ਬਗਲੀ ਕਲਾਂ ’ਚ 650ਵੀ ਪ੍ਰਕਾਸ਼ ਸ਼ਤਾਬਦੀ ਦੇ ਸਮਾਗਮਾਂ ਦੀ ਹੋਈ ਆਰੰਭਤਾ
ਪਿੰਡ ਬਗਲੀ ਕਲਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ 650ਵੀ ਪ੍ਰਕਾਸ਼ ਸ਼ਤਾਬਦੀ ਦੇ ਸਮਾਗਮਾਂ ਦੀ ਹੋਈ ਆਰੰਭਤਾ
Publish Date: Mon, 30 Mar 2026 07:19 PM (IST)
Updated Date: Tue, 31 Mar 2026 04:10 AM (IST)

ਭਾਈ ਸਤਨਾਮ ਸਿੰਘ ਹੁਸੈਨਪੁਰ (ਨਕੋਦਰ) ਵਾਲਿਆਂ ਨੇ ਗੁਰੂ ਜੀ ਦੀ ਬਾਣੀ ਰਾਹੀਂ ਸੰਗਤ ਨਾਲ ਪਾਈ ਸਾਂਝ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਬੀਜਾ : ਗੁਰਦੁਆਰਾ ਸ੍ਰੀ ਬੇਗਮਪੁਰਾ ਸਾਹਿਬ ਪਿੰਡ ਬਗਲੀ ਕਲਾਂ ਵਿਖੇ ਪ੍ਰਬੰਧਕ ਕਮੇਟੀ ਤੇ ਸਮੂਹ ਸੰਗਤਾਂ ਨੇ 2027 ’ਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਆ ਰਹੀ 650 ਵੀਂ ਸ਼ਤਾਬਦੀ ਨੂੰ ਸਮਰਪਿਤ ਪਹਿਲੇ ਧਾਰਮਿਕ ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਕੀਤੀ ਗਈ। ਇਸ ਮੌਕੇ ਉਚੇਚੇ ਤੌਰ ਤੇ ਸੰਤ ਬਲਵੀਰ ਦਾਸ ਚਾਵਾ ਮੁੱਖ ਸੇਵਾਦਾਰ ਸ੍ਰੀ ਗੁਰੂ ਰਵਿਦਾਸ ਸਤਿਸੰਗ ਭਵਨ ਦਹੇੜੂ ਪੁੱਜੇ। ਇਸ ਮੌਕੇ ਨਗਰ ਦੇ ਬੱਚਿਆਂ ਵਲੋਂ ਸ਼ਾਮੀ 8 ਵਜੇ ਤੱਕ ਸ਼ਬਦ ਗਾਇਨ, ਕਵਿਤਾਵਾਂ ਨਾਲ ਸੰਗਤਾਂ ਨਾਲ ਸਾਂਝ ਪਾਈ। ਇਸ ਤੋਂ ਬਾਅਦ ਭਾਈ ਸਤਨਾਮ ਸਿੰਘ ਹੁਸੈਨਪੁਰ (ਨਕੋਦਰ) ਵਾਲਿਆਂ ਨੇ ਦੇਰ ਰਾਤ ਤੱਕ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਸਬੰਧੀ ਪ੍ਰਵਚਨ ਕਰਦਿਆਂ ਆਖਿਆ ਕਿ ਧੰਨ-ਧੰਨ ਸਤਿਗੁਰੂ ਰਵਿਦਾਸ ਮਹਾਰਾਜ ਇੱਕ ਮਹਾਨ ਸਮਾਜ ਸੁਧਾਰਕ ਸਨ ਅਤੇ ਉਨ੍ਹਾਂ ਸਮੁੱਚੀ ਮਾਨਵਤਾ ਨੂੰ ਸੱਚ, ਪਿਆਰ, ਅਹਿੰਸਾ, ਸਦਾਚਾਰ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਜਿਸਦਾ ਮੌਜੂਦਾ ਪਦਾਰਥਵਾਦੀ ਯੁੱਗ ਵਿੱਚ ਵਿਸ਼ੇਸ਼ ਮਹੱਤਵ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਇਹ ਸਰਬ ਸਾਂਝੀਵਾਲਤਾ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ ਅਣਥੱਕ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਸਾਹਿਬ ਦੀ ਬਾਣੀ ਸਾਨੂੰ ਸ਼ੁੱਧ ਵਿਚਾਰਧਾਰਾ ਦਾ ਸੰਦੇਸ਼ ਦਿੰਦੀ ਹੈ ਜਿਸ ਤੋਂ ਸੇਧ ਲੈ ਕੇ ਸਾਨੂੰ ਆਪਣਾ ਜੀਵਨ ਸਫ਼ਲ ਕਰਨਾ ਚਾਹੀਦਾ ਹੈ। ਬਾਬਾ ਸਤਨਾਮ ਸਿੰਘ ਨੇ ਸੰਗਤਾਂ ਨੂੰ ਬਣ ਰਹੇ ਗੁਰੂ ਘਰ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ ਗੁਰੂ ਜੀ ਦਾ ਸੁੰਦਰ ਮਹਿਲ ਆਉਣ ਵਾਲੇ ਸਮੇਂ ਲਈ ਨਗਰ ਦੀਆਂ ਸੰਗਤਾਂ ਲਈ ਵਰਦਾਨ ਸਾਬਿਤ ਹੋਵੇਗਾ ਜਿੱਥੇ ਬੱਚੇ ਗੁਰੂਆਂ ਦੀ ਬਾਣੀ ਨਾਲ ਜੁੜ ਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨ ਵਿਚ ਯੋਗਦਾਨ ਪਾਉਣ ਗੇ। ਇਸ ਮੌਕੇ ਪ੍ਰਬੰਧਕਾਂ ਨੇ ਭਾਈ ਸਤਨਾਮ ਸਿੰਘ ਹੁਸੈਨਪੁਰ ਵਾਲੇ, ਸੰਤ ਬਲਵੀਰ ਦਾਸ ਚਾਵਾ , ਨੈਸ਼ਨਲ ਪੱਧਰ ਦੇ ਬਜ਼ੁਰਗ ਦੌੜਾਕ ਸ਼ਿੰਗਾਰਾ ਸਿੰਘ ਬਗਲੀ , ਸਰਪੰਚ ਮਨਪ੍ਰੀਤ ਸਿੰਘ ਰਾਜਾ ਹਰਬੰਸਪੁਰਾ,ਤੇ ਹੋਰ ਸਨਮਾਨ ਯੋਗ ਸਖਸ਼ੀਅਤਾਂ ਨੂੰ ਸਿਰੋਪਾਓ ਤੇ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕ ਵਿਭਾਗ ਤੋਂ ਸੇਵਾ ਮੁਕਤ ਹੋਏ ਮੁਲਾਜਮ ਬਾਬਾ ਦਰਸ਼ਨ ਸਿੰਘ, ਤਰਸੇਮ ਸਿੰਘ ਸੇਵਾ ਮੁਕਤ ਜੇ. ਈ. ਬਿਜਲੀ ਬੋਰਡ, ਪਲਵਿੰਦਰ ਸਿੰਘ ਭਿੰਦਰ, ਜਸਵੀਰ ਸਿੰਘ ਜੱਸ, ਅੰਗਰੇਜ਼ ਸਿੰਘ, ਗੁਰਮੀਤ ਸਿੰਘ,ਤੇਜਪਾਲ ਸਿੰਘ, ਡਾਕਟਰ ਰਾਜਿੰਦਰ ਸਿੰਘ ਭੌਰਲਾ, ਸੰਦੀਪ ਸਿੰਘ,ਦੀਪੀ ਬਿਜਲੀ ਵਾਲਾ,ਕੁਲਜੀਤ ਸਿੰਘ, ਉਜਾਗਰ ਸਿੰਘ ਜਾਗੀ, ਜਰਨੈਲ ਸਿੰਘ,ਅਵਤਾਰ ਸਿੰਘ ਨਾਥ ਜੀ, ਸੰਤੋਖ ਸਿੰਘ, ਪਿਆਰਾ ਸਿੰਘ, ਕਾਲਾ ਸਿੰਘ, ਕਾਕਾ ਸਿੰਘ, ਕਸ਼ਮੀਰਾ ਸਿੰਘ ਕੋਟੀਆਂ ਵਾਲਾ, ਹਰਚੰਦ ਸਿੰਘ ਚੰਦ, ਭੀਮ ਸਿੰਘ, ਕਰਨੈਲ ਸਿੰਘ ਸਾਬਕਾ ਸਰਪੰਚ, ਧਰਮ ਸਿੰਘ, ਤਰਸੇਮ ਸਿੰਘ ਮਿਸਤਰੀ, ਸੋਨੀ, ਸੋਮਾ ਸਿੰਘ, ਨੋਨਾ ਸਿੰਘ, ਬਹਾਦਰ ਸਿੰਘ ਆਦਿ ਤੋਂ ਇਲਾਵਾ ਨਗਰ ਦੀਆਂ ਸੰਗਤਾਂ ਨੇ ਹਾਜ਼ਰੀ ਭਰੀ।