ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ
ਬਿਜਲੀ ਦਾ ਕਰੰਟ ਲੱਗਣ ਕਾਰਨ ਨੌਜਵਾਨ ਦੀ ਹੋਈ ਮੌਤ
Publish Date: Mon, 09 Mar 2026 07:08 PM (IST)
Updated Date: Mon, 09 Mar 2026 07:12 PM (IST)
ਕੌਸ਼ਲ ਮੱਲ੍ਹਾ, ਪੰਜਾਬੀ ਜਾਗਰਣ, ਹਠੂਰ : ਸਥਾਨਕ ਕਸਬਾ ਵਿਖੇ ਨੌਜਵਾਨ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਜਸਕਮਲਪ੍ਰੀਤ ਸਿੰਘ ਨਿੱਪਾ ਹਠੂਰ ਅਤੇ ਕਰਮਜੀਤ ਸਿੰਘ ਕਰਮਾ ਨੇ ਦੱਸਿਆ ਕਿ 39 ਸਾਲਾ ਮਨਪ੍ਰੀਤ ਸਿੰਘ ਪੁੱਤਰ ਹਰਮੰਦਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਸ਼ੂਆਂ ਦਾ ਚਾਰਾ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ ਨਾਲ ਕੁਤਰ ਰਿਹਾ ਸੀ, ਅਚਾਨਕ ਮੋਟਰ ਸੜ ਗਈ ਅਤੇ ਸਾਰੀ ਮਸ਼ੀਨ ਵਿਚ ਕਰੰਟ ਆ ਗਿਆ। ਜਿਸ ਨਾਲ ਮਨਪ੍ਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਸਿੰਘ ਆਪਣੇ ਪਿੱਛੇ ਪਤਨੀ, ਇੱਕ ਲੜਕੀ, ਇੱਕ ਲੜਕੇ ਅਤੇ ਮਾਤਾ ਪਿਤਾ ਨੂੰ ਸਦਾ ਲਈ ਰੋਂਦੇ ਕੁਰਲਾਉਦੇ ਛੱਡ ਗਿਆ ਹੈ। ਮਨਪ੍ਰੀਤ ਸਿੰਘ ਦੀ ਬੇਵਕਤੀ ਮੌਤ ਤੇ ਗ੍ਰਾਮ ਪੰਚਾਇਤ ਹਠੂਰ, ਨੌਜਵਾਨ ਕਲੱਬ ਅਤੇ ਸਮੁੱਚੇ ਪਿੰਡ ਨੇ ਦੁੱਖ ਦਾ ਪ੍ਰਗਟਾਵਾ ਕੀਤਾ।