ਵਾਰਡ-13 ਦੀ ਗਰੇਵਾਲ ਕਾਲੋਨੀ ’ਚ ਪਾਣੀ ਸਪਲਾਈ ਲਾਈਨਾਂ ਵਿਛਾਉਣ ਦਾ ਕੰਮ ਸ਼ੁਰੂ
ਵਾਰਡ ਨੰਬਰ 13 ਦੀ ਗਰੇਵਾਲ ਕਲੋਨੀ ਵਿੱਚ ਪਾਣੀ ਸਪਲਾਈ ਲਾਈਨਾਂ ਵਿਛਾਉਣ ਦਾ ਕੰਮ ਸ਼ੁਰੂ
Publish Date: Sat, 14 Mar 2026 10:46 PM (IST)
Updated Date: Sun, 15 Mar 2026 04:19 AM (IST)

* ਮੇਅਰ ਇੰਦਰਜੀਤ ਕੌਰ ਤੇ ਵਿਧਾਇਕ ਗਰੇਵਾਲ ਨੇ 95 ਲੱਖ ਰੁਪਏ ਦੇ ਵੱਡੇ ਪ੍ਰੋਜੈਕਟ ਦੀ ਕਰਵਾਈ ਸ਼ੁਰੂਆਤ ਫੋਟੋ 39 ਸਤਵਿੰਦਰ ਸ਼ਰਮਾ, ਪੰਜਾਬੀ ਜਾਗਰਣ ਲੁਧਿਆਣਾ : ਹਰ ਘਰ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਲਈ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਸ਼ਨਿਚਰਵਾਰ ਨੂੰ ਵਾਰਡ ਨੰਬਰ 13 ਦੀ ਗਰੇਵਾਲ ਕਲੋਨੀ ਵਿੱਚ ਨਵੀਆਂ ਪਾਣੀ ਸਪਲਾਈ ਲਾਈਨਾਂ ਵਿਛਾਉਣ ਦੇ ਇੱਕ ਵੱਡੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਪੁਰਾਣੀਆਂ ਪਾਣੀ ਸਪਲਾਈ ਲਾਈਨਾਂ ਸਮੇਂ ਦੇ ਨਾਲ ਖ਼ਰਾਬ ਹੋ ਗਈਆਂ ਸਨ ਤੇ ਹੁਣ ਇਲਾਕੇ ’ਚ ਲਗਪਗ 95 ਲੱਖ ਰੁਪਏ ਦੀ ਲਾਗਤ ਨਾਲ ਨਵੀਆਂ ਲਾਈਨਾਂ ਵਿਛਾਈਆਂ ਜਾ ਰਹੀਆਂ ਹਨ। ਉਦਘਾਟਨ ਸਮਾਰੋਹ ਦੌਰਾਨ ਵੱਡੀ ਗਿਣਤੀ ’ਚ ਵਾਰਡ ਵਾਸੀ ਤੇ ‘ਆਪ’ ਵਲੰਟੀਅਰ ਵੀ ਮੌਜੂਦ ਸਨ। ਮੇਅਰ ਇੰਦਰਜੀਤ ਕੌਰ ਤੇ ਵਿਧਾਇਕ ਗਰੇਵਾਲ ਨੇ ਦੱਸਿਆ ਕਿ ਇਲਾਕੇ ਦੇ ਵਸਨੀਕਾਂ ਨੇ ਇਹ ਮੁੱਦਾ ਉਠਾਇਆ ਸੀ ਅਤੇ ਪਾਣੀ ਸਪਲਾਈ ਲਾਈਨਾਂ ਨੂੰ ਬਦਲਣ ਦੀ ਮੰਗ ਕੀਤੀ ਸੀ। ਵਸਨੀਕਾਂ ਦੀ ਮੰਗ ਨੂੰ ਪੂਰਾ ਕਰਦੇ ਹੋਏ ਨਵੀਆਂ ਪਾਣੀ ਸਪਲਾਈ ਲਾਈਨਾਂ ਵਿਛਾਉਣ ਦਾ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਸਮੇਂ ਦੇ ਅੰਦਰ ਪ੍ਰੋਜੈਕਟ ਨੂੰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਕੰਮ ਕਰਦੇ ਹੋਏ, ਉਹ ਬੁਨਿਆਦੀ ਢਾਂਚੇ ਨੂੰ ਅੱਪਗ੍ਰੇਡ ਕਰਨ ਅਤੇ ਵੱਡੇ ਪੱਧਰ ਤੇ ਵਸਨੀਕਾਂ ਦੀ ਸਹੂਲਤ ਲਈ ਅਣਥੱਕ ਮਿਹਨਤ ਕਰ ਰਹੇ ਹਨ। ਚਾਹੇ ਉਹ ਪਾਣੀ-ਸੀਵਰੇਜ ਲਾਈਨਾਂ, ਟਿਊਬਵੈੱਲਾਂ ਦੀ ਸਥਾਪਨਾ, ਸੜਕਾਂ ਦਾ ਪੁਨਰ ਨਿਰਮਾਣ ਆਦਿ ਹੋਣ, ਜ਼ਮੀਨੀ ਪੱਧਰ ਤੇ ਵਸਨੀਕਾਂ ਲਈ ਮਿਆਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਵੱਡੇ ਪ੍ਰੋਜੈਕਟ ਕੀਤੇ ਜਾ ਰਹੇ ਹਨ।