ਆਮ ਆਦਮੀ ਪਾਰਟੀ ਭਾਜਪਾ ਦੀ ਹੀ ਸਹਿਯੋਗੀ ਟੀਮ : ਡਾਲਵੀ
ਭਾਜਪਾ ਨੂੰ ਇਸ ਵਾਰ ਵੋਟ ਚੋਰੀ ਕਰਨ ਨਹੀਂ ਦਿਆਂਗੇ : ਰਵਿੰਦਰ ਡਾਲਵੀ
Publish Date: Mon, 09 Mar 2026 07:37 PM (IST)
Updated Date: Tue, 10 Mar 2026 04:09 AM (IST)

ਭਾਜਪਾ ਨੂੰ ਇਸ ਵਾਰ ਵੋਟ ਚੋਰੀ ਕਰਨ ਨਹੀਂ ਦਿਆਂਗੇ : ਰਵਿੰਦਰ ਡਾਲਵੀ ਫੋਟੋ ਨੰਬਰ-19 ਲੱਕੀ ਘੁਮੈਤ, ਪੰਜਾਬੀ ਜਾਗਰਣ, ਸਾਹਨੇਵਾਲ : ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਦੀ ਅਗਵਾਈ ਵਿੱਚ ਸਥਾਨਕ ਪੈਲਸ ਸਾਹਨੇਵਾਲ ਵਿਖੇ ਹਲਕੇ ਦੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਬੀਐੱਲਏ ਦੀ ਅਹਿਮ ਮੀਟਿੰਗ ਹੋਈ ਜਿਸ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਹਾਇਕ ਇਨਚਾਰਜ ਰਵਿੰਦਰ ਰਾਓ ਡਾਲਵੀ ਅਤੇ ਹਰਦੀਪ ਕਿੰਗਰਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਰਵਿੰਦਰ ਰਾਓ ਡਾਲਵੀ ਨੇ ਸੰਬੋਧਨ ਕਰਦਿਆਂ ਹਲਕਾ ਸਾਹਨੇਵਾਲ ਦੇ ਸਾਰੇ ਹੀ ਬੀਐੱਲਏ ਨੂੰ ਜਾਣਕਾਰੀ ਦਿੱਤੀ ਕਿ ਜਿਹੜੀਆਂ ਨਵੀਆਂ ਵੋਟਰ ਲਿਸਟਾਂ ਆ ਰਹੀਆਂ ਹਨ, ਉਨ੍ਹਾਂ ਵਿੱਚੋਂ ਕਿਵੇਂ ਹੋ ਕਟਵਾ ਸਕਦੇ ਹਨ ਤੇ ਜਿਹੜੀਆਂ ਵੋਟਾਂ ਨਹੀਂ ਬਣੀਆਂ ਉਹਨਾਂ ਦੀਆਂ ਵੋਟਾਂ ਕਿਵੇਂ ਬਣਵਾ ਸਕਦੇ ਹਨ। ਉਨਾਂ ਕਿਹਾ ਕਿ ਇਸ ਵਾਰ ਕਾਂਗਰਸ ਪਾਰਟੀ ਵੱਲੋਂ ਲਗਾਏ ਗਏ ਸਾਰੇ ਬੀਐੱਲਏ ਦੀ ਅਹਿਮ ਜਿੰਮੇਵਾਰੀ ਹੋਵੇਗੀ, ਤਾਂ ਜੋ ਭਾਜਪਾ ਇਸ ਵਾਰ ਵੋਟ ਚੋਰੀ ਨਾ ਕਰ ਸਕੇ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਵਾਰ ਬਿਲਕੁਲ ਤਿਆਰ ਹੈ ਕਿ ਉਹ ਭਾਜਪਾ ਨੂੰ ਇਸ ਵਾਰ ਵੋਟ ਚੋਰੀ ਨਹੀਂ ਕਰਨ ਦੇਵੇਗੀ। ਇਸ ਮੌਕੇ ਹਲਕਾ ਸਾਹਨੇਵਾਲ ਦੇ ਇੰਚਾਰਜ ਵਿਕਰਮ ਸਿੰਘ ਬਾਜਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਹੀ ਸਹਿਯੋਗੀ ਟੀਮ ਹੈ ਜਿਸਨੇ ਪੰਜਾਬ ਦੇ ਹਰ ਵਰਗ ਨਾਲ ਧੋਖਾ ਕੀਤਾ ਹੈ। ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਨੂੰ ਇੱਕਜੁੱਟ ਹੋ ਕੇ ਇਹਨਾਂ ਦੋਹਾਂ ਪਾਰਟੀਆਂ ਦੇ ਨਾਲ ਲੜਾਈ ਲੜਨੀ ਪਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਪ੍ਰਧਾਨ ਤਾਜਪਰਮਿੰਦਰ ਸਿੰਘ ਸੋਨੂ, ਸਾਬਕਾ ਪ੍ਰਧਾਨ ਜਸਪਾਲ ਸਿੰਘ ਗਾਹੀ ਭੈਣੀ, ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਰਵਨੀਤ ਸਿੰਘ ਗਿੱਲ, ਬਲਾਕ ਸੰਮਤੀ ਮੈਂਬਰ ਨਾਨਕ ਗੜੀ, ਸੁਨੀਤਾ ਤਨਜਾਨੀਆ, ਮਨਜਿੰਦਰ ਕੌਰ ਗਰੇਵਾਲ, ਹੈਪੀ ਗਿੱਲ ਧਨਾਨਸੂ, ਹਰਬਿਲਾਸ ਸਿੰਘ ਮੰਗਲੀ, ਸੁਰਿੰਦਰ ਕੁਮਾਰ ਬੀਟਾ, ਸਤਵੰਤ ਸਿੰਘ ਗਰਚਾ, ਗੁਰਸੇਵਕ ਸਿੰਘ ਮੰਗੀ, ਜਸਵਿੰਦਰ ਨੋਨਾ, ਸਵਰਨ ਸਿੰਘ ਖਵਾਜਕੇ, ਬਾਬਾ ਚਮਕੌਰ ਸਿੰਘ, ਸ਼ਮਸ਼ੇਰ ਸ਼ੇਰੀ, ਅਵਤਾਰ ਸਿੰਘ ਚਾਹਲ, ਗੁਰਜਿੰਦਰ ਸਿੰਘ ਗੋਗੀ, ਕਰਨ ਅਨੇਜਾ, ਅਮਨ ਪਨੇਸਰ, ਰੋਬਿਨ ਮੈਨੀ, ਅਵਤਾਰ ਸਿੰਘ ਪਵਾ ਖਾਂਕਟ, ਜੱਸਾ ਰਾਈਆਂ, ਬਲਕਾਰ ਸਿੰਘ, ਬਲਵਿੰਦਰ ਸਿੰਘ ਨੂਰਵਾਲ, ਕਾਲੂ ਮਾਂਗਟ, ਬੰਟੂ ਚੌਂਤਾਂ , ਬੂਟਾ ਗੜੀ, ਰਾਜਦੀਪ ਸਿੰਘ ਬਿਲਗਾ, ਸੁਰੇਸ਼ ਕੁਮਾਰ, ਗਗਨ ਸੈਣੀ, ਬਲਵਿੰਦਰ ਸਿੰਘ ਰੋਡਾ, ਹਰਜਾਪ ਸਿੰਘ ਗਿੱਲ, ਗੁਰਮੀਤ ਸਿੰਘ ਮੁੰਡੀਆਂ, ਰੁਪਿੰਦਰ ਸਿੰਘ ਬੂਟਾ ਬਿਲਗਾ (ਪੀਏ ਬਾਜਵਾ) ਆਦਿ ਭਾਰੀ ਗਿਣਤੀ ਵਿੱਚ ਹਲਕੇ ਦੇ ਪਤਵੰਤੇ ਹਾਜ਼ਰ ਸਨ।