ਮੋਟਰ ਵ੍ਹੀਕਲ ਐਕਟ ਦੀ ਹੁੰਦੀ ਸ਼ਰੇਆਮ ਉਲੰਘਣਾ : ਬੈਨੀਪਾਲ
ਖੰਨਾ 'ਚ ਮੋਟਰ ਵ੍ਹੀਕਲ ਐਕਟ ਦੀ ਹੁੰਦੀ ਹੈ ਸ਼ਰੇਆਮ ਉਲੰਘਣਾਂ : ਬੈਨੀਪਾਲ
Publish Date: Mon, 19 Jan 2026 07:43 PM (IST)
Updated Date: Tue, 20 Jan 2026 04:16 AM (IST)

ਨਿੱਤ ਸੜਕ ਦੇ ਕਿਨਾਰੇ ਖੜ੍ਹੇ ਰਹਿੰਦੇ ਨੇ ਵ੍ਹੀਕਲ ਕੁਲਵਿੰਦਰ ਸਿੰਘ ਰਾਏ, ਪੰਜਾਬੀ ਜਾਗਰਣ, ਖੰਨਾ : ਪੁਲਿਸ ਜ਼ਿਲ੍ਹਾ ਖੰਨਾ ਚ ਪੈਂਦੇ ਸ਼ਹਿਰਾਂ ਤੇ ਪਿੰਡਾਂ ਦੀਆਂ ਸੜਕਾਂ ਤੇ ਆਏ ਦਿਨ ਮੋਟਰ ਵ੍ਹੀਕਲ ਐਕਟ ਦੀਆਂ ਧੱਜੀਆਂ ਉਡਾਉਂਦੇ ਹੋਏ ਵ੍ਹੀਕਲ ਚਾਲਕ ਟ੍ਰੈਫਿਕ ਪੁਲਿਸ ਦੇ ਸਾਹਮਣੇ ਬੇ ਲਗਾਮ ਦੌੜ ਰਹੇ ਹਨ । ਸ਼ਹਿਰ ਖੰਨਾ ਦੀਆਂ ਸੜਕਾਂ ’ਤੇ ਅਕਸਰ ਹੀ ਖੜ੍ਹੇ ਵਹੀਕਲਾ ਦੀਆਂ ਲੱਗੀਆਂ ਲੰਮੀਆਂ ਲਾਈਨਾਂ ਕਰਕੇ ਜਾਮ ਲੱਗਿਆ ਰਹਿੰਦਾ ਹੈ ਲੱਗੇ ਜਾਮ ਕਰਕੇ ਸਿਵਲ ਹਸਪਤਾਲ ਖੰਨਾ ਚ ਐਮਰਜੈਂਸੀ ਸੇਵਾਵਾਂ ਸਮੇਂ ਬਹੁਤ ਮੁਸ਼ਕਿਲਾਂ ਆਉਂਦੀਆਂ ਹਨ ਕਈ ਵਾਰੀ ਤਾਂ ਦੁਰਘਟਨਾਵਾਂ ਦੇ ਸ਼ਿਕਾਰ ਮਰੀਜ਼ਾਂ ਨੂੰ ਹਸਪਤਾਲ ਪਹੁੰਚਾਉਣ ਵਿੱਚ ਬਹੁਤ ਦੇਰੀ ਹੋ ਜਾਂਦੀ ਹੈ। ਟ੍ਰੈਫਿਕ ਪੁਲਸ ਇਹਨਾਂ ਸੜਕ ਕਿਨਾਰੇ ਖੜ੍ਹੇ ਵ੍ਹੀਕਲ ਚਾਲਕਾਂ ਤੇ ਕਾਰਵਾਈ ਨਾ ਮਾਤਰ ਕਰਦੀ ਜਾਪਦੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀ ਨੰਬਰਦਾਰ ਸੰਤੋਖ ਸਿੰਘ ਬੈਨੀਪਾਲ ਨੇ ਕਿਹਾ ਕਿ ਪੁਲਸ ਜ਼ਿਲ੍ਹਾ ਖੰਨਾ ਚ ਤਾਇਨਾਤ ਟ੍ਰੈਫਿਕ ਪੁਲਸ ਅੱਜਕਲ੍ਹ ਏਡੀਜੀਪੀ (ਟ੍ਰੈਫਿਕ) ਚੰਡੀਗੜ੍ਹ ਦੇ ਹੁਕਮਾਂ ਨੂੰ ਵੀ ਨਜ਼ਰ ਅੰਦਾਜ਼ ਕਰਦੇ ਹੋਏ ਦਿਖਾਈ ਦੇ ਰਹੀ ਹੈ ਇਹੀ ਕਾਰਨ ਹੈ ਕਿ ਟ੍ਰੈਫਿਕ ਪੁਲਸ ਦੀ ਢਿੱਲੀ ਕਾਰਜਸ਼ੈਲੀ ਕਾਰਨ ਜਿੱਥੇ ਵੱਡੇ ਹਾਦਸਿਆਂ ਦੇ ਗ੍ਰਾਫ ਚ ਵਾਧਾ ਹੋ ਰਿਹਾ ਹੈ, ਉਥੇ ਦੂਜੇ ਪਾਸੇ ਖੁੱਲੇ ਆਮ ਵ੍ਹੀਕਲ ਚਾਲਕ ਮੋਟਰ ਵ੍ਹੀਕਲ ਐਕਟ ਦੀਆਂ ਧੱਜੀਆਂ ਉਡਾਉਂਦੇ ਹੋਏ ਹੱਦੋਂ ਵੱਧ ਸਵਾਰੀਆਂ ਬਿਠਾ ਕੇ ਹੱਦੋਂ ਵੱਧ ਓਵਰਲੋਡ ਵ੍ਹੀਕਲ ਚਲਾਕੇ ਬਿਨਾਂ ਕਾਗਜ਼ਾਤ, ਬਿਨਾਂ ਹਾਈ ਸਕਿਊਰਟੀ ਨੰਬਰ ਪਲੇਟਾਂ, ਬਿਨਾਂ ਡਰਾਈਵਿੰਗ ਲਾਇਸੰਸ, ਕਮਰਸੀਅਲ ਵ੍ਹੀਕਲ ਚਾਲਕ ਬਿਨਾਂ ਵਰਦੀ ਤੋਂ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੜਕਾਂ ਤੇ ਦੌੜਦੇ ਹੋਏ ਅਕਸਰ ਹੀ ਦਿਖਾਈ ਦਿੰਦੇ ਹਨ। ਟ੍ਰੈਫਿਕ ਪੁਲਸ ਦੁਆਰਾ ਅਜਿਹੇ ਵ੍ਹੀਕਲ ਚਾਲਕਾਂ ਦੇ ਖ਼ਿਲਾਫ਼ ਕੋਈ ਵੀ ਸਖ਼ਤ ਕਾਰਵਾਈ ਨਹੀਂ ਕੀਤੀ ਜਾ ਰਹੀ। ਜੇਕਰ ਪੁਲਿਸ ਵੱਲੋਂ ਅਜਿਹੇ ਵ੍ਹੀਕਲ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੁੰਦੀ ਤਾਂ ਬੀਤੇ ਦਿਨੀਂ ਜਰਗ ਚੌਂਕ ਖੰਨਾ ਚ ਬੁਜ਼ਰਗ ਐਕਸੀਡੈਂਟ ਦੀ ਭੇਂਟ ਨਾ ਚੜ੍ਹਦਾ। ਬੈਨੀਪਾਲ ਨੇ ਦੱਸਿਆ ਕਿ ਖੰਨਾ ਸ਼ਹਿਰ ਦੀਆਂ ਸੜਕਾਂ ਦੇ ਕਿਨਾਰਿਆਂ ਤੇ ਆਏਂ ਦਿਨ ਵ੍ਹੀਕਲਾ ਦੀਆਂ ਲੰਮੀਆਂ ਲਾਈਨਾਂ ਲੱਗਣ ਨਾਲ ਆਮ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਤੇ ਸਾਈਕਲ ਚੱਲਣ ਵਾਲੇ ਵਿਅਕਤੀਆਂ ਨੂੰ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਬੈਨੀਪਾਲ ਨੇ ਐਸ ਐਸ ਪੀ ਖੰਨਾ ਤੋਂ ਮੰਗ ਕੀਤੀ ਹੈ ਮੋਟਰ ਵ੍ਹੀਕਲ ਐਕਟ ਦੀ ਉਲੰਘਣਾ ਕਰਨ ਵਾਲੇ ਵ੍ਹੀਕਲ ਚਾਲਕਾਂ ਦੇ ਖ਼ਿਲਾਫ਼ ਤੇ ਸੜਕਾਂ ਉਪਰ ਵ੍ਹੀਕਲ ਖੜਾਉਣ ਵਾਲ਼ਿਆਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੇ ਨਿਰਦੇਸ਼ ਟ੍ਰੈਫਿਕ ਪੁਲਿਸ ਨੂੰ ਦਿੱਤੇ ਜਾਣ। ਟ੍ਰੈਫਿਕ ਇੰਚਾਰਜ ਕੁਲਜੀਤ ਸਿੰਘ ਨੇ ਕਿਹਾ ਕਿ ਸਾਰੇ ਟ੍ਰੈਫਿਕ ਪੁਲਿਸ ਕਰਮਚਾਰੀ ਸਾਰਾ ਦਿਨ ਸੜਕਾਂ ਤੇ ਰਹਿੰਦੇ ਹਨ, ਟ੍ਰੈਫਿਕ ਨੂੰ ਸੁਚਾਰੂ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਸ਼ਹਿਰ ਵਿੱਚ ਟ੍ਰੈਫਿਕ ਜਾਮ ਦੀ ਸਮੱਸਿਆ ਗੁਰੂ ਅਮਰਦਾਸ ਮਾਰਕੀਟ ਵਿੱਚ ਪਾਰਕਿੰਗ ਦੇ ਮੁੱਦਿਆਂ ਕਾਰਨ ਪੈਦਾ ਹੁੰਦੀ ਹੈ। ਪੁਲਿਸ ਹਰ ਰੋਜ਼ ਗਲਤ ਪਾਰਕਿੰਗ ਲਈ ਲਗਭਗ 100 ਚਲਾਨ ਜਾਰੀ ਕਰ ਰਹੀ ਹੈ। ਪਾਰਕਿੰਗ ਜਗ੍ਹਾ ਦੀ ਘਾਟ ਇੱਕ ਵੱਡੀ ਸਮੱਸਿਆ ਹੈ।