ਜੀਐੱਨਕੇਸੀਡਬਲਯੂ ਵਿਖੇ ਔਰਤਾਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ’ਚ ਯੋਗ ਦੀ ਭੂਮਿਕਾ ਵਿਸ਼ੇ 'ਤੇ ਵਰਕਸ਼ਾਪ ਕਰਵਾਈ
ਜੀਐਨਕੇਸੀਡਬਲਯੂ ਵਿਖੇ ਔਰਤਾਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਵਿੱਚ ਯੋਗ ਦੀ ਭੂਮਿਕਾ ਵਿਸ਼ੇ 'ਤੇ ਵਰਕਸ਼ਾਪ ਕਰਵਾਈ
Publish Date: Tue, 10 Mar 2026 06:35 PM (IST)
Updated Date: Tue, 10 Mar 2026 06:39 PM (IST)
ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਆਈਕਿਊਏਸੀ ਦੀ ਅਗਵਾਈ ਹੇਠ ਗੁਰੂ ਨਾਨਕ ਖਾਲਸਾ ਕਾਲਜ ਲੜਕੀਆਂ ਦੇ ਮਹਿਲਾ ਵਿਕਾਸ ਸੈੱਲ ਨੇ ਭਾਰਤੀ ਯੋਗ ਸੰਸਥਾਨ ਦੇ ਸਹਿਯੋਗ ਨਾਲ ਔਰਤਾਂ ਦੀ ਸਿਹਤ ਨੂੰ ਉਤਸ਼ਾਹਿਤ ਕਰਨ ਵਿਚ ਯੋਗ ਦੀ ਭੂਮਿਕਾ ਵਿਸ਼ੇ ਤੇ ਇਕ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਭਾਰਤੀ ਯੋਗ ਸੰਸਥਾਨ ਦੀ ਜ਼ਿਲ੍ਹਾ ਪ੍ਰਧਾਨ ਸੁਮਨ ਵੀਰਮਾਨੀ ਨੇ ਸਮੁੱਚੀ ਸਿਹਤ ਬਣਾਈ ਰੱਖਣ ਲਈ ਨਿਯਮਤ ਯੋਗ ਅਭਿਆਸ ਦੀ ਮਹੱਤਤਾ ਤੇ ਚਾਨਣਾ ਪਾਇਆ। ਸੂਬਾ ਪ੍ਰਧਾਨ ਕੁੰਦਨ ਲਾਲ ਵੀਰਮਾਨੀ ਨੇ ਯੋਗਾ ਅਤੇ ਘਰੇਲੂ ਉਪਚਾਰਾਂ ਰਾਹੀਂ ਆਮ ਮਾਹਵਾਰੀ ਸਮੱਸਿਆਵਾਂ ਦੇ ਪ੍ਰਬੰਧਨ ਬਾਰੇ ਗੱਲ ਕੀਤੀ। ਸੂਬਾ ਉਪ ਪ੍ਰਧਾਨ ਪਰਵੀਨ ਕੁਮਾਰ ਨੇ ਇਕਾਗਰਤਾ ਨੂੰ ਬਿਹਤਰ ਬਣਾਉਣ ਵਿਚ ਧਿਆਨ ਦੀ ਭੂਮਿਕਾ ਤੇ ਜ਼ੋਰ ਦਿੱਤਾ, ਜਦੋਂ ਕਿ ਜਗਮੋਹਨ ਸਿੰਘ ਨੇ ਵੱਖ-ਵੱਖ ਉਪਯੋਗੀ ਯੋਗ ਆਸਣਾਂ ਦਾ ਪ੍ਰਦਰਸ਼ਨ ਕੀਤਾ। ਵਰਕਸ਼ਾਪ ਵਿਚ ਕੁੱਲ 77 ਵਿਦਿਆਰਥੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਡਾ. ਮਨੀਤਾ ਕਾਹਲੋਂ ਨੇ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਯੋਗਾ ਨੂੰ ਆਪਣੀ ਰੋਜ਼ਾਨਾ ਦੀ ਰੁਟੀਨ ਦਾ ਹਿੱਸਾ ਬਣਾਉਣ ਲਈ ਉਤਸ਼ਾਹਿਤ ਕੀਤਾ।