ਸਰਕਾਰੀ ਕਾਲਜ ਲੜਕੀਆਂ ’ਚ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ
ਸਰਕਾਰੀ ਕਾਲਜ ਲੜਕੀਆਂ ਵਿਖੇ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮਨਾਇਆ
Publish Date: Thu, 19 Mar 2026 06:34 PM (IST)
Updated Date: Fri, 20 Mar 2026 04:11 AM (IST)
ਫੋਟੋ ਨੰਬਰ-5 ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ ਦੇ ਪ੍ਰਿੰਸਿਪਲ ਸੁਮਨ ਲਤਾ ਦੇ ਮਾਰਗਦਰਸ਼ਨ ਹੇਠ ਕਾਲਸ ਦੇ ਪਲੈਨਿੰਗ ਐਂਡ ਕਨਜ਼ਿਊਮਰ ਫੋਰਮ ਵੱਲੋਂ ਵਿਸ਼ਵ ਖਪਤਕਾਰ ਅਧਿਕਾਰ ਦਿਵਸ ਮੌਕੇ ਵਿਦਿਆਰਥਣਾਂ ’ਚ ਖਪਤਕਾਰ ਅਧਿਕਾਰਾਂ ਬਾਰੇ ਜਾਗਰੂਕਤਾ ਤੇ ਸਮਝ ਵਧਾਉਣ ਤੇ ਖਪਤਕਾਰ ਸਬੰਧੀ ਮਸਲਿਆਂ ਬਾਰੇ ਸੋਚ ਵਿਕਸਿਤ ਕਰਨ ਲਈ ਆਨਲਾਈਨ ਵਿਗਿਆਪਨ ਵਿਸ਼ਲੇਸ਼ਣ ਮੁਕਾਬਲਾ ਤੇ ਪੋਸਟਰ ਬਣਾਉਣ ਦਾ ਮੁਕਾਬਲਾ ਕਰਵਾਇਆ ਗਿਆ। ਇਨ੍ਹਾਂ ਮੁਕਾਬਲਿਆਂ ’ਚ ਵੱਖ-ਵੱਖ ਵਿਸ਼ਿਆਂ ਦੀਆਂ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਅਰਥਸ਼ਾਸਤਰ ਵਿਭਾਗ ਦੇ ਡਾ. ਗੁਰਮੀਤ ਸਿੰਘ, ਮਿਸ ਨੀਤੂ ਤੇ ਮਿਸ ਰੀਨਾ ਨੇ ਵਿਦਿਆਰਥਣਾਂ ਦੀਆਂ ਐਂਟਰੀਆਂ ਦਾ ਮੁਲਾਂਕਣ ਕੀਤਾ। ਬੀਏ-ਦੂਜੇ ਸਾਲ ਦੀਆਂ ਨਿਸ਼ਿਕਾ ਕਪਿਲ ਤੇ ਵੰਸ਼ਿਕਾ ਪਾਸੀ ਨੇ ਫੈਸ਼ਨ ਵਿਗਿਆਪਨਾਂ ਦੇ ਆਪਣੇ ਵਧੀਆ ਵਿਸ਼ਲੇਸ਼ਣ ਲਈ ਪਹਿਲਾ ਸਥਾਨ ਹਾਸਲ ਕੀਤਾ। ਬੀਐੱਸਸੀ-ਤੀਜੇ ਸਾਲ ਦੀ ਸਵਾਤੀ ਪੋਸਟਰ ਬਣਾਉਣ ਦੇ ਮੁਕਾਬਲੇ ਦੀ ਜੇਤੂ ਰਹੀ।