‘ਸਵਦੇਸ਼ੀ ਅਪਣਾਓ–ਦੇਸ਼ ਬਚਾਓ’ ਬੈਨਰ ਹੇਠ ਕੱਢੀ ਮਸ਼ਾਲ ਯਾਤਰਾ
‘ਸਵਦੇਸ਼ੀ ਅਪਣਾਉ–ਦੇਸ਼ ਬਚਾਉ’ ਦੇ ਬੈਂਨਰ ਹੇਠ ਦੌੜ ’ਚ ਦੌੜੇ ਨੌਜਵਾਨਾਂ ਤੇ ਸਮਾਜਿਕ ਕਾਰਕੁੰਨ
Publish Date: Tue, 20 Jan 2026 09:18 PM (IST)
Updated Date: Wed, 21 Jan 2026 04:19 AM (IST)

ਫੋਟੋ- 30, 31 * ਨੌਜਵਾਨਾਂ ਤੇ ਸਮਾਜਿਕ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਲਿਆ ਹਿੱਸਾ ਗੁਰਮੀਤ ਸਿੰਘ ਨਿੱਝਰ, ਪੰਜਾਬੀ ਜਾਗਰਣ ਲੁਧਿਆਣਾ : ‘ਪੰਜਾਬ ’ਚ ‘ਸਵਦੇਸ਼ੀ ਅਪਣਾਓ ਤੇ ਦੇਸ਼ ਬਚਾਓ’ ਮੁਹਿੰਮ ਨੂੰ ਮੁੱਖ ਰੱਖਦਿਆਂ ਅੱਜ ਗੁਰਦੁਆਰਾ ਭਗਤ ਚੇਤ ਰਾਮ ਫੀਲਡ ਗੰਜ ਤੋਂ ਰਨ ਫਾਰ ਮਸ਼ਾਲ ਯਾਤਰਾ ਕੱਢੀ ਗਈ। ਇਸ ਯਾਤਰਾ ’ਚ ਵੱਡੀ ਗਿਣਤੀ ’ਚ ਨੌਜਵਾਨਾਂ, ਸਮਾਜਿਕ ਕਾਰਕੁੰਨਾਂ ਤੇ ਸਵਦੇਸ਼ੀ ਵਿਚਾਰਧਾਰਾ ਨਾਲ ਜੁੜੇ ਲੋਕਾਂ ਨੇ ਹਿੱਸਾ ਲਿਆ। ਇਸ ਮੌਕੇ ਸਵਦੇਸ਼ੀ ਜਾਗਰਣ ਮੰਚ ਦੇ ਕੌਮੀ ਸਹਿ-ਸੰਯੋਜਕ ਸਤੀਸ਼ ਕੁਮਾਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਸਵਦੇਸ਼ੀ ਮੁਹਿੰਮ 2025 ਨੂੰ ਇਕ ਵਿਸ਼ਾਲ ਜਨ-ਅੰਦੋਲਨ ਵਜੋਂ ਦਰਸਾਉਂਦਿਆਂ ਕਿਹਾ ਕਿ ਸਵਦੇਸ਼ੀ ਅਪਣਾਉਣਾ ਸਿਰਫ਼ ਆਰਥਿਕ ਨਹੀਂ, ਸਗੋਂ ਰਾਸ਼ਟਰੀ ਚੇਤਨਾ ਨਾਲ ਜੁੜਿਆ ਮਾਮਲਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਉਦੇਸ਼ ਭਾਰਤ ਨੂੰ ਸਵੈ-ਨਿਰਭਰਤਾ ਵੱਲ ਲਿਜਾਣਾ ਹੈ ਅਤੇ ਭਾਰਤੀ ਉਤਪਾਦਕਾਂ, ਸਥਾਨਕ ਕਾਰੀਗਰਾਂ, ਦਸਤਕਾਰੀ ਅਤੇ ਖੇਤੀਬਾੜੀ ਅਧਾਰਤ ਉਤਪਾਦਾਂ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਸਰਲ ਸ਼ਬਦਾਂ ਵਿੱਚ ਸਵਦੇਸ਼ੀ ਦਾ ਅਰਥ ਸਮਝਾਉਂਦਿਆਂ ਕਿਹਾ ਕਿ ਸਵਦੇਸ਼ੀ ਉਹ ਹੈ ਜੋ ਦੇਸ਼ ਦੀ ਮਿੱਟੀ, ਮਿਹਨਤ ਅਤੇ ਮਾਣ ਨਾਲ ਜੁੜਿਆ ਹੋਵੇ। ਜਦੋਂ ਅਸੀਂ ਦੇਸ਼ੀ ਉਤਪਾਦ ਵਰਤਦੇ ਹਾਂ ਤਾਂ ਅਸੀਂ ਸਿਰਫ਼ ਖਰੀਦਦਾਰੀ ਨਹੀਂ ਕਰਦੇ, ਸਗੋਂ ਆਪਣੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਦੇ ਹਾਂ। ਇਸ ਮੌਕੇ ਗੁਰਦੀਪ ਸਿੰਘ ਗੋਸ਼ਾ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅੱਜ ਦੇ ਗਲੋਬਲ ਦੌਰ ਵਿੱਚ ਸਵਦੇਸ਼ੀ ਅਪਣਾਉਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਵਦੇਸ਼ੀ ਨਾਲ ਸਥਾਨਕ ਰੋਜ਼ਗਾਰ ਦੇ ਮੌਕੇ ਵਧਦੇ ਹਨ ਅਤੇ ਦੇਸ਼ ਦੀ ਆਰਥਿਕ ਆਜ਼ਾਦੀ ਮਜ਼ਬੂਤ ਹੁੰਦੀ ਹੈ। ਸਮਾਗਮ ਦੌਰਾਨ ਭਾਗੀਦਾਰਾਂ ਵੱਲੋਂ ‘ਸਵਦੇਸ਼ੀ ਅਪਣਾਉ–ਦੇਸ਼ ਬਚਾਉ’ ਦੇ ਨਾਅਰਿਆਂ ਨਾਲ ਸ਼ਹਿਰ ਵਿੱਚ ਸਕਾਰਾਤਮਕ ਸੰਦੇਸ਼ ਦਿੱਤਾ ਗਿਆ। ਆਯੋਜਕਾਂ ਨੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਜਾਗਰੂਕਤਾ ਪ੍ਰੋਗਰਾਮ ਜਾਰੀ ਰਹਿਣਗੇ ਤਾਂ ਜੋ ਸਵਦੇਸ਼ੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ। ਇਸ ਮੌਕੇ ਵਿਨੈ ਕੁਮਾਰ ਪ੍ਰਚਾਰਕ, ਮੋਹਿਤ ਬਹਿਲ, ਡਾ: ਸੁਭਾਸ਼ ਕੁਮਾਰ, ਜਤਿੰਦਰਪਾਲ, ਗੁਰਦੇਵ ਸ਼ਰਮਾ ਦੇਵੀ, ਕੌਂਸਲਰ ਰੂਚੀ ਗੁਲਾਟੀ, ਵਿਸ਼ਾਲ ਗੁਲਾਟੀ, ਕੌਂਸਲਰ ਇੰਦਰ ਅਗਰਵਾਲ, ਕੌਂਸਲਰ ਦਵਿੰਦਰ ਜੱਗੀ, ਰਾਸ਼ੀ ਅੱਗਰਵਾਲ, ਸਰਬਜੀਤ ਕਾਕਾ, ਕੀਮਤੀ ਰਾਵਲ ਗੌਰਵ, ਚੰਦਰਭਾਨ ਚੌਹਾਨ, ਰਿਤੇਸ਼ ਜੈਸਵਾਲ, ਅਮਿਤ ਗੋਇਲ, ਅਰੋੜਾ, ਬੇਅੰਤ ਸਿੰਘ, ਹਰਵਿੰਦਰ ਸਿੰਘ ਨਾਮਧਾਰੀ, ਮੀਕਾ ਲਖਨਪਾਲ, ਗੁਰਮੁੱਖ ਸਿੰਘ ਨਾਮਧਾਰੀ, ਦਿਲਬਾਗ ਸਿੰਘ, ਚਿਰਾਗ ਅਰੋੜਾ, ਰਾਜਨ ਵਿਆਸ, ਐਡਵੋਕੇਟ ਗੌਰਵ ਅਰੋੜਾ, ਤਜਿੰਦਰ ਸੋਨੂੰ, ਗੁਰਵਿੰਦਰ ਸਿੰਘ ਸੇਠੀ, ਨਰੇਸ਼ ਸਿੰਘ, ਬਹਿਬਲ ਸਿੰਘ, ਡਾ. ਪੰਧੇਰ, ਨਿਰਭੈ ਸਿੰਘ, ਅਮਿਤ ਓਬਰਾਏ, ਚੰਦਰਜੀਤ ਸਿੰਘ, ਰਾਕੇਸ਼ ਖੰਨਾ, ਰਾਜਨ ਕੋਹਲੀ ਅਤੇ ਵੱਡੀ ਗਿਣਤੀ ਵਿੱਚ ਹੋਰ ਲੋਕਾਂ ਨੇ ਇਸ ਦੌੜ ਵਿੱਚ ਸ਼ਮੂਲੀਅਤ ਕੀਤੀ।