ਖ਼ਾਲਸਾ ਕਾਲਜ ’ਚ ਯੋਗਾ ਵਰਕਸ਼ਾਪ ਕਰਵਾਈ
ਖ਼ਾਲਸਾ ਕਾਲਜ ਵਿਖੇ ਯੋਗਾ ਵਰਕਸ਼ਾਪ ਕਰਵਾਈ
Publish Date: Wed, 18 Mar 2026 06:08 PM (IST)
Updated Date: Thu, 19 Mar 2026 04:07 AM (IST)
ਫ਼ੋਟੋ ਨੰਬਰ-3 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਖ਼ਾਲਸਾ ਕਾਲਜ ਲੜਕੀਆਂ ਸਿਵਲ ਲਾਈਨਜ਼ ਲੁਧਿਆਣਾ ਦੇ ਮਹਿਲਾ ਸੈੱਲ ਨੇ ਕਾਲਜ ’ਚ ਵਿਦਿਆਰਥੀਆਂ ਲਈ ਸਰੀਰਕ ਸਿਹਤ, ਤੰਦਰੁਸਤੀ ਤੇ ਮਾਨਸਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇਕ ਯੋਗਾ ਵਰਕਸ਼ਾਪ ਦਾ ਪ੍ਰਬੰਧ ਕੀਤਾ। ਵਰਕਸ਼ਾਪ ਦੌਰਾਨ ਸੰਜੀਵ ਕੁਮਾਰ ਪ੍ਰਮਾਣਿਤ ਯੋਗਾ ਅਧਿਆਪਕ ਨੇ ‘ਯੋਗ ਨਾਲ ਸਦਭਾਵਨਾ -ਯੋਗ’ ਵਿਸ਼ੇ ਦੇ ਤਹਿਤ ਵਰਕਸ਼ਾਪ ਦਾ ਸੰਚਾਲਨ ਕੀਤਾ। ਵਰਕਸ਼ਾਪ ਦੌਰਾਨ ਸੰਜੀਵ ਕੁਮਾਰ ਨੇ ਵਿਦਿਆਰਥੀਆਂ ਨੂੰ ਸਹੀ ਤਕਨੀਕਾਂ ਨਾਲ ਵੱਖ-ਵੱਖ ਯੋਗ ਆਸਣ ਕਰਨ ਵਿੱਚ ਮਾਰਗਦਰਸ਼ਨ ਕੀਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਲਈ ਸੰਤੁਲਿਤ ਪੋਸ਼ਣ ਦੇ ਨਾਲ-ਨਾਲ ਨਿਯਮਤ ਯੋਗ ਅਭਿਆਸ ਦੀ ਮਹੱਤਤਾ ਤੇ ਜ਼ੋਰ ਦਿੱਤਾ। ਸੈਸ਼ਨ ਵਿੱਚ ਉਤਸ਼ਾਹਜਨਕ ਭਾਗੀਦਾਰੀ ਦੇਖਣ ਨੂੰ ਮਿਲੀ। ਪ੍ਰਿੰਸੀਪਲ, ਡਾ. ਕਮਲਜੀਤ ਗਰੇਵਾਲ ਨੇ ਵੂਮੈਨ ਸੈੱਲ ਵੱਲੋਂ ਕੀਤੇ ਗਏ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਯੋਗਾ ਅਧਿਆਪਕ ਸੰਜੀਵ ਕੁਮਾਰ ਦਾ ਇਸ ਸੂਝਵਾਨ ਸੈਸ਼ਨ ਦੇ ਸੰਚਾਲਨ ਲਈ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੂਟੀਨ ਵਿਚ ਸ਼ਾਮਲ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਸਮਾਗਮ ਕਰਵਾਏ ਜਾਣਗੇ।