ਨੌਜਵਾਨਾਂ ਨੇ ਲਾਇਆ ਦੁੱਧ ਦਾ ਲੰਗਰ
ਨੌਜਵਾਨਾਂ ਵੱਲੋਂ ਰਾਹਗੀਰਾਂ ਲਈ ਲਗਾਇਆ ਦੁੱਧ ਲੰਗਰ
Publish Date: Wed, 28 Jan 2026 06:30 PM (IST)
Updated Date: Thu, 29 Jan 2026 04:07 AM (IST)
ਫੋਟੋ ਨੰਬਰ-24 ਅਵਤਾਰ ਸਿੰਘ ਮੀਤ, ਪੰਜਾਬੀ ਜਾਗਰਣ, ਲੁਧਿਆਣਾ : ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਿਮਲਾਪੁਰੀ ਨੌਜਵਾਨ ਸਭਾ ਵੱਲੋਂ ਮਠਾੜੂ ਚੌਕ ਵਿਖੇ ਰਾਗਗੀਰਾਂ ਲਈ ਦੁੱਧ, ਬਿਸਕੁੱਟ, ਮੱਠੀਆਂ ਦਾ ਲੰਗਰ ਲਗਾਇਆ ਗਿਆ। ਇਸ ’ਚ ਅਕਾਲੀ ਆਗੂ ਮਨਜੀਤ ਸਿੰਘ ਰੰਗੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰ ਕੇ ਆਪਣੇ ਹੱਥੀਂ ਸੇਵਾ ਕੀਤੀ। ਇਸ ਮੌਕੇ ਹਰਪ੍ਰੀਤ ਸਿੰਘ ਗੋਲੂ,ਹਰਨੂਰ ਸਿੰਘ ਰੰਗੀ,ਪਲਵਿੰਦਰ ਸਿੰਘ ਗਹੀਰ,ਗਰਨੂਰ ਸਿੰਘ, ਰਾਜਬੀਰ ਸਿੰਘ, ਕਰਮਜੀਤ ਸਿੰਘ, ਬਲਜਿੰਦਰ ਸਿੰਘ ਬੰਟੀ ਆਦਿ ਹਾਜ਼ਰ ਸਨ।