ਪ੍ਰਸ਼ਾਦ ਲੈਣ ਲਈ ਘਰੋਂ ਗਈ ਮੁਟਿਆਰ ਹੋਈ ਲਾਪਤਾ
ਪ੍ਰਸ਼ਾਦ ਲੈਣ ਲਈ ਘਰੋਂ ਗਈ ਮੁਟਿਆਰ ਹੋਈ ਲਾਪਤਾ
Publish Date: Sat, 10 Jan 2026 07:34 PM (IST)
Updated Date: Sat, 10 Jan 2026 07:36 PM (IST)
-ਘਰ ਤੋਂ ਕੁੱਝ ਦੂਰੀ ’ਤੇ ਖੜੀ ਕੀਤੀ ਐਕਟਿਵਾ ਹੋਈ ਬਰਾਮਦ ਐਸਪੀ ਜੋਸ਼ੀ, ਪੰਜਾਬੀ ਜਾਗਰਣ ਲੁਧਿਆਣਾ ਸਥਾਨਕ ਛੋਟੀ ਲਾਧੀਆਂ ਸਥਿਤ ਸਾਈਂ ਇਨਕਲੇਵ ਰਹਿਣ ਵਾਲੇ ਪਰਿਵਾਰ ਦੀ ਨੌਜਵਾਨ ਲੜਕੀ ਸ਼ੱਕੀ ਹਾਲਾਤ ਵਿਚਲਾ ਲਾਪਤਾ ਹੋ ਗਈ। ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਹੈਬੋਵਾਲ ਪੁਲਿਸ ਨੇ ਲਾਪਤਾ ਹੋਈ ਨੌਜਵਾਨ ਲੜਕੀ ਦੀ ਮਾਂ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਲਾਪਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਮੁਤਾਬਕ ਉਸ ਦੀ ਕਰੀਬ 23 ਸਾਲ ਦੀ ਨੌਜਵਾਨ ਲੜਕੀ ਆਪਣੀ ਐਕਟੀਵਾ ’ਤੇ ਸਵਾਰ ਹੋ ਕੇ ਪ੍ਰਸ਼ਾਦ ਲੈਣ ਲਈ ਸੰਗਮ ਚੌਕ ਜਾਣ ਦਾ ਕਹਿ ਕੇ ਘਰੋਂ ਨਿਕਲੀ, ਪਰ ਘਰ ਵਾਪਸ ਨਹੀਂ ਆਈ। ਕਾਫੀ ਸਮਾਂ ਇੰਤਜ਼ਾਰ ਕਰਨ ਦੇ ਬਾਵਜੂਦ ਲੜਕੀ ਘਰ ਨਾ ਪੁੱਜੀ, ਤਾਂ ਪਰਿਵਾਰ ਨੇ ਲੜਕੀ ਦੀ ਭਾਲ ਵਿੱਚ ਭੱਜ ਦੌੜ ਸ਼ੁਰੂ ਕਰ ਦਿੱਤੀ ਲੜਕੀ ਲਾਪਤਾ ਹੋਣ ਤੋਂ ਅਗਲੇ ਦਿਨ ਉਸ ਦੀ ਐਕਟਿਵਾ ਸਕੂਟਰ ਸੰਗਮ ਚੌਂਕ ਜਸੀਆਂ ਰੋੜ ਇੱਕ ਦੁਕਾਨ ਦੇ ਪਿੱਛੇ ਲਵਾਰਸ ਹਾਲਤ ’ਚ ਖੜੀ ਬਰਾਮਦ ਹੋਈ, ਪਰ ਲੜਕੀ ਬਾਰੇ ਕੁੱਝ ਪਤਾ ਨਾ ਲੱਗਾ। ਉਕਤ ਘਟਨਾ ਦੇ ਦਸ ਦਿਨ ਬੀਤ ਜਾਣ ਦੇ ਬਾਵਜੂਦ ਲੜਕੀ ਬਾਰੇ ਕੋਈ ਸੁਰਾਗ ਨਾ ਲੱਗਾ ਤਾਂ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਆਂਦਾ ਗਿਆ। ਸ਼ਿਕਾਇਤ ਕਰਤਾ ਨੇ ਖਦਸ਼ਾ ਜਾਹਰ ਕੀਤਾ ਕਿ ਕਿਸੇ ਨੇ ਨਿੱਜੀ ਸਵਾਰਥ ਲਈ ਉਸ ਦੀ ਨੌਜਵਾਨ ਲੜਕੀ ਨੂੰ ਅਗਵਾ ਕਰਕੇ ਆਪਣੇ ਕਬਜ਼ੇ ਵਿੱਚ ਰੱਖਿਆ ਹੋਇਆ ਹੈ।