ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ, ਲੜਕੀ ਹੋਈ ਗੰਭੀਰ ਰੂਪ ਵਿੱਚ ਫੱਟੜ
ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ, ਲੜਕੀ ਹੋਈ ਗੰਭੀਰ ਰੂਪ ਵਿੱਚ ਫੱਟੜ
Publish Date: Fri, 23 Jan 2026 07:40 PM (IST)
Updated Date: Fri, 23 Jan 2026 07:42 PM (IST)
-ਟੈਂਪੂ ਚਾਲਕ ਦੇ ਖਿਲਾਫ ਮੁਕੱਦਮਾ ਦਰਜ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਫੋਕਲ ਪੁਆਇੰਟ ਦੇ 5 ਫੇਸ ਵਿੱਚ ਵਾਪਰੇ ਇੱਕ ਸੜਕ ਹਾਦਸੇ ਦੇ ਦੌਰਾਨ 23 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ, ਜਦਕਿ ਸਕੂਟਰ ’ਤੇ ਬੈਠੀ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਇਸ ਮਾਮਲੇ ਵਿੱਚ ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਬਸਤੀ ਮਨੀ ਸਿੰਘ ਰਾਹੋ ਰੋਡ ਦੇ ਰਹਿਣ ਵਾਲੇ ਸੰਜੀਵ ਕੁਮਾਰ ਦੀ ਸ਼ਿਕਾਇਤ ’ਤੇ ਟੈਪੂ ਚਾਲਕ ਸੁਧੀਰ ਪਾਸਵਾਨ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੰਜੀਵ ਕੁਮਾਰ ਨੇ ਦੱਸਿਆ ਕਿ ਉਸ ਦਾ ਭਤੀਜਾ ਸੂਰਜ ਕੁਮਾਰ ਆਪਣੇ ਨਾਲ ਕੰਮ ਕਰਨ ਵਾਲੀ ਲੜਕੀ ਅਰਸ਼ਦੀਪ 29 ਨੂੰ ਸਕੂਟਰ ’ਤੇ ਘਰ ਛੱਡਣ ਜਾ ਰਿਹਾ ਸੀ। ਦੋਵੇਂ ਜਿਵੇਂ ਹੀ ਰਜਿੰਦਰਾ ਧਰਮਕੰਡਾ ਟੀ ਪੁਆਇੰਟ ਦੇ ਲਾਗੇ ਪਹੁੰਚੇ, ਤਾਂ ਇੱਕ ਤੇਜ਼ ਰਫਤਾਰ ਟੈਂਪੂ ਨੇ ਉਹਨਾਂ ਦੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਦੇ ਦੌਰਾਨ ਦੋਵਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਉਨਾਂ ਨੂੰ ਫੋਰਟਿਸ ਹਸਪਤਾਲ ਇਲਾਜ ਲਈ ਦਾਖਲ ਕਰਵਾਇਆ ਗਿਆ। ਇਲਾਜ ਦੇ ਦੌਰਾਨ ਸੂਰਜ ਕੁਮਾਰ ਦੀ ਮੌਤ ਹੋ ਗਈ, ਜਦਕਿ ਅਰਸ਼ਦੀਪ ਕੌਰ ਹਸਪਤਾਲ ਵਿੱਚ ਦਾਖਲ ਹੈ। ਉਧਰੋਂ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਏਐਸਆਈ ਨਿਰਮਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਗੱਡੀ ਚਾਲਕ ਸੁਧੀਰ ਕੁਮਾਰ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।