ਬਿਨਾਂ ਫ਼ੀਸ ਕਰਵਾਇਆ ਜਾ ਰਿਹਾ ਯੋਗਾ ਅਭਿਆਸ
ਬਿਨਾਂ ਫ਼ੀਸ ਕਰਵਾਇਆ ਜਾ ਰਿਹਾ ਯੋਗਾ ਅਭਿਆਸ
Publish Date: Sat, 11 Apr 2026 06:32 PM (IST)
Updated Date: Sat, 11 Apr 2026 06:36 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਲੁਧਿਆਣਾ ਪਿੰਡ ਨੂਰਪੁਰ ਬੇਟ ਵਿਚ ਬਿਨਾਂ ਕਿਸੇ ਫ਼ੀਸ ਤੋਂ ਯੋਗਾ ਅਭਿਆਸ ਦੀਆਂ ਜਮਾਤਾਂ ਲਗਾਈਆਂ ਜਾ ਰਹੀਆਂ ਹਨ। ਯੋਗਾ ਟ੍ਰੇਨਰ ਡਾ: ਬਾਲ ਕ੍ਰਿਸ਼ਨ ਨੇ ਦੱਸਿਆ ਕਿ ਨੂਰਪੁਰ ਬੇਟ ਸਥਿਤ ਸਰਕਾਰੀ ਸਕੂਲ ਦੇ ਖੁੱਲ੍ਹੇ ਮੈਦਾਨ ਵਿਚ ਪਿਛਲੇ ਕਈ ਸਾਲਾਂ ਤੋਂ ਯੋਗਾ ਅਭਿਆਸ ਦੀਆਂ ਜਮਾਤਾਂ ਲਗਾਈਆਂ ਜਾ ਰਹੀਆਂ ਹਨ, ਜਿਸ ਦਾ ਵੱਡੀ ਗਿਣਤੀ ਵਿਚ ਲੋਕਾਂ ਵੱਲੋਂ ਫਾਇਦਾ ਉਠਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਿਰੰਤਰ ਯੋਗਾ ਅਭਿਆਸ ਕਰ ਕੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ ਤੰਦਰੁਸਤ ਹੋ ਕੇ ਸਿਹਤਮੰਦੀ ਮਹਿਸੂਸ ਕਰ ਰਹੇ ਹਨ। ਇਸ ਮੌਕੇ ਯੋਗਾ ਟ੍ਰੇਨਰ ਡਾ ਬਾਲ ਕ੍ਰਿਸ਼ਨ ਅਤੇ ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਮੀਂਹ-ਕਣੀ ਅਤੇ ਖਰਾਬ ਮੌਸਮ ਵਿਚ ਖੁੱਲ੍ਹੇ ਅਕਾਸ਼ ਥੱਲੇ ਯੋਗਾ ਨਹੀਂ ਕਰਵਾਇਆ ਜਾ ਸਕਦਾ, ਇਸ ਲਈ ਪਿੰਡ ਵਿਚ ਯੋਗਾ ਸ਼ੈੱਡ ਬਣਾਇਆ ਜਾਵੇ ਤਾਂ ਜੋ ਬਿਨਾਂ ਨਾਗਾ ਯੋਗਾ ਜਮਾਤਾਂ ਲਗਾਈਆਂ ਜਾ ਸਕਣ।