ ਬਰੇਟਾ (ਮਾਨਸਾ) ਵਿਖੇ ਸ਼ੰਕਰਾ ਆਈ ਹਸਪਤਾਲ ਲੁਧਿਆਣਾ ਦੀ ਟੀਮ ਵੱਲੋਂ ਲਗਾਇਆ ਗਿਆ। ਇਸ ਵਿਚ 566 ਬਜ਼ੁਰਗਾਂ ਅਤੇ ਮਾਈਆਂ ਨੂੰ ਚੈੱਕ ਕਰਕੇ 131 ਮਰੀਜ਼ ਮੁਫ਼ਤ ਲੈਂਜ ਪਾਉਣ ਲਈ ਸਿਲੈਕਟ ਕੀਤੇ ਗਏ। ਟੀਮ ਆਸਰਾ ਦੇ ਪ੍ਰਧਾਨ ਡਾਕਟਰ ਗਿਆਨ ਚੰਦ ਆਜ਼ਾਦ, ਸਰਪਰਸਤ ਡਾਕਟਰ ਗੁਲਾਬ ਸਿੰਘ ਕਾਹਨਗੜ੍ਹ, ਡਾਕਟਰ ਬੰਤ ਸਿੰਘ (ਬੰਤ ਲੈਬ ਕੁਲਰੀਆਂ), ਡਾਕਟਰ ਅਵਤਾਰ ਸਿੰਘ ਖੱਤਰੀ ਵਾਲਾ ਡਾਕਟਰ ਜਲਵਿੰਦਰ ਸਿੰਘ ਕੁਲਰੀਆਂ, ਬਸੰਤ ਸਿੰਘ ਕੁਲਰੀਆਂ ਵੱਲੋਂ ਆਏ ਹੋਏ ਮਰੀਜ਼ਾਂ ਨੂੰ ਅੱਖਾਂ ਦੀਆਂ ਬਿਮਾਰੀਆਂ ਅਤੇ ਸਾਂਭ ਸੰਭਾਲ ਵਾਰੇ ਵਿਸਤਾਰ ਪੂਰਵਕ ਦੱਸਿਆ ਗਿਆ। ਹਰ ਕੈਂਪ ਵਿੱਚ ਦਵਾਈਆਂ ਦੀ ਸੇਵਾ ਮਹਿੰਦਰ ਸਿੰਘ ਕਟੋਦੀਆ ਸੰਸਥਾਪਕ ਸਾਵਨ ਐਜੂਕੇਸ਼ਨਨਲ ਟਰੱਸਟ ਚੰਡੀਗੜ੍ਹ ਵੱਲੋਂ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਤਿਗੁਰ ਸਿੰਘ ਸਰਪੰਚ ਜਲਵੇੜਾ ਐਡਵੋਕੇਟ ਰਵਿੰਦਰ ਸਿੰਘ ਸੇਖੋਂ ਕਾਹਨਗੜ੍ਹ, ਇਕਬਾਲ ਸਿੰਘ ਬਖਸ਼ੀਵਾਲਾ , ਰਾਮ ਸੇਖੋਂ ਚੇਅਰਮੈਨ ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ੍ਹ, ਮੇਜਰ ਪੰਮੀ ਸਿੰਘ ਵੱਲੋਂ ਸਾਰੀ ਹੀ ਟੀਮ ਆਸਰਾ ਅਤੇ ਸੇਵਾਦਾਰਾਂ ਦਾ ਅੱਖਾਂ ਦੇ ਹਰ ਮਹੀਨੇ ਕੈਂਪ ਲਗਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਟੀਮ ਆਸਰਾ ਵੱਲੋਂ ਲਗਾਤਾਰ ਹਰ ਮਹੀਨੇ ਦੇ ਆਖ਼ਰੀ ਐਤਵਾਰ ਲਗਾਏ ਜਾ ਰਹੇ ਕੈਂਪ ਵੱਡਾ ਨੇਕ ਉਪਰਾਲਾ ਹੈ। ਅਰਿਹੰਤ ਕਾਲਜ ਐਜੂਕੇਸ਼ਨ ਬਰੇਟਾ ਦੇ ਟੀਚਰ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਸਟੂਡੈਂਟਸ ਵੱਲੋਂ ਪੂਰੇ ਡਿਸਪਲਨ ਵਿੱਚ ਆਪਣੀ ਡਿਊਟੀ ਨਿਭਾਈ ਗਈ। ਹਰ ਕੈਂਪ ਵਿੱਚ ਲੰਗਰ ਦੀ ਸੇਵਾ ਬਾਬਾ ਰਣਜੀਤ ਸਿੰਘ ਜੀ ਟੈਣੀ ਮੁੱਖ ਪ੍ਰਬੰਧਕ ਗੁਰਦੁਆਰਾ ਸਾਹਿਬ ਭਾਈ ਘਨੱਈਆ ਵੱਲੋਂ ਕੀਤੀ ਜਾਂਦੀ ਹੈ। ਇਸ ਮੌਕੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ, ਜੈ ਕਾਲੀ ਮਾਤਾ ਮੰਡਲ ਬਰੇਟਾ, ਜ਼ਿਲ੍ਹਾ ਰੂਰਲ ਯੂਥ ਕਲੱਬਜ ਐਸੋਸੀਏਸ਼ਨ ਮਾਨਸਾ, ਗਿਆਨ ਸਾਗਰ ਕਾਨਵੈਂਟ ਸਕੂਲ ਕਾਹਨਗੜ, ਸੰਜੀਵਨੀ ਵੈਲਫੇਅਰ ਸੋਸਾਇਟੀ ਬੁਢਲਾਡਾ, ਆਸ਼ੂ ਹੈਂਡਲੂਮ ਸਟੋਰ ਬਰੇਟਾ ਭਾਰਤ ਵਿਕਾਸ ਪ੍ਰੀਸ਼ਦ ਬਰੇਟਾ, ਸਤਿਕਾਰ ਕਮੇਟੀ ਵਰ੍ਹੇ ਸਾਹਿਬ, ਐਨੀਮਲ ਏਡ ਟੀਮ ਚੋਟੀਆਂ, ਰਾਧੇ ਸ਼ਾਮ ਐਂਡ ਕੰਪਨੀ ਬਰੇਟਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਬਰੇਟਾ, ਇਲਾਕੇ ਅਤੇ ਸਹਿਰ ਨਿਵਾਸੀਆਂ ਤੋਂ ਇਲਾਵਾ ਆਸਰਾ ਫਾਊਂਡੇਸ਼ਨ ਬਰੇਟਾ ਦੀ ਸਾਰੀ ਟੀਮ ਹਾਜ਼ਰ ਸੀ। ਅਗਲਾ ਕੈਂਪ 29 ਮਾਰਚ 2026 ਦਿਨ ਐਤਵਾਰ ਨੂੰ ਇਸੇ ਥਾਂ ‘ਤੇ ਲੱਗੇਗਾ।