ਆਕਸਫੋਰਡ ਸਕੂਲ ‘ਚ 10 ਰੋਜ਼ਾ ਐੱਨਸੀਸੀ ਸਾਲਾਨਾ ਟਰੇਨਿੰਗ ਕੈਂਪ ਸਮਾਪਤ
ਦਾ ਆਕਸਫੋਰਡ ਸਕੂਲ ਆਫ ਐਜੂਕੇਸ਼ਨ
Publish Date: Thu, 11 Jun 2026 05:33 PM (IST)
Updated Date: Fri, 12 Jun 2026 04:09 AM (IST)

ਵੀਰਪਾਲ ਭਗਤਾ, ਪੰਜਾਬੀ ਜਾਗਰਣ, ਭਗਤਾ ਭਾਈਕਾ : ਦਿ ਆਕਸਫੋਰਡ ਸਕੂਲ ਆਫ ਐਜੂਕੇਸ਼ਨ, ਭਗਤਾ ਭਾਈਕਾ ਇਲਾਕੇ ਦੀ ਇੱਕ ਅਜਿਹੀ ਮਾਣਮੱਤੀ ਸੰਸਥਾਂ ਹੈ, ਜੋ ਵਿਦਿਅਕ ਪੱਖ ਦੇ ਨਾਲ-ਨਾਲ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਹੋਰ ਗਤੀਵਿਧੀਆਂਨੂੰ ਪ੍ਰਮੁੱਖ ਰੱਖਦੇ ਹੋਏ ਸਮੇਂ-ਸਮੇਂ ਸਲਾਘਾਯੋਗ ਉਪਰਾਲੇ ਕਰਦੀ ਹੈ, ਜੋ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ। ਇਹ ਅਜਿਹੀ ਸੰਸਥਾ ਹੈ ਜਿਸ ਦੇ ਵਿਦਿਆਰਥੀ ਐਨਸੀਸੀ ਕੈਡਿਟ ਬਣ ਚੁੱਕੇ ਹਨ। ਆਕਸਫੋਰਡ ਸਕੂਲ ਆਫ ਐਜੂਕੇਸ਼ਨ ਭਗਤਾ ਭਾਈ ਵਿਖੇ ਲਗਾਏ ਗਏ 10 ਰੋਜ਼ਾ ਕੈਂਪ ਵਿੱਚ ਐਨਸੀਸੀ ਕੈਡਿਟਾਂ ਨੂੰ ਅਨੁਸ਼ਾਸਨ, ਲੀਡਰਸ਼ਿਪ, ਦੇਸ਼ ਦੀ ਸੇਵਾ ਕਰਨ ਅਤੇ ਇੱਕ ਚੰਗੇ ਨਾਗਰਿਕ ਬਣਨ ਦੀ ਜਾਣਕਾਰੀ ਦਿੱਤੀ ਗਈ। ਸਾਰੇ ਕੈਡਿਟਾਂ ਨੇ ਇਸ ਸਿਖਲਾਈ ਦਾ ਪੂਰਾ ਲਾਭ ਲਿਆ ਤਾਂ ਕਿ ਉਹ ਇਥੋਂ ਅਨੁਸ਼ਾਸਿਤ ਰੂਪ ਵਿੱਚ ਅੱਗੇ ਵਧਣ ਅਤੇ ਕਿਸੇ ਵੀ ਰੂਪ ਵਿੱਚ ਦੇਸ਼ ਦੀ ਸੇਵਾ ਕਰ ਸਕਣ। ਇਸ ਕੈਂਪ ਦਾ ਮੁੱਖ ਉਦੇਸ਼ ਇੱਕ ਜੁੱਟ ਹੋ ਕੇ ਰਹਿਣ ਦੀ ਜਾਚ ਸਿੱਖਣਾ, ਅਨੁਸ਼ਾਸਨਸਿੱਖਣਾ, ਵੱਖ ਵੱਖ ਪ੍ਰਸਥਿਤੀਆਂ ਵਿੱਚ ਇਕੱਠੇ ਰਹਿਣ ਦੀ ਜਾਂਚ ਸਿੱਖਣਾ ਵੀ ਸੀ। ਜ਼ਿਕਰਯੋਗ ਹੈ ਕਿ ਇਸ ਕੈਂਪ ਵਿੱਚ 23 ਸਕੂਲਾਂ ਦੇ ਕੁੱਲ 564 ਕੈਡਿਟ ਸ਼ਾਮਿਲ ਹੋਏ, ਜਿਨਾਂ ਦੇ ਵਿੱਚ221 ਜੂਨੀਅਰ ਵਿੰਗ (ਲੜਕੀਆਂ) ਅਤੇ 343 ਜੂਨੀਅਰ ਡਿਵੀਜ਼ਨ (ਲੜਕੇ) ਦੇ ਕੈਡਿਟ ਸ਼ਾਮਿਲ ਸਨ। ਇਸ ਕੈਂਪ ਵਿੱਚ 564 ਕੈਡਿਟ ਨੂੰ 11 ਕੰਪਨੀਆਂ ਵਿੱਚ ਵੰਡ ਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆ ਗਈਆਂ ਜਿਵੇਂ ਕਿ ਰਾਈਫਲ ਸਿਖਲਾਈ , ਰੱਸਾ ਕੱਸੀ, ਵਾਲੀਬਾਲ, ਕਲਚਰ ਗਤੀਵਿਧੀਆਂ, ਪੀਟੀ ਪਰੇਡ ਆਦਿ ਕਰਵਾਈ ਗਈ। ਸਰੀਰਕ ਗਤੀਵਿਧੀਆਂ ਤੋਂ ਇਲਾਵਾ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਤੇ ਜਾਗਰੂਕ ਲੈਕਚਰ ਲਗਾਏ ਗਏ ਜਿਵੇਂ ਕਿ ਟਰੈਫਿਕ ਰੂਲ ਅਤੇਰੈਗੂਲੇਸ਼ਨ, ਫਾਇਰ ਸੇਫਟੀ, ਨਸ਼ਿਆਂ ਵਿਰੁੱਧ, ਮੁਢਲੀ ਸਹਾਇਤਾ, ਸਾਈਬਰ ਕ੍ਰਾਈਮ, ਡਿਜਾਸਟਰਮੈਨੇਜਮੈਂਟ, ਵਾਤਾਵਰਨ ਆਦਿ। 