ਮਾਮੂਲੀ ਗੱਲ ਪਿੱਛੇ ਖ਼ੂਨੀ ਸੰਘਰਸ਼ : 70 ਰੁਪਏ ਲਈ ਨੌਜਵਾਨ ਦਾ ਸਿਰ ਪਾੜਿਆ, ਬੋਤਲਾਂ ਨਾਲ ਕੀਤਾ ਹਮਲਾ
ਮਹਿਜ 70 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਮਗਰੋਂ ਨੌਜਵਾਨ ਅਤੇ ਉਸ ਦੇ ਸਾਥੀ ਉੱਪਰ ਕੁੱਝ ਵਿਅਕਤੀਆਂ ਨੇ ਹਮਲਾ ਕਰਕੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਫੱਟੜ ਕਰ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਪੁਲਿਸ ਨੇ ਵਾਰਦਾਤ ਵਿੱਚ ਫੱਟੜ ਹੋਏ ਸੰਤ ਵਿਹਾਰ ਹੈਬੋਵਾਲ ਕਲਾ ਦੇ ਰਹਿਣ ਵਾਲੇ ਮੋਹਿਤ ਤਿਵਾੜੀ ਦੇ ਬਿਆਨ ਉੱਪਰ ਹਮਲਾ ਕਰਨ ਵਾਲੇ ਮੁਲਜਮਾਂ ਵਿਸ਼ੂ ਹੈਪੀ ਅਤੇ ਉਨਾਂ ਦੇ ਤਿੰਨ ਅਣਪਛਾਤੇ ਸਾਥੀਆਂ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ।
Publish Date: Thu, 08 Jan 2026 11:51 AM (IST)
Updated Date: Thu, 08 Jan 2026 11:57 AM (IST)
ਐਸਪੀ ਜੋਸ਼ੀ, ਪੰਜਾਬੀ ਜਾਗਰਣ, ਲੁਧਿਆਣਾ। ਮਹਿਜ 70 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਹੋਏ ਝਗੜੇ ਮਗਰੋਂ ਨੌਜਵਾਨ ਅਤੇ ਉਸ ਦੇ ਸਾਥੀ ਉੱਪਰ ਕੁੱਝ ਵਿਅਕਤੀਆਂ ਨੇ ਹਮਲਾ ਕਰਕੇ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਫੱਟੜ ਕਰ ਦਿੱਤਾ। ਇਸ ਮਾਮਲੇ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਹੈਬੋਵਾਲ ਪੁਲਿਸ ਨੇ ਵਾਰਦਾਤ ਵਿੱਚ ਫੱਟੜ ਹੋਏ ਸੰਤ ਵਿਹਾਰ ਹੈਬੋਵਾਲ ਕਲਾ ਦੇ ਰਹਿਣ ਵਾਲੇ ਮੋਹਿਤ ਤਿਵਾੜੀ ਦੇ ਬਿਆਨ ਉੱਪਰ ਹਮਲਾ ਕਰਨ ਵਾਲੇ ਮੁਲਜਮਾਂ ਵਿਸ਼ੂ ਹੈਪੀ ਅਤੇ ਉਨਾਂ ਦੇ ਤਿੰਨ ਅਣਪਛਾਤੇ ਸਾਥੀਆਂ ਖ਼ਿਲਾਫ਼ ਸੰਗੀਨ ਦੋਸ਼ਾਂ ਅਧੀਨ ਪਰਚਾ ਦਰਜ ਕਰ ਦਿੱਤਾ।
ਮੋਹਿਤ ਤਿਵਾੜੀ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੇ ਦੁਕਾਨ ’ਤੇ ਕੰਮ ਕਰਨ ਵਾਲੇ ਮੁਲਾਜ਼ਮ ਰੋਹਿਨ ਨਾਲ ਮਾਰਕੀਟ ਤੋਂ ਰਾਤ ਦਾ ਖਾਣਾ ਲੈਣ ਜਾ ਰਿਹਾ ਸੀ, ਇਸ ਦੌਰਾਨ ਜਦ ਉਹ ਰਾਜਨ ਅਸਟੇਟ ਸ਼ਰਾਬ ਦੇ ਠੇਕੇ ਕੋਲ ਪੁੱਜੇ ਤਾਂ ਕੁੱਝ ਲੋਕ ਪਾਨ ਸਿਗਰਟ ਦੇ ਖੋਖੇ ਵਾਲੇ ਨਾਲ 70 ਰੁਪਏ ਲਈ ਬਹਿਸ ਰਹੇ ਸਨ। ਮੁਦੱਈ ਮੁਤਾਬਕ ਲੜਾਈ ਝਗੜਾ ਹੁੰਦਾ ਵੇਖ ਉਹ ਰੁਕ ਗਿਆ ਅਤੇ ਬਹਿਸ ਕਰ ਰਹੇ ਮੁਲਜ਼ਮਾਂ ਨੂੰ ਪੈਸੇ ਦੇਣ ਲਈ ਕਿਹਾ।
ਉਸ ਵੇਲੇ ਤਾਂ ਉਨਾਂ ਨੇ ਖੋਖੇ ਵਾਲੇ ਨੂੰ ਪੈਸੇ ਦੇ ਦਿੱਤੇ ਪਰ ਜਦ ਰੋਟੀ ਲੈ ਕੇ ਵਾਪਸ ਆਉਂਦੇ ਹੋਏ ਉਹ ਮੁਦੱਈ ਨੂੰ ਦੁਬਾਰਾ ਮਿਲੇ ਤਾਂ ਉਨਾਂ ਰਾਹ ਵਿੱਚ ਘੇਰ ਕੇ ਮੋਹਿਤ ਤਿਵਾੜੀ ਉਪਰ ਹਮਲਾ ਕਰ ਦਿੱਤਾ। ਸ਼ਿਕਾਇਤ ਕਰਤਾ ਮੁਤਾਬਕ ਹਮਲਾਵਰਾਂ ਨੇ ਕੱਚ ਦੀਆਂ ਬੋਤਲਾਂ ਮਾਰ ਕੇ ਉਸ ਨੂੰ ਬੁਰੀ ਤਰ੍ਹਾਂ ਫੱਟੜ ਕੀਤਾ ਤਾਂ ਉਹ ਉਸਨੇ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਆਲੇ ਦੁਆਲੇ ਲੋਕਾਂ ਦਾ ਇਕੱਠ ਹੁੰਦਾ ਵੇਖ ਉਹ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਰਾਹਗੀਰਾਂ ਦੀ ਮਦਦ ਨਾਲ ਮੋਹਿਤ ਤਿਵਾੜੀ ਨੂੰ ਸਥਾਨਕ ਦਿਆਨੰਦ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਹ ਜੇਰੇ ਇਲਾਜ ਹੈ।