ਯੂਥ ਆਗੂ ਲੱਕੀ ਸੰਧੂ ਵੱਲੋਂ ਸਾਹਨੇਵਾਲ ਮੰਡੀ ਦਾ ਦੌਰਾ
ਯੂਥ ਆਗੂ ਲੱਕੀ ਸੰਧੂ ਨੇ ਕੀਤਾ ਸਾਹਨੇਵਾਲ ਮੰਡੀ ਦਾ ਦੌਰਾ
Publish Date: Wed, 22 Apr 2026 10:30 PM (IST)
Updated Date: Thu, 23 Apr 2026 04:13 AM (IST)

ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਲੱਕੀ ਸੰਧੂ ਵੱਲੋਂ ਆਪਣੇ ਸਾਥੀਆਂ ਸਮੇਤ ਸਾਹਨੇਵਾਲ ਦੀ ਅਨਾਜ ਮੰਡੀ ਦਾ ਦੌਰਾ ਕਰਕੇ ਕਣਕ ਦੀ ਖਰੀਦ ਦੇ ਪ੍ਰਬੰਧਾ ਦੇਖੇ। ਉਨ੍ਹਾਂ ਮੰਡੀ ਵਿੱਚ ਆੜ੍ਹਤੀਆ 'ਤੇ ਕਿਸਾਨਾਂ ਨਾਲ ਕਣਕ ਦੀ ਖਰੀਦ ਸਬੰਧੀ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਨਲਾਇਕੀ ਕਾਰਨ ਅੱਜ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਹਨੇਵਾਲ ਮੰਡੀ ’ਚ ਕਣਕ ਦੇ ਵੱਡੇ ਵੱਡੇ ਅੰਬਾਰ ਲੱਗੇ ਹੋਏ ਹਨ ਜਦੋਂ ਕਿ ਸਬੰਧਿਤ ਮਹਿਕਮੇ ਵੱਲੋਂ ਖਰੀਦ ਅਤੇ ਲਿਫਟਿੰਗ ਦੇ ਪਹਿਲਾਂ ਹੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ, ਜਿਸ ਕਰਕੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਉੱਥੇ ਹੀ ਉਨ੍ਹਾਂ ਵੱਲੋਂ ਕੀਤੇ ਗਏ ਵਾਅਦੇ ਮੰਡੀਆਂ ਚ ਰੁਲ ਰਹੇ ਕਿਸਾਨਾਂ ਨੂੰ ਦੇਖਦਿਆਂ ਹੋਇਆਂ ਵਾਅਦੇ ਬਿਲਕੁਲ ਫੇਲ ਸਾਬਤ ਹੋ ਰਹੇ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲ ਕੇ ਕਿਸਾਨੀ ਨੂੰ ਬਰਬਾਦ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਮੰਡੀ ਦਾ ਦੌਰਾ ਕਰਨ ਤੋਂ ਬਾਅਦ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮੰਗ ਕੀਤੀ ਕਿ ਲਿਫ਼ਟਿੰਗ ਸ਼ੁਰੂ ਕਰਵਾਈ ਜਾਵੇ ਤਾਂ ਜੋ ਕਿਸੇ ਵੀ ਕਿਸਾਨ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਅਮਰਦੀਪ ਸਿੰਘ ਗਿੱਲ ਵਾਈਸ ਪ੍ਰਧਾਨ ਆੜ੍ਹਤੀਆ ਐਸੋਸੀਏਸ਼ਨ ਮੈਂਬਰ ਬਲਾਕ ਸੰਮਤੀ, ਗਗਨ ਸਿੰਘ ਕੰਡਿਆਣਾ , ਹਰਮਨਦੀਪ ਗਿੱਲ, ਰੂਪ ਸੰਧੂ, ਅਨਮੋਲ ਸਿੰਘ, ਗੁਰਪ੍ਹੀਤ ਸਿੰਘ ਆਦਿ ਹਾਜ਼ਰ ਸਨ।