Vigilance Action : ਸਿੱਧਵਾਂ ਬੇਟ ਦੀ SMO, ਸਹਾਇਕ ਕਲਰਕ ਤੇ ਆਰਡਰ ਟੀਮ ਦੇ ਕਰਮਚਾਰੀ ਰਿਸ਼ਵਤ ਮਾਮਲੇ 'ਚ ਗ੍ਰਿਫ਼ਤਾਰ
ਸਿਵਲ ਹਸਪਤਾਲ ਸਿੱਧਵਾਂ ਬੇਟ ਦਾ ਆਡਿਟ ਕਰਨ ਆਈ ਟੀਮ ਦੇ ਨਾਂ 'ਤੇ ਸਿਹਤ ਵਿਭਾਗ ਦੇ 100 ਦੇ ਕਰੀਬ ਡਾਕਟਰਾਂ ਅਤੇ ਮੁਲਾਜ਼ਮਾਂ ਤੋਂ ਲੱਖਾਂ ਰੁਪਏ ਇਕੱਠੇ ਕਰਨ ਦਾ ਖੁਲਾਸਾ ਹੁੰਦਿਆਂ ਹੀ ਵਿਜੀਲੈਂਸ ਟੀਮ ਨੇ ਛਾਪਾਮਾਰੀ ਕਰਦਿਆਂ ਰਿਸ਼ਵਤ ਲੈਂਦਿਆਂ ਸਿੱਧਵਾਂ ਬੇਟ ਦੀ ਐੱਸਐੱਮਓ, ਸੀਨੀਅਰ ਸਹਾਇਕ ਅਤੇ ਆਡਿਟ ਟੀਮ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ।
Publish Date: Fri, 30 Jan 2026 05:41 PM (IST)
Updated Date: Fri, 30 Jan 2026 05:47 PM (IST)
ਸੰਜੀਵ ਗੁਪਤਾ/ਕੁਲਵਿੰਦਰ ਬਿਰਦੀ, ਜਗਰਾਓਂ/ ਸਿੱਧਵਾਂ ਬੇਟ : ਸਿਵਲ ਹਸਪਤਾਲ ਸਿੱਧਵਾਂ ਬੇਟ ਦਾ ਆਡਿਟ ਕਰਨ ਆਈ ਟੀਮ ਦੇ ਨਾਂ 'ਤੇ ਸਿਹਤ ਵਿਭਾਗ ਦੇ 100 ਦੇ ਕਰੀਬ ਡਾਕਟਰਾਂ ਅਤੇ ਮੁਲਾਜ਼ਮਾਂ ਤੋਂ ਲੱਖਾਂ ਰੁਪਏ ਇਕੱਠੇ ਕਰਨ ਦਾ ਖੁਲਾਸਾ ਹੁੰਦਿਆਂ ਹੀ ਵਿਜੀਲੈਂਸ ਟੀਮ ਨੇ ਛਾਪਾਮਾਰੀ ਕਰਦਿਆਂ ਰਿਸ਼ਵਤ ਲੈਂਦਿਆਂ ਸਿੱਧਵਾਂ ਬੇਟ ਦੀ ਐੱਸਐੱਮਓ, ਸੀਨੀਅਰ ਸਹਾਇਕ ਅਤੇ ਆਡਿਟ ਟੀਮ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕਰ ਲਿਆ।
ਵਿਜਲੈਂਸ ਵਿਭਾਗ ਦੀ ਇਸ ਦਸਤਕ ਦੇ ਨਾਲ ਹੀ ਪੂਰੇ ਸਿਹਤ ਮਹਿਕਮੇ ਵਿੱਚ ਹੜਕੰਪ ਮੱਚ ਗਿਆ। ਆਡਿਟ ਟੀਮ ਦੇ ਨਾਮ 'ਤੇ ਮੁਲਾਜ਼ਮਾਂ ਤੋਂ ਲੱਖਾਂ ਰੁਪਏ ਇਕੱਠੇ ਕਰਨ ਦੇ ਇਸ ਗੜਬੜ ਘੋਟਾਲੇ ਦਾ ਪਰਦਾਫਾਸ਼ ਆਮ ਆਦਮੀ ਪਾਰਟੀ ਦੇ ਮੁੱਲਾਂਪੁਰ ਦਾਖਾ ਦੇ ਇੰਚਾਰਜ ਡਾਕਟਰ ਕੇਐਨਐਸ ਕੰਗ ਅਤੇ ਉਹਨਾਂ ਦੇ ਇੱਕ ਸਾਥੀ ਸਰਪੰਚ ਨੇ ਕੀਤਾ।
ਪ੍ਰਾਪਤ ਜਾਣਕਾਰੀ ਅਨੁਸਾਰ, ਬਿਜ਼ਨਸ ਵਿਭਾਗ ਨੂੰ ਇਸ ਦੌਰਾਨ ਲੱਖਾਂ ਰੁਪਏ ਦੀ ਬਰਾਮਦਗੀ ਵੀ ਹੋਈ ਹੈ ਪਰ ਟੀਮ ਨੇ ਅਜੇ ਇਸ ਮਾਮਲੇ ਵਿੱਚ ਜਾਂਚ ਕਰਨ ਦਾ ਕਹਿ ਕੇ ਕੁਝ ਵੀ ਖੁਲਾਸਾ ਕਰਨ ਤੋਂ ਇਨਕਾਰ ਕੀਤਾ ਹੈ। ਵਿਜਲੈਂਸ ਟੀਮ ਐੱਸਐੱਮਓ ਸਮੇਤ ਤਿੰਨਾਂ ਮੁਲਾਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਲੁਧਿਆਣਾ ਲੈ ਗਈ ਹੈ।