10 ਰੋਜ਼ਾ ਚੱਲਣ ਵਾਲੇ ਇਸ ਕੈਂਪ ਦਾ ਸਮਾਪਤੀ ਸਮਾਰੋਹ ਬੜਾ ਹੀ ਦਿਲਕਸ਼ ਰਿਹਾ। ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਦਿਨ ਵੱਖ-ਵੱਖ ਸਕੂਲਾਂ ਤੋਂ ਆਏ ਸਾਰੇ ਕੈਡੀਟਾਂ ਨੇ ਵੱਖ-ਵੱਖ ਮਨੋਰੰਜਨ ਦਾਇਕ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਸਮੇਂ ਸਾਰੇ ਕੈਡਿਟਾਂ ਵੱਲੋਂ ਇੱਕ ਸ਼ਾਨਦਾਰ ਰੰਗਾ ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਇਹ ਰੰਗਾ ਰੰਗ ਪ੍ਰੋਗਰਾਮ ਦੌਰਾਨ ਪੰਜਾਬੀ ਲੋਕ ਨਾਚ ਦਾ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਵਿੱਚ ਕੈਡਿਟ ਨੇ ਪੁਜ਼ੀਸ਼ਨਾਂ ਵੀ ਹਾਸਿਲ ਕੀਤੀਆਂ, ਜਿਕਰਯੋਗ ਹੈ ਕਿ ਆਕਸਫੋਰਡ ਸਕੂਲ ਭਗਤਾ ਦੇ ਕੈਡਿਟ ਨੇ ਵੀ ਪੁਜ਼ੀਸ਼ਨ ਹਾਸਿਲ ਕੀਤੀ। ਕੈਪਟਨ ਇਸ਼ਰਾਜ ਸਿੰਘ (ਕਮਾਂਡਰ ਅਫਸਰ) ਨੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਰੂਪ ਲਾਲ ਬਾਂਸਲ ਨੂੰ ਸਨਮਾਨ ਚਿੰਨ੍ਹ੍ ਦੇ ਕੇ ਸਕੂਲ ਦੀ ਪ੍ਰਬੰਧਕ ਕਮੇਟੀ ਅਤੇ ਪ੍ਰਿੰਸੀਪਲ ਬਾਂਸਲ ਦਾ ਧੰਨਵਾਦ ਕੀਤਾ। ਏਐਨਓ. ਤਜਿੰਦਰ ਸਿੰਘ, ਸੀਟੀਓ ਜਗਜੀਤ ਸਿੰਘ, ਸਕੂਲ ਦੇ ਡੀਪੀਈ ਪ੍ਰਦਮਨਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ ,ਮੈਡਮ ਮਨਪ੍ਰੀਤ ਕੌਰ, ਮੈਡਮ ਪੂਨਮ ਤੇ ਬਾਕੀ ਸਕੂਲਾਂ ਤੋ ਆਏ ਅਧਿਆਪਕਾਂ ਦੇ ਸਹਿਯੋਗ ਨਾਲ ਇਹ ਕੈਂਪ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਸਮੇਂ ਸਾਰੇ ਕੈਡਿਟ ਬੜੇ ਉਤਸ਼ਾਹਿਤ ਨਜ਼ਰ ਆ ਰਹੇ ਸਨ। ਇਸ ਸਮੇਂ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ, ਹਰਗੁਰਪ੍ਰੀਤ ਸਿੰਘ ਗਗਨ ਬਰਾੜ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਰਾਜਵਿੰਦਰ ਸਿੰਘ ਸੋਢੀ ਜਨਰਲ ਸਕੱਤਰ, ਗੁਰਮੀਤ ਸਿੰਘ ਗਿੱਲ ਸਰਪੰਚ ਵੀ ਮੌਜੂਦ ਸਨ।