ਅਮਿੱਟ ਯਾਦਾਂ ਛੱਡਦਾ ਹੋਇਆ ਪਿੰਡ ਜਲਾਲਦੀਵਾਲ ਦਾ ਪੇਂਡੂ ਖੇਡ ਮੇਲਾ ਸਮਾਪਤ
ਅਮਿੱਟ ਯਾਦਾਂ ਛੱਡਦਾ ਹੋਇਆ ਪਿੰਡ ਜਲਾਲਦੀਵਾਲ ਦਾ ਪੇਂਡੂ ਖੇਡ ਮੇਲਾ ਸਮਾਪਤ
Publish Date: Mon, 30 Mar 2026 08:28 PM (IST)
Updated Date: Tue, 31 Mar 2026 04:13 AM (IST)

ਕਬੱਡੀ ਓਪਨ ਦਾ ਮੁਕਾਬਲਾ ਤਲਵੰਡੀ ਰਾਏ ਦੀ ਟੀਮ ਨੇ ਜਿੱਤਿਆ, ਬੈਸਟ ਜਾਫੀ ਦਾ ਖਿਤਾਬ ਮਨਜਿੰਦਰ ਸਿੰਘ ਤੇ ਰੇਡਰ ਦਾ ਖਿਤਾਬ ਕਰਨ ਤਲਵੰਡੀ ਰਾਏ ਤੇ ਹਰਮਨ ਜੰਡੀ ਨੇ ਜਿੱਤਿਆ ਸੁਸ਼ੀਲ ਵਰਮਾ, ਪੰਜਾਬੀ ਜਾਗਰਣ, ਰਾਏਕੋਟ : ਬਾਬਾ ਸਰਦਾਰਾ ਸਿੰਘ ਮਾਨ ਅਤੇ ਗਿਆਨੀ ਨਿਹਾਲ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ ਤੇ ਗ੍ਰਾਮ ਪੰਚਾਇਤ, ਟੂਰਨਾਮੈਂਟ ਕਮੇਟੀ, ਐੱਨਆਰਆਈਜ਼ ਅਤੇ ਪਿੰਡ ਜਲਾਲਦੀਵਾਲ ਦੇ ਨਿਵਾਸੀਆਂ ਦੇ ਸਹਿਯੋਗ ਨਾਲ 70ਵਾਂ ਸਾਲਾਨਾ ਪੇਂਡੂ ਖੇਡ ਮੇਲਾ ਅਮਿੱਟ ਯਾਦਾਂ ਛੱਡਦਾ ਸਮਾਪਤ ਹੋਇਆ। ਇਸ ਖੇਡ ਮੇਲੇ ਦੌਰਾਨ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ, ਪਨਗਰੇਨ ਦੇ ਚੇਅਰਮੈਨ ਪ੍ਰੋ. ਤੇਜਪਾਲ ਸਿੰਘ, ਰਾਏਕੋਟ ਟਰੱਕ ਯੂਨੀਅਨ ਦੇ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ ਤੇ ਡੀ.ਐੱਸ.ਪੀ ਰਾਏਕੋਟ ਹਰਜਿੰਦਰ ਸਿੰਘ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦਿਆਂ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਸਰਪੰਚ ਪ੍ਰਿਤਪਾਲ ਸਿੰਘ ਜੇਪੀ ਪੂਨੀਆਂ, ਨਿਰਮਲ ਸਿੰਘ ਨਿੰਮਾ, ਮਾਸਟਰ ਦਲਜਿੰਦਰ ਸਿੰਘ ਮੱਲ੍ਹੀ, ਪੰਚ ਗੁਰਪ੍ਰੀਤ ਸਿੰਘ ਗੋਪੀ, ਪੰਚ ਸੋਨੀ ਸਿੰਘ ਜੌਹਲ, ਗੁਰਪ੍ਰੀਤ ਸਿੰਘ ਜੱਸੀ, ਡਾ.