ਗੈਸ ਚੁੱਲ੍ਹੇ ਦੀ ਲਪੇਟ ‘ਚ ਆ ਕੇ ਨੌਜਵਾਨ ਝੁਲਸਿਆ
ਗੈਸ ਚੁੱਲ੍ਹੇ ਦੀ ਲਪੇਟ ‘ਚ ਆ ਕੇ ਨੌਜਵਾਨ ਬੁਰੀ ਤਰ੍ਹਾਂ ਝੁਲਸਿਆ
Publish Date: Tue, 20 Jan 2026 09:28 PM (IST)
Updated Date: Wed, 21 Jan 2026 04:19 AM (IST)
ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਪਿੰਡ ਲਸਾੜਾ ’ਚ ਇਕ 21 ਸਾਲਾ ਨੌਜਵਾਨ ਗੈਸ ਚੁੱਲ੍ਹੇ ਦੀ ਲਪੇਟ ’ਚ ਆ ਗਿਆ। ਨੌਜਵਾਨ ਗੈਸ ਚੁੱਲ੍ਹੇ ਤੇ ਠੰਡ ਤੋਂ ਬਚਣ ਲਈ ਸੇਕ ਰਿਹਾ ਸੀ, ਜਿਸ ਨੂੰ ਅਚਾਨਕ ਅੱਗ ਲੱਗ ਗਈ। ਅੱਗ ਭੜਕ ਕੇ ਨੌਜਵਾਨ ਦੇ ਕੱਪੜਿਆਂ ਨੂੰ ਲੱਗ ਗਈ, ਜਿਸ ਕਾਰਨ ਉਸਦਾ ਸਰੀਰ ਗੰਭੀਰ ਰੂਪ ’ਚ ਸੜ ਗਿਆ। ਪਰਿਵਾਰਕ ਮੈਂਬਰ ਤੁਰੰਤ ਜ਼ਖਮੀ ਨੌਜਵਾਨ ਨੂੰ ਖੰਨਾ ਦੇ ਸਿਵਲ ਹਸਪਤਾਲ ਲੈ ਗਏ, ਜਿੱਥੇ ਮੁੱਢਲੀ ਸਹਾਇਤਾ ਤੋਂ ਬਾਅਦ ਉਸਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਜ਼ਖਮੀ ਨੌਜਵਾਨ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਠੰਡ ਕਾਰਨ ਗੈਸ ਚੁੱਲ੍ਹੇ ਤੇ ਆਪਣੇ ਆਪ ਨੂੰ ਸੇਕ ਰਿਹਾ ਸੀ। ਇਸ ਦੌਰਾਨ ਅਚਾਨਕ ਅੱਗ ਤੇਜ਼ ਹੋ ਗਈ ਤੇ ਉਸਦੇ ਕੱਪੜਿਆਂ ਨੂੰ ਅੱਗ ਲੱਗ ਗਈ। ਅੱਗ ਲੱਗਦੇ ਹੀ ਨੌਜਵਾਨ ਨੇ ਚੀਕਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਸੁਣ ਕੇ ਪਰਿਵਾਰ ਦੇ ਹੋਰ ਮੈਂਬਰ ਮੌਕੇ ਤੇ ਪਹੁੰਚੇ ਤੇ ਕਿਸੇ ਤਰ੍ਹਾਂ ਅੱਗ ਬੁਝਾਈ। ਇਸ ਤੋਂ ਬਾਅਦ, ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।