ਨੈਸ਼ਨਲ ਐਵਾਰਡੀ ਅਧਿਆਪਕ ਅੰਜੂ ਸੋਨੀ ਨੂੰ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ
ਨੈਸ਼ਨਲ ਐਵਾਰਡੀ ਅਧਿਆਪਕ ਅੰਜੂ ਸੋਨੀ ਨੂੰ ਸੇਵਾ ਮੁਕਤੀ ਮੌਕੇ ਨਿੱਘੀ ਵਿਦਾਇਗੀ
Publish Date: Wed, 01 Apr 2026 06:54 PM (IST)
Updated Date: Thu, 02 Apr 2026 04:10 AM (IST)

ਫੋਟੋ ਨੰਬਰ-7 ਸਟਾਫ਼ ਪ੍ਰਤੀਨਿਧ, ਪੰਜਾਬੀ ਜਾਗਰਣ, ਲੁਧਿਆਣਾ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜਵਾਹਰ ਨਗਰ ਲੁਧਿਆਣਾ ਤੋਂ ਡਾ. ਅੰਜੂ ਸੋਨੀ ਲੈਕਚਰਾਰ ਕਮਿਸਟਰੀ ਸੇਵਾ ਮੁਕਤ ਹੋ ਗਏ। ਡਾ. ਸੋਨੀ ਸਰਕਾਰੀ ਸੇਵਾ ’ਚ ਲਗਪਗ 30 ਸਾਲ ਦਾ ਸਮਾਂ ਅਰਪਣ ਕਰਦਿਆਂ ਬੇਦਾਗ ਸੇਵਾਵਾਂ ਨਿਭਾਉਣ ਉਪਰੰਤ ਸੇਵਾ ਮੁਕਤ ਹੋਏ ਹਨ। ਡਾ. ਸੋਨੀ ਨੇ ਬੀਸੀਐੱਮ ਕਾਲਜ ਆਫ਼ ਐਜੂਕੇਸ਼ਨ, ਸਰਕਾਰੀ ਇਨਸਰਵਿਸ ਟ੍ਰੇਨਿੰਗ ਸੈਂਟਰ ਵਿਖੇ ਲੋੜ ਵਜੋਂ ਸੇਵਾਵਾਂ ਨਿਭਾਉਣ ਤੋਂ ਬਾਅਦ 2002 ਤੋਂ ਮਾਰਚ 2026 ’ਚ ਸਕਰਾਰੀ ਸਕੂਲ ਜਵਾਹਰ ਨਗਰ (ਗ) ਵਿਖੇ ਸੇਵਾਵਾਂ ਨਿਭਾਈਆਂ। ਉਨ੍ਹਾਂ ਕਈ ਨੈਸ਼ਨਲ ਅਤੇ ਇੰਟਰਨੈਸ਼ਨਲ ਕਾਨਫਰੈਂਸ ਵਿਖੇ ਰਿਸਰਚ ਪੇਪਰ ਪੇਸ਼ ਕੀਤੇ। ਇਨ੍ਹਾਂ ਦੀ ਲਿਖੀਆਂ ਹੋਈ ਕਿਤਾਬਾਂ ਕਿਤਾਵਾਂ ਤੇ ਮੋਡੀਊਲ ਕਈ ਮੈਗਜ਼ੀਨ ਵਿਦਿਆਰਥੀਆਂ ਦੀ ਗਿਆਨ ਦੀ ਰੌਸ਼ਨੀ ਵਧਾਉਣ ਵਾਲੀਆਂ ਰਹੀਆਂ। ਭਾਰਤ ਦੇ ਉੱਪ ਰਾਸ਼ਟਰਪਤੀ ਮੁਹੰਮਦ ਅੰਸਾਰੀ ਵੱਲੋਂ ਉਹਨਾਂ ਨੂੰ ਮਈ 2014 ’ਚ ਮਾਲਤੀ ਗਿਆਨ ਪੀਠ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਕੋਰੋਨਾ ਕਾਲ ਦੌਰਾਨ ਅੰਜੂ ਸੋਨੀ ਦੇ ਲੈਕਚਰ ਡੀਡੀ ਪੰਜਾਬੀ ਅਤੇ ਈ ਵਿਦਿਆ ਚੈਨਲ ਤੇ ਪ੍ਰਸਾਰਿਤ ਕੀਤੇ ਗਏ। ਸਕੱਤਰ ਸਿਖਿਆ ਵਿਭਾਗ ਕ੍ਰਿਸ਼ਨ ਕੁਮਾਰ ਵਲੋਂ ਇਨ੍ਹਾਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ। ਸਾਇੰਸ ਮੇਲੇ ਅਤੇ ਹੋਰ ਸਾਇੰਸ ਗਤੀਵਿਧੀਆਂ ’ਚ ਜੱਜਮੈਂਟ ਡਿਊਟੀ ਦਿੰਦੇ ਰਹੇ। ਡਾ. ਅੰਜੂ ਸੋਨੀ ਦੇ ਪੜਾਏ ਹੋਏ ਵਿਦਿਆਰਥੀ ਦੇਸ਼ ਵਿਦੇਸ਼ਾਂ ਵਿੱਚ ਬਤੌਰ ਡਾਕਟਰ, ਇੰਜੀਨੀਅਰ, ਬੈਂਕਿੰਗ ਖੇਤਰ, ਰਿਸਰਚਰ ਆਦਿ ’ਚ ਨਾਮ ਕਮਾ ਰਹੇ ਹਨ। ਇਹ ਇਕ ਇਮਾਨਦਾਰ, ਮਿਹਨਤੀ ਅਤੇ ਵਿਦਿਆਰਥੀਆਂ ਦੇ ਹਰਮਨ ਪਿਆਰੇ ਅਧਿਆਪਕ ਵੱਜੋਂ ਹਮੇਸ਼ਾ ਸਿਖਿਆ ਵਿਭਾਗ ’ਚ ਯਾਦ ਰੱਖੇ ਜਾਣਗੇ।