ਕੇਵਲ ਸਿੰਘ, ਬਲਵਿੰਦਰ ਸਿੰਘ ਗੋਲੂ ਨੇ ਦੱਸਿਆ ਤਾਸ਼ (ਸੀਪ) ਮੁਕਾਬਲਿਆਂ ਵਿੱਚ ਪਿੰਡ ਬੋਪਾਰਾਏ, ਕੁਤਬਾ, ਗਾਗੇਵਾਲ ਤੇ ਕਾਤਰੋਂ ਦੀ ਟੀਮਾਂ ਵਿਚਕਾਰ ਫਸਵੇਂ ਮੁਕਾਬਲੇ ਹੋਏ, ਜੋ ਅਖ਼ੀਰ ਤੱਕ ਬੇਸਿੱਟਾ ਰਹੇ ਅਤੇ ਇੰਨ੍ਹਾਂ ਚਾਰੇ ਟੀਮਾਂ ਵਿਚਕਾਰ ਨਕਦ ਇਨਾਮ ਰਾਸ਼ੀ ਨੂੰ ਬਰਾਬਰ ਹਿੱਸਿਆਂ ਵਿੱਚ ਵੰਡਿਆ ਗਿਆ। ਰੱਸਾਕੱਸੀ ਮੁਕਾਬਲਿਆਂ ਵਿੱਚ ਤਲਵੰਡੀ ਅਕਲੀਆਂ ਦੀ ਟੀਮ ਨੇ ਪਹਿਲਾਂ ਸਥਾਨ ਪ੍ਰਾਪਤ ਕਰ ਕੇ 11 ਹਜ਼ਾਰ ਰੁਪਏ ਅਤੇ ਬੋਪਾਰਾਏ ਖੁਰਦ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕਰਕੇ 71 ਸੌ ਦਾ ਨਕਦ ਇਨਾਮ ਜਿੱਤਿਆ। ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ 35 ਕਿਲੋ ਵਰਗ ਮੁਕਾਬਲਿਆਂ ਵਿੱਚ ਗਿਲਜ਼ੇ ਵਾਲਾ ਦੀ ਟੀਮ ਨੇ ਪਹਿਲਾਂ ਤੇ ਸਿੱਧਵਾਂ ਕਲਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ, ਕਬੱਡੀ 45 ਕਿੱਲੋ ਵਰਗ ਮੁਕਾਬਲਿਆਂ ਵਿੱਚ ਬੁਰਜ ਹਰੀ ਸਿੰਘ ਦੀ ਟੀਮ ਪਹਿਲਾਂ ਤੇ ਮਹਿਰੋ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ। ਕਬੱਡੀ 55 ਕਿਲੋ ਵਿੱਚ ਗਿੱਦੜਵਿੰਡੀ ਦੀ ਟੀਮ ਜੇਤੂ ਤੇ ਗੱਗੀ ਕਲੱਬ ਜਲਾਲਦੀਵਾਲ ਦੀ ਟੀਮ ਉੱਪ ਜੇਤੂ ਬਣੀ, ਕਬੱਡੀ 65 ਕਿਲੋ ਵਰਗ ਵਿੱਚ ਹਰਿਆਣਾ ਤੇ ਕੰਗਣਵਾਲ ਦੀ ਟੀਮ ਨੇ ਕ੍ਰਮਵਾਰ ਪਹਿਲਾਂ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਕਬੱਡੀ ਓਪਨ (2 ਬਾਹਰੋਂ) ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ, ਜਿਸ ਵਿੱਚ ਫ਼ਸਵੀਆਂ ਟੀਮਾਂ ਆਪਸ ਵਿੱਚ ਭਿੜੀਆਂ, ਜਿਸ ਵਿੱਚੋਂ ਤਲਵੰਡੀ ਰਾਏ ਦੀ ਟੀਮ ਨੇ ਪਹਿਲਾਂ ਸਥਾਨ ਅਤੇ ਕੇਵਲ ਕਲੱਬ ਰਾਮਾ ਉੱਪ ਜੇਤੂ ਬਣੀ। ਕਬੱਡੀ ਓਪਨ ਦੇ ਮੁਕਾਬਲੇ ਵਿੱਚ ਬੈਸਟ ਜਾਫੀ ਦਾ ਖਿਤਾਬ ਮਨਜਿੰਦਰ ਸਿੰਘ ਤੇ ਰੇਡਰ ਦਾ ਖਿਤਾਬ ਕਰਨ ਤਲਵੰਡੀ ਰਾਏ ਤੇ ਹਰਮਨ ਜੰਡੀ ਨੇ ਜਿੱਤਿਆ, ਜਿੰਨ੍ਹਾਂ ਨੂੰ ਇਲੈਕਟ੍ਰੀਕਲ ਸਕੂਟਰੀਆਂ ਨਾਲ ਸਨਮਾਨਿਤ ਕੀਤਾ। ਇੰਨ੍ਹਾਂ ਜੇਤੂ ਟੀਮਾਂ ਨੂੰ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਸੰਬੋਧਨ ਕਰਦਿਆਂ ਆਖਿਆ ਕਿ ਪੇਂਡੂ ਖੇਡ ਮੇਲੇ ਜਿੱਥੇ ਭਾਈਚਾਰਕ ਸ਼ਾਂਝ ਨੂੰ ਮਜ਼ਬੂਤ ਕਰਦੇ ਹਨ, ਉੱਥੇ ਹੀ ਖਿਡਾਰੀਆਂ ਨੂੰ ਅਨੁਸ਼ਾਸਨ ਵਿੱਚ ਰਹਿਣ ਦਾ ਸੁਨੇਹਾ ਦਿੰਦੇ ਹਨ। ਇਸ ਮੌਕੇ ਟੂਰਨਾਮੈਂਟ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨਾਂ, ਕੁਮੈਂਟਰਾਂ ਤੇ ਹੋਰਨਾਂ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਮੇਟੀ ਵੱਲੋ ਪ੍ਰਿੰਸੀਪਲ ਹਰਜੀਤ ਸਿੰਘ ਜਲਾਲਦੀਵਾਲ, ਮਾਸਟਰ ਨਿਰਪਾਲ ਸਿੰਘ ਜਲਾਲਦੀਵਾਲ, ਮਾਸਟਰ ਮੁਖਤਿਆਰ ਸਿੰਘ ਜਲਾਲਦੀਵਾਲ, ਕਾਮਰੇਡ ਸੁਰਿੰਦਰ ਸਿੰਘ ਜਲਾਲਦੀਵਾਲ ਤੇ ਦਰਬਾਰਾ ਸਿੰਘ ਜੌਹਲ ਨੂੰ ਪ੍ਰਮੁੱਖ ਬੁਲਾਰਿਆਂ ਵਜੋਂ ਸਨਮਾਨਿਤ ਕੀਤਾ। ਇਸ ਕਬੱਡੀ ਟੂਰਨਾਮੈਂਟ ਦੌਰਾਨ ਪ੍ਰਸਿੱਧ ਕੁਮੈਂਟਰਾਂ ਵੱਲੋਂ ਪੰਜਾਬੀ ਟੋਟਕਿਆਂ ਤੇ ਅਖਾਣਾਂ ਰਾਹੀਂ ਕੁਮੈਂਟਰੀ ਕਰਕੇ ਮੈਚਾਂ ਦਾ ਖੂਬ ਰੰਗ ਬੰਨਿ੍ਹਆ। ਇਸ ਮੌਕੇ ਪੰਚ ਸਰਦਾਰਾ ਸਿੰਘ, ਪੰਚ ਬੂਟਾ ਸਿੰਘ, ਮਨਜੀਤ ਸਿੰਘ ਚੋਪੜਾ, ਮਨੀ ਸਿੰਘ ਇਟਲੀ, ਦਲਬਾਰਾ ਸਿੰਘ, ਦਲਜੀਤ ਸਿੰਘ ਪੂਨੀਆਂ, ਕਰਮਜੀਤ ਸਿੰਘ ਭੋਲਾ, ਦਰਸ਼ਨ ਸਿੰਘ ਢਿੱਲੋਂ, ਤਿੰਦੀ ਸਿੰਘ ਜੌਹਲ, ਦਰਬਾਰਾ ਸਿੰਘ, ਤਾਰਾ ਸਿੰਘ ਪੂਨੀਆਂ, ਹਰਪ੍ਰੀਤ ਸਿੰਘ ਬਿੱਲਾ, ਜਗਪਾਲ ਸਿੰਘ ਕਾਲੀ, ਸਤਨਾਮ ਸਿੰਘ ਆਦਿ ਹਾਜ਼ਰ ਸਨ।