ਦਾ ਸ਼ਿਕਾਰ ਹੋਏ ਨੌਜਵਾਨ ਦੀ ਸੱਤ ਦਿਨ ਬਾਅਦ ਹੋਈ ਮੌਤ
ਬੇਰਹਿਮੀ ਨਾਲ ਕੁੱਟਮਾਰ ਦਾ ਸ਼ਿਕਾਰ ਹੋਏ ਨੌਜਵਾਨ ਦੀ ਸੱਤ ਦਿਨ ਬਾਅਦ ਹੋਈ ਮੌਤ
Publish Date: Sun, 08 Feb 2026 07:48 PM (IST)
Updated Date: Sun, 08 Feb 2026 07:50 PM (IST)

ਡਲਿਵਰੀ ਦੇਣ ਗਿਆ ਸੀ,ਦਰਜਨ ਭਰ ਹਥਿਆਰਬੰਦਾਂ ਨੇ ਕੀਤਾ ਹਮਲਾ ਹਫਤੇ ਤੋਂ ਜਿੰਦਗੀ ਅਤੇ ਮੌਤ ਵਿਚਕਾਰ ਜੰਗ ਲੜ ਰਿਹਾ ਸੀ ਸ਼ਿਵਮ ਫੋਟੋ ਨੰਬਰ-33 ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਇੱਕ ਨਿੱਜੀ ਕੰਪਨੀ ਵਿੱਚ ਡਿਲੀਵਰੀ ਦਾ ਕੰਮ ਕਰਨ ਵਾਲੇ ਨੌਜਵਾਨ ਦੀ ਕਰੀਬ ਇੱਕ ਹਫਤਾ ਪਹਿਲਾਂ ਹੋਈ ਕੁੱਟਮਾਰ ਕਾਰਨ ਜੇਰੇ ਇਲਾਜ ਮੌਤ ਹੋ ਗਈ। ਸ਼ਿਵਮ ਨਾਮ ਦਾ ਇਹ ਨੌਜਵਾਨ ਪਰਿਵਾਰ ਦਾ ਪੇਟ ਪਾਲਣ ਲਈ ਡਿਲੀਵਰੀ ਦੇਣ ਦਾ ਕੰਮ ਕਰਦਾ ਸੀ ਅਤੇ ਇੱਕ ਫਰਵਰੀ ਨੂੰ ਦਰਜਨ ਤੋਂ ਵੀ ਵੱਧ ਹਥਿਆਰ ਬੰਦ ਹਮਲਾਵਰਾਂ ਨੇ ਜੱਸੀਆਂ ਰੋਡ ਰਜੌਰੀ ਗਾਰਡਨ ਇਲਾਕੇ ਵਿੱਚ ਸ਼ਿਵਮ ਨੂੰ ਘੇਰ ਕੇ ਉਸ ਨਾਲ ਬੁਰੀ ਤਰਾਂ ਕੁੱਟਮਾਰ ਕੀਤੀ ਸੀ। ਉਸ ਹਮਲੇ ਵਿੱਚ ਗੰਭੀਰ ਰੂਪ ਨਾਲ ਫੱਟੜ ਹੋਏ ਸ਼ਿਵਮ ਸਥਾਨਕ ਦਿਆਨੰਦ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿੱਥੇ ਇੱਕ ਹਫਤਾ ਜਿੰਦਗੀ ਅਤੇ ਮੌਤ ਵਿੱਚਕਾਰ ਲੜਾਈ ਲੜਦੇ ਹੋਏ ਸ਼ਿਵਮ ਦਮ ਤੋੜ ਗਿਆ। ਸਿਵਮ ਦੇ ਪਿਤਾ ਲਕਮਿੰਦਰ ਨੇ ਦੁੱਖ ਪ੍ਰਗਟ ਕੀਤਾ ਕਿ ਉਸ ਦੇ ਬੇਕਸੂਰ ਲੜਕੇ ਉੱਪਰ ਹਮਲਾ ਕਰਕੇ ਜਾਨ ਲੈਣ ਵਾਲੇ ਮੁੱਖ ਮੁਲਜਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹਨ। ਪਰਿਵਾਰ ਮੁਤਾਬਕ ਸ਼ਿਵਮ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ ਫਿਰ ਵੀ ਬੇਖੌਫ ਹਮਲਾਵਰਾਂ ਨੇ ਪੁਲਿਸ ਤੇ ਕਨੂੰਨ ਨੂੰ ਟਿੱਚ ਜਾਣਦੇ ਉਨਾਂ ਦੇ ਬੁਢਾਪੇ ਤੇ ਸਹਾਰੇ ਦੀ ਜਾਨ ਲੈ ਲਈ। ਪਲੰਬਰ ਦਾ ਕੰਮ ਕਰਨ ਵਾਲੇ ਲਖਵਿੰਦਰ ਸਿੰਘ ਮੁਤਾਬਕ ਵਾਰਦਾਤ ਦੇ ਸੱਤ ਦਿਨ ਬੀਤ ਜਾਣ ਦੇ ਬਾਵਜੂਦ ਚੌਂਕੀ ਜਗਤਪੁਰੀ ਪੁਲਿਸ ਅਜੇ ਤੱਕ ਵਾਰਦਾਤ ਦੇ ਮੁੱਖ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕਰ ਸਕੀ। ਹਾਲਾਂਕਿ ਪੁਲਿਸ ਸ਼ੁਰੂ ਤੋਂ ਹੀ ਦਾਅਵਾ ਕਰ ਰਹੀ ਹੈ ਕਿ ਵਾਰਦਾਤ ਵਾਲੀ ਥਾਂ ਦੇ ਆਸ ਪਾਸ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਹਮਲਾਵਰਾਂ ਦੀ ਪਛਾਣ ਕਰ ਲਈ ਗਈ ਹੈ। ਉਧਰ ਛੋਟੀ ਜਿਹੀ ਉਮਰ ਵਿੱਚ ਪਰਿਵਾਰ ਲਈ ਕੰਮ ਕਰਨ ਕਰੋ ਨਿਕਲੇ ਨੌਜਵਾਨ ਦੇ ਕਤਲ ਮਗਰੋ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਇਲਾਵਸੀਆਂ ਨੇ ਮੰਗ ਕੀਤੀ ਕਿ ਅਜਿਹੀਆਂ ਵਾਰਦਾਤਾਂ ਕਰਨ ਵਾਲੇ ਅਨਸਰਾਂ ਤੋਂ ਆਮ ਲੋਕਾਂ ਦੀ ਜਾਨ ਮਾਲ ਦੀ ਰਾਖੀ ਕੀਤੀ ਜਾਵੇ।