ਈ ਰਿਕਸ਼ਾ ’ਤੇ ਜਾ ਰਹੀਆਂ ਔਰਤਾਂ ਨੂੰ ਬਦਮਾਸ਼ਾਂ ਨੇ ਲੁੱਟਿਆ, ਕੇਸ ਦਰਜ
ਈ ਰਿਕਸ਼ਾ ਤੇ ਜਾ ਰਹੀਆਂ ਔਰਤਾਂ ਨੂੰ ਬਦਮਾਸ਼ਾਂ ਨੇ ਲੁੱਟਿਆ
Publish Date: Wed, 22 Apr 2026 09:32 PM (IST)
Updated Date: Thu, 23 Apr 2026 04:11 AM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ
ਮਹਾਨਗਰ ਦੇ ਭਾਰੀ ਆਵਾਜਾਈ ਵਾਲੀਆਂ ਸੜਕਾਂ ਵਿੱਚ ਸ਼ੁਮਾਰ ਸਿੰਗਾਰ ਸਨੇਮਾ ਰੋਡ ਤੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਆਟੋ ਤੇ ਜਾ ਰਹੀਆਂ ਔਰਤਾਂ ਨਾਲ ਲੁੱਟ ਦੀ ਵਾਰਦਾਤ ਅੰਜਾਮ ਦਿੱਤੀ। ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਦੋ ਬਦਮਾਸ਼ਾਂ ਨੇ ਈ ਰਿਕਸ਼ਾ ਵਿੱਚ ਬੈਠੀ ਔਰਤ ਦੇ ਹੱਥੋਂ ਬੈਗ ਖੋਹ ਲਿਆ। ਜਿਸ ਵਿੱਚ ਉਸ ਦੀ ਇੱਕ ਸੋਨੇ ਦੀ ਚੇਨ, ਇੱਕ ਜੋੜਾ ਟੋਪਸ, ਮੋਬਾਇਲ ਫੋਨ, ਨਗਦੀ ਅਤੇ ਹੋਰ ਜਰੂਰੀ ਦਸਤਾਵੇਜ਼ ਮੌਜੂਦ ਸਨ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ-3 ਦੀ ਪੁਲਿਸ ਨੇ ਵਾਰਦਾਤ ਦੀ ਸ਼ਿਕਾਰ ਹੋਈ ਪਿੰਡ ਬਗਲੀ ਕਲਾਂ ਸਮਰਾਲਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਦੇ ਬਿਆਨਾਂ ’ਤੇ ਪਰਚਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਸਪ੍ਰੀਤ ਕੌਰ ਮੁਤਾਬਕ ਉਹ ਆਪਣੀ ਛੋਟੀ ਭੈਣ ਰੁਪਿੰਦਰ ਕੌਰ ਨਾਲ ਚੌੜਾ ਬਾਜ਼ਾਰ ਖਰੀਦਦਾਰੀ ਕਰਨ ਆਈ ਸੀ। ਬਾਜ਼ਾਰ ਵਿੱਚੋਂ ਸਮਾਨ ਖਰੀਦ ਕੇ ਉਹ ਆਪਣੀ ਭੈਣ ਨਾਲ ਘਰ ਜਾਣ ਲਈ ਈ ਰਿਕਸ਼ਾ ਤੇ ਸਵਾਰ ਹੋਈਆਂ। ਸਮਰਾਲਾ ਚੌਂਕ ਤੋਂ ਅਜੇ ਉਹ ਬਾਬਾ ਥਾਨ ਸਿੰਘ ਚੌਂਕ ਕੋਲ ਪੁੱਜੇ ਸਨ ਕਿ ਪਿੱਛੋਂ ਸਪਲੈਂਡਰ ਮੋਟਰਸਾਈਕਲ ਤੇ ਸਵਾਹ ਹੋ ਕੇ ਆਏ ਬਦਮਾਸ਼ਾਂ ਨੇ ਉਸ ਦੇ ਹੱਥ ਵਿੱਚ ਫੜਿਆ ਜਨਾਨਾ ਬੈਗ ਝਪਟਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਪੀੜਤਾ ਮੁਤਾਬਕ ਬਦਮਾਸ਼ ਵਾਰਦਾਤ ਅੰਜਾਮ ਦੇਣ ਮਗਰੋਂ ਸਮਰਾਲਾ ਚੌਂਕ ਵੱਲ ਫਰਾਰ ਹੋਏ ਸਨ। ਉਨ੍ਹਾਂ ਦੱਸਿਆ ਕਿ ਬੈਗ ਵਿੱਚ ਉਸ ਦੀ ਇੱਕ ਸੋਨੇ ਦੀ ਚੇਨ, ਸੋਨੇ ਦੇ ਟੋਪਸ, ਮਬਾਇਲ ਫੋਨ, ਆਧਾਰ ਕਾਰਡ 1500 ਨਗਦੀ ਤੋਂ ਇਲਾਵਾ ਹੋਰ ਜਰੂਰੀ ਦਸਤਾਵੇਜ਼ ਮੌਜੂਦ ਸਨ। ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ-3 ਦੀ ਪੁਲਿਸ ਨੇ ਲੁਟੇਰਿਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੇ ਭੱਜਣ ਵਾਲੇ ਰਸਤਿਆਂ ਦੀ ਸੀਸੀ ਟੀਵੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਲੁਟੇਰਿਆਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।