ਵਾਰਡ ਨੰਬਰ 89 ’ਚ ਲੱਗਿਆ ਵੋਟਰ ਕਾਰਡ ਬਣਾਉਣ ਦਾ ਕੈਂਪ
ਵਾਰਡ ਨੰਬਰ 89 ’ਚ ਲੱਗਿਆ ਵੋਟਰ ਕਾਰਡ ਬਣਾਉਣ ਦਾ ਕੈਂਪ
Publish Date: Wed, 22 Apr 2026 08:49 PM (IST)
Updated Date: Thu, 23 Apr 2026 04:10 AM (IST)
ਰਾਣਾ ਮੱਲ ਤੇਜੀ, ਪੰਜਾਬੀ ਜਾਗਰਣ, ਲੁਧਿਆਣਾ
ਵਾਰਡ-89 ਦੇ ਵੱਖ-ਵੱਖ ਮੁਹੱਲਿਆਂ ਛਾਉਣੀ ਮਹੁੱਲਾ, ਭਾਈ ਮੰਨਾ ਸਿੰਘ ਨਗਰ, ਪੀਰੂ ਬੰਦਾ, ਸਲੇਮ ਟਾਬਰੀ ਵਿੱਚ ਨਵੇਂ ਵੋਟਰ ਕਾਰਡ ਬਣਾਉਣ ਸਬੰਧੀ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਇਲਾਕਾ ਕੌਂਸਲਰ ਅਰਾਧਨਾ ਅਟਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਅਰਾਧਨਾ ਨੇ ਵਾਰਡ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਵਿਚ ਜੇਕਰ ਕਿਸੇ ਨਾਗਰਿਕ ਨੂੰ ਨਵੀਂ ਵੋਟ ਬਣਾਉਣ ਸਬੰਧੀ ਸੱਮਸਿਆ ਜਾਂ ਆਪਣੇ ਪਰਿਵਾਰ ਦੇ ਵੋਟਰ ਕਾਰਡਾਂ ਵਿੱਚ ਦਰੁਸਤੀ ਕਰਵਾਉਣੀ ਹੈ ਤਾਂ ਉਹ ਸਰਕਾਰ ਵੱਲੋਂ ਹਰ ਪੰਜਾਬ ਨਿਵਾਸੀ ਦੀ ਬੇਹਤਰ ਸਹੂਲਤਾਂ ਨੂੰ ਧਿਆਨ ’ਚ ਰੱਖ ਕੇ ਲਗਾਏ ਗਏ ਵੋਟਰ ਕਾਰਡ ਕੈਂਪ ਵਿੱਚ ਪਹੁੰਚਕੇ ਇਸ ਦਾ ਭਰਪੂਰ ਲਾਭ ਉਠਾਉਣ। ਇਸ ਮੌਕੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੇ ਨਵੇਂ ਵੋਟਰ ਕਾਰਡ ਤੇ ਪੁਰਾਣੇ ਦਰੁਸਤ ਕਰਾਉਣ ਦਾ ਲਾਹਾ ਲਿਆ। ਇਸ ਮੌਕੇ ਤੇ ਬਲਜੀਤ ਕੌਰ ਜੱਸੀ, ਹਿਮਾਂਸ਼ੂ ਸਿੱਧੂ, ਅਦਿਤਿਆ ਕਨੋਜੀਆ ਅਤੇ ਹੋਰ ਹਾਜ਼ਰ ਸਨ।