7 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
7 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Publish Date: Tue, 24 Feb 2026 07:24 PM (IST)
Updated Date: Wed, 25 Feb 2026 04:11 AM (IST)
ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਥਾਣਾ ਦਾਖਾ ਦੀ ਪੁਲਿਸ ਨੇ ਗਸ਼ਤ ਦੌਰਾਨ ਇਕ ਨੌਜਵਾਨ ਨੂੰ ਹੈਰੋਇਨ ਸਮੇਤ ਕਾਬੂ ਕਰਨ ਉਪਰੰਤ ਉਸਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੇਸ ਦੀ ਪੜਤਾਲ ਕਰ ਰਹੇ ਐੱਸਆਈ ਸੁਰਜੀਤ ਸਿੰਘ ਅਨੁਸਾਰ ਗਸ਼ਤ ਦੌਰਾਨ ਜਦੋਂ ਉਹ ਏਐੱਸਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਅਤੇ ਸ਼ੱਕੀ ਵਹੀਕਲਾਂ ਦੀ ਚੈਕਿੰਗ ਸੰਬੰਧੀ ਪਿੰਡ ਮੁੱਲਾਂਪੁਰ ਤੋਂ ਪਿੰਡ ਤਲਵੰਡੀ ਖੁਰਦ ਨੂੰ ਜਾ ਰਹੇ ਸਨ ਤਾਂ ਜਦੋਂ ਉਹ ਸ਼ਮਸਾਨਘਾਟ ਨੇੜੇ ਪੁੱਜੇ ਤਾਂ ਕੰਧ ਕੋਲ ਖੜ੍ਹਾ ਇੱਕ ਨੌਜਵਾਨ ਦਿਖਾਈ ਦਿੱਤਾ, ਜਿਹੜਾ ਪੁਲਿਸ ਪਾਰਟੀ ਆਪਣੇ ਵੱਲ ਆਉਂਦਾ ਦੇਖ ਘਬਰਾ ਗਿਆ ਅਤੇ ਆਪਣੇ ਹੱਥ ਵਿੱਚ ਫੜੀ ਲਿਫਾਫੀ ਸੁੱਟ ਦਿੱਤੀ। ਸ਼ੱਕ ਪੈਣ ’ਤੇ ਪੁਲਿਸ ਪਾਰਟੀ ਦੀ ਮੱਦਦ ਨਾਲ ਉੱਕਤ ਨੌਜਵਾਨ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ, ਜਿਸਨੇ ਆਪਣਾ ਨਾਮ ਮਨਦੀਪ ਸਿੰਘ ਉਰਫ ਗੋਲੂ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਮੰਡਿਆਣੀ ਦੱਸਿਆ । ਜਦੋਂ ਉਸ ਪਾਸੋਂ ਸੁੱਟੀ ਹੋਈ ਲਿਫਾਫੀ ਨੂੰ ਚੁੱਕਵਾ ਕੇ ਖੋਲ੍ਹ ਕੇ ਚੈੱਕ ਕੀਤਾ ਤਾਂ ਉਸ ਵਿੱਚੋਂ 7 ਗ੍ਰਾਮ ਹੈਰੋਇਨ ਬਰਾਮਦ ਹੋਈ।