ਕਰਿਆਨੇ ਦੀ ਦੁਕਾਨ ਤੋਂ ਮੋਬਾਈਲ ਚੁੱਕ ਕੇ ਨੌਜਵਾਨ ਫ਼ਰਾਰ
ਕਰਿਆਨੇ ਦੀ ਦੁਕਾਨ ਤੋਂ ਮੋਬਾਇਲ ਫੋਨ ਚੁੱਕ ਕੇ ਨੌਜਵਾਨ ਹੋਇਆ ਫਰਾਰ
Publish Date: Fri, 27 Feb 2026 10:12 PM (IST)
Updated Date: Sat, 28 Feb 2026 04:10 AM (IST)

ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈਆਂ ਵਾਰਦਾਤ ਦੀਆਂ ਤਸਵੀਰਾਂ ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ ਦੇਰ ਸ਼ਾਮ ਨੂੰ ਕਰਿਆਨੇ ਦੀ ਦੁਕਾਨ ਚੋਂ ਮੋਬਾਇਲ ਫੋਨ ਚੁੱਕ ਕੇ ਇੱਕ ਨੌਜਵਾਨ ਸਕੂਟਰ ਤੇ ਫਰਾਰ ਹੋ ਗਿਆ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਕਿਸ਼ੋਰ ਨਗਰ ਦੇ ਰਹਿਣ ਵਾਲੇ ਕਰਮਜੀਤ ਸਿੰਘ ਦੀ ਸ਼ਿਕਾਇਤ ਤੇ ਕੇਸ ਦੀ ਪੜਤਾਲ ਸ਼ੁਰੂ ਕਰ ਦਿੱਤੀ। ਨੌਜਵਾਨ ਦੀਆਂ ਤਸਵੀਰਾਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈਆਂ ਹਨ। ਜਾਣਕਾਰੀ ਦਿੰਦਿਆਂ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਕਿਸ਼ੋਰ ਨਗਰ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ। ਬੀਤੀ ਦੇਰ ਸ਼ਾਮ ਨੂੰ ਸਕੂਟਰ ਤੇ ਸਵਾਰ ਹੋ ਕੇ ਇੱਕ ਨੌਜਵਾਨ ਉਨ੍ਹਾਂ ਦੀ ਦੁਕਾਨ ਤੇ ਆਇਆ ਅਤੇ ਸਮਾਨ ਖਰੀਦਣ ਲੱਗ ਪਿਆ। ਕੁਝ ਸਮਾਨ ਲੈਣ ਤੋਂ ਬਾਅਦ ਉਸ ਨੇ ਪਿਛਲੇ ਪਾਸੇ ਪਿਆ ਇੱਕ ਛੋਲਿਆਂ ਦਾ ਪੈਕਟ ਮੰਗਿਆ। ਕਰਮਜੀਤ ਜਦ ਪਿੱਛੇ ਮੁੜਿਆ ਤਾਂ ਨੌਜਵਾਨ ਨੇ ਕਾਊਂਟਰ ਤੇ ਪਿਆ ਉਸ ਦਾ ਰੈਡਮੀ ਦਾ ਮੋਬਾਇਲ ਫੋਨ ਚੁੱਕ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਸਕੂਟਰ ਸਵਾਰ ਨੌਜਵਾਨ ਦੇਖਦੇ ਹੀ ਦੇਖਦੇ ਰਫੂ ਚੱਕਰ ਹੋ ਗਿਆ। ਕਰਮਜੀਤ ਸਿੰਘ ਨੇ ਉਸ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਵੇਲੇ ਤੱਕ ਮੁਲਜ਼ਮ ਮੌਕੇ ਤੋਂ ਫਰਾਰ ਹੋ ਚੁੱਕਾ ਸੀ। ਦੁਕਾਨ ਦੇ ਬਾਹਰ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਨੌਜਵਾਨ ਦੀਆਂ ਤਸਵੀਰਾਂ ਕੈਦ ਹੋ ਚੁੱਕੀਆਂ ਸਨ। ਇਸ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਨੇ ਕਰਮਜੀਤ ਸਿੰਘ ਦੀ ਸ਼ਿਕਾਇਤ ਲੈ ਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ।