ਸਮਾਜ ਭਲਾਈ ਕੰਮਾਂ ’ਚ ਭਾਗ ਲੈਣ ਵਾਲੀਆਂ ਔਰਤਾ ਸਨਮਾਨਿਤ
ਸਮਾਜ ਭਲਾਈ ਕੰਮਾਂ ’ਚ ਭਾਗ ਲੈਣ ਵਾਲੀਆਂ ਔਰਤਾ ਸਨਮਾਨਿਤ
Publish Date: Tue, 10 Mar 2026 06:17 PM (IST)
Updated Date: Tue, 10 Mar 2026 06:21 PM (IST)
ਰਾਣਾ ਮੱਲ ਤੇਜ਼ੀ, ਪੰਜਾਬੀ ਜਾਗਰਣ ਲੁਧਿਆਣਾ ਡਾ. ਅੰਬੇਡਕਰ ਯੂਥ ਸੈਨਾ ਅਤੇ ਸਾਡਾ ਬਜ਼ੁਰਗ ਸਾਡਾ ਮਾਨ ਸੰਗਠਨ ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਮਾਜ ਭਲਾਈ ਦੇ ਕੰਮਾਂ ਵਿਚ ਵੱਧ ਚੜ੍ਹ ਕੇ ਭਾਗ ਲੈਣ ਵਾਲੀਆਂ ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਕਿਰਤੀ ਗਰੋਵਰ, ਸੁਰਿੰਦਰ ਕੋਰ ਕੈਂਥ, ਅਰਵਿੰਦਰ ਕੌਰ ਚੱਢਾ, ਹਰਜਿੰਦਰ ਕੌਰ, ਕਮਲਜੀਤ ਕੌਰ ਬਾਵਾ ਨੂੰ ਪ੍ਧਾਨ ਰਾਜ ਕੁਮਾਰ ਹੈਪੀ ਅਤੇ ਮੀਤ ਪ੍ਧਾਨ ਅਸ਼ਵਨੀ ਕੁਮਾਰ ਮੱਖਣ, ਅਰੁਣ ਉੱਪਲ ਦੀ ਅਗਵਾਈ ਹੇਠ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਆਪਣੇ ਸੰਬੋਧਨ ਵਿਚ ਰਾਜ ਕੁਮਾਰ ਹੈਪੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾ ਮਹਿਲਾਵਾ ਨੂੰ ਪੜ੍ਹਾਈ ਦਾ ਅਧਿਕਾਰ ਵੀ ਨਹੀਂ ਸੀ ਪਰ ਡਾ. ਭੀਮ ਰਾਓ ਅੰਬੇਡਕਰ ਵੱਲੋਂ ਲਿਖੇ ਸੰਵਿਂਧਾਨ ਕਰਕੇ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰ ਮਿਲੇ, ਜਿਸ ਕਰਕੇ ਦੇਸ਼ ਦੀ ਪਹਿਲਾਂ ਇਕ ਔਰਤ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਰਹੀ ਤੇ ਫਿਰ ਰਾਸ਼ਟਰਪਤੀ ਤੱਕ ਇੱਕ ਮਹਿਲਾ ਹੈ। ਉਨਾਂ ਕਿਹਾ ਕਿ ਜੇਕਰ ਅੱਜ ਅਸੀਂ ਦੇਸ਼ ਦੀ ਤੱਰਕੀ ਤੇ ਖੁਸ਼ਹਾਲੀ ਚਾਹੁੰਦੇ ਤਾਂ ਮਹਿਲਾਵਾਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਇਸ ਮੋਕੇ ਤੇ ਕੌਂਸਲਰ ਨਿੱਕੂ ਭਾਰਤੀ, ਜੈਲੀ ਚੋਪੜਾ, ਬਬਲੂ ਖਾਨ ਅਤੇ ਹੋਰ ਹਾਜ਼ਰ ਸਨ।