ਹੱਡ ਚੀਰਵੀਂ ਠੰਢ : ਧੁੰਦ ਕਾਰਨ ਵਿਜ਼ੀਬਿਲਟੀ ਜ਼ੀਰੋ, ਆਉਣ ਵਾਲੇ ਦਿਨਾਂ ਲਈ ਮੌਸਮ ਵਿਭਾਗ ਦੀ ਚਿਤਾਵਨੀ ਜਾਰੀ
ਐਤਵਾਰ ਨੂੰ ਸੰਘਣੀ ਧੁੰਦ ਨੇ ਜੀਵਨ ਦੀ ਰਫਤਾਰ ’ਤੇ ਡੂੰਘਾ ਅਸਰ ਪਾਇਆ। ਸਵੇਰ ਤੋਂ ਹੀ ਪੈ ਰਹੀ ਧੁੰਦ ਤੋਂ ਕਾਫੀ ਦੇਰ ਬਾਅਦ ਹਲਕੀ ਧੁੱਪ ਨਿਕਲੀ ਅਤੇ ਨਾਲ-ਨਾਲ ਠੰਢੀ ਹਵਾ ਵੀ ਚੱਲਦੀ ਰਹੀ ਜਿਸ ਕਾਰਨ ਲੋਕਾਂ ਨੂੰ ਠੰਢ ਤੋਂ ਕੋਈ ਰਾਹਤ ਨਹੀਂ ਮਿਲ ਸਕੀ। 4 ਵਜੇ ਦੇ ਕਰੀਬ ਹਲਕੀ ਧੁੱਪ ਵੀ ਗਾਇਬ ਹੋਈ, ਆਸਮਾਨ ਵਿੱਚ ਬੱਦਲ ਛਾਏ ਰਹੇ ਅਤੇ ਠੰਢ ’ਚ ਹੋਰ ਵਾਧਾ ਹੋਇਆ। ਲੋਕ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਨਜ਼ਰ ਆਏ।
Publish Date: Mon, 19 Jan 2026 11:17 AM (IST)
Updated Date: Mon, 19 Jan 2026 11:21 AM (IST)
ਪਲਵਿੰਦਰ ਸਿੰਘ ਢੁੱਡੀਕੇ, ਪੰਜਾਬੀ ਜਾਗਰਣ, ਲੁਧਿਆਣਾ। ਐਤਵਾਰ ਨੂੰ ਸੰਘਣੀ ਧੁੰਦ ਨੇ ਜੀਵਨ ਦੀ ਰਫਤਾਰ ’ਤੇ ਡੂੰਘਾ ਅਸਰ ਪਾਇਆ। ਸਵੇਰ ਤੋਂ ਹੀ ਪੈ ਰਹੀ ਧੁੰਦ ਤੋਂ ਕਾਫੀ ਦੇਰ ਬਾਅਦ ਹਲਕੀ ਧੁੱਪ ਨਿਕਲੀ ਅਤੇ ਨਾਲ-ਨਾਲ ਠੰਢੀ ਹਵਾ ਵੀ ਚੱਲਦੀ ਰਹੀ ਜਿਸ ਕਾਰਨ ਲੋਕਾਂ ਨੂੰ ਠੰਢ ਤੋਂ ਕੋਈ ਰਾਹਤ ਨਹੀਂ ਮਿਲ ਸਕੀ। 4 ਵਜੇ ਦੇ ਕਰੀਬ ਹਲਕੀ ਧੁੱਪ ਵੀ ਗਾਇਬ ਹੋਈ, ਆਸਮਾਨ ਵਿੱਚ ਬੱਦਲ ਛਾਏ ਰਹੇ ਅਤੇ ਠੰਢ ’ਚ ਹੋਰ ਵਾਧਾ ਹੋਇਆ। ਲੋਕ ਠੰਢ ਤੋਂ ਬਚਣ ਲਈ ਅੱਗ ਦਾ ਸਹਾਰਾ ਲੈਂਦੇ ਨਜ਼ਰ ਆਏ।
ਮੌਸਮ ਮਾਹਿਰਾਂ ਦੀ ਮੰਨੀਏ ਤਾਂ ਸੀਤ ਲਹਿਰ ਦਾ ਪ੍ਰਕੋਪ ਘੱਟ ਹੋਣ ਦੀ ਅਜੇ ਕੋਈ ਸੰਭਾਵਨਾ ਨਹੀਂ ਹੈ। ਸਵੇਰੇ ਸ਼ਾਮ ਸੰਘਣੀ ਧੁੰਦ ਇਸੇ ਤਰ੍ਹਾਂ ਪੈ ਸਕਦੀ ਹੈ ਜਦ ਕਿ ਬੱਦਲ ਛਾਏ ਰਹਿਣ ਦੀ ਸੰਭਾਵਨਾ ਵੀ ਜਤਾਈ ਗਈ ਹੈ। ਬਦਲੇ ਮੌਸਮ ਸਬੰਧੀ ਜਦੋਂ ਮੌਸਮ ਮਾਹਿਰਾਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਮੀਂਹ ਦੀ ਅਜੇ ਕੋਈ ਸੰਭਾਵਨਾ ਨਹੀਂ ਜਾਪਦੀ ਜਦ ਕਿ ਤੇਜ ਜਾਂ ਹਲਕੀ ਧੁੱਪ ਇੱਕ ਦੋ ਦਿਨ ਇਸੇ ਤਰ੍ਹਾਂ ਜਾਰੀ ਰਹਿ ਸਕਦੀ ਹੈ।
ਸਿਹਤ ਮਾਹਿਰਾਂ ਅਨੁਸਾਰ ਇਸ ਮੌਸਮ ਵਿੱਚ ਖਾਸ ਕਰਕੇ ਸਵੇਰ ’ਤੇ ਸ਼ਾਮ ਨੂੰ ਗਰਮ ਕੱਪੜੇ ਪਹਿਨ ਕੇ ਰੱਖਣੇ ਚਾਹੀਦੇ ਹਨ। ਜ਼ੁਕਾਮ, ਖਾਂਸੀ ਤੋਂ ਬਚਣ ਲਈ ਗਰਮ ਪਾਣੀ ਪੀਣਾ ਚਾਹੀਦਾ ਹੈ। ਬਾਹਰੋਂ ਆ ਕੇ ਹੱਥ ਮੂੰਹ ਜ਼ਰੂਰ ਧੋਵੋ। ਬਜ਼ੁਰਗਾਂ ਅਤੇ ਬੱਚਿਆਂ ਦੀ ਖ਼ਾਸ ਦੇਖਭਾਲ ਕਰਨ ਦੇ ਨਾਲ ਨਾਲ ਤਾਜ਼ਾ ਅਤੇ ਗਰਮ ਭੋਜਨ ਹੀ ਖਾਣਾ ਚਾਹੀਦਾ ਹੈ।
ਸੂਪ ਅਤੇ ਗਰਮ ਦੁੱਧ ਫ਼ਾਇਦੇਮੰਦ ਸਾਬਤ ਹੋ ਸਕਦੇ ਹਨ। ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਧੁੰਦ ਵਿੱਚ ਹੈੱਡਲਾਈਟ ਵਰਤੋ ਕਰਦੇ ਹੋਏ ਵਾਹਨ ਹੌਲੀ ਚਲਾਉਣਾ ਚਾਹੀਦਾ ਹੈ। ਬਿਨਾਂ ਲੋੜ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ। ਸਵੇਰ ਦੀ ਸੈਰ ਧੁੰਦ ਘੱਟ ਹੋਣ 'ਤੇ ਕੀਤੀ ਜਾਵੇ। ਮੌਸਮ ਵਿਭਾਗ ਪੀਏਯੂ ਦੇ ਮੁਖੀ ਡਾ.ਪਵਨੀਤ ਕੌਰ ਕਿੰਗਰਾ ਨੇ ਇਹ ਵੀ ਦੱਸਿਆ ਕਿ ਮਹਾਨਗਰ ਦਾ ਵੱਧ ਤੋਂ ਵੱਧ ਤਾਪਮਾਨ 20.6 ਅਤੇ ਘੱਟ ਤੋਂ ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ।