ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਵੱਲੋਂ ਸਾਲਾਨਾ ਸਨਮਾਨ ਸਮਾਗਮ, ਵੱਖ-ਵੱਖ ਸਖ਼ਸ਼ੀਅਤਾਂ ਸਨਮਾਨਿਤ
ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੇ ਸਲਾਨਾ ਸਨਮਾਨ ਸਮਾਗਮ ’ਚ ਵੱਖ-ਵੱਖ ਸਖ਼ਸ਼ੀਅਤਾਂ ਸਨਮਾਨਿਤ
Publish Date: Mon, 30 Mar 2026 06:36 PM (IST)
Updated Date: Tue, 31 Mar 2026 04:10 AM (IST)

ਕਰਮਜੀਤ ਸਿੰਘ ਆਜ਼ਾਦ, ਪੰਜਾਬੀ ਜਾਗਰਣ, ਸ੍ਰੀ ਮਾਛੀਵਾੜਾ ਸਾਹਿਬ : ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦਾ ਸਾਲਾਨਾ ਸਨਮਾਨ ਸਮਾਗਮ ਹੋਇਆ। ਪਹਿਲੇ ਸੈਸ਼ਨ ਦੀ ਪ੍ਰਧਾਨਗੀ ਕਹਾਣੀਕਾਰ ਵਰਿਆਮ ਸਿੰਘ ਸੰਧੂ, ਗੁਲਜ਼ਾਰ ਸਿੰਘ ਪੰਧੇਰ, ਗੁਰਸੇਵਕ ਸਿੰਘ ਢਿੱਲੋਂ, ਰਜਵੰਤ ਕੌਰ ਸੰਧੂ, ਸੂਬਾ ਬਲਵਿੰਦਰ ਸਿੰਘ ਝੱਲ ਨੇ ਕੀਤੀ। ਗਜ਼ਲਗੋ ਨਿਰੰਜਨ ਸੂਖਮ ਦੀ ਮਾਤਾ ਦੇ ਅਕਾਲ ਚਲਾਣੇ ’ਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਆ। ਸਨਮਾਨਾਂ ਦੀ ਰਸਮ ’ਚ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਯਾਦਗਾਰੀ ਪੁਰਸਕਾਰ, ਬਾਬਾ ਦੇਵਾ ਸਿੰਘ ਦੀ ਯਾਦ ਵਿਚ, ਸੁਖਬੀਰ ਸਿੰਘ ਮੋਹਾਲੀ ਦੇ ਸਮੂਹ ਪਰਿਵਾਰ ਵੱਲੋਂ, ਲੇਖਕ ਅਜਮੇਰ ਸਿੱਧੂ ਨੂੰ ਦਿੱਤਾ ਗਿਆ। ਜਿਸ ਦਾ ਸਨਮਾਨ ਪੱਤਰ ਲੇਖਿਕਾ ਰਜਿੰਦਰ ਕੌਰ ਪੰਨੂ ਨੇ ਪੜ੍ਹਿਆ। ਸੂਬਾ ਸੁਰਿੰਦਰ ਕੌਰ ਖਰਲ ਯਾਦਗਾਰੀ ਪੁਰਸਕਾਰ, ਹਰਦੇਵ ਸਿੰਘ ਪੰਨੂ ਦੀ ਯਾਦ ’ਚ ਲੇਖਿਕਾ ਰਜਿੰਦਰ ਕੌਰ ਪੰਨੂ ਤੇ ਸਾਬਕਾ ਸਰਪੰਚ ਜਗਦੀਸ਼ ਸਿੰਘ ਦੇ ਸਮੂਹ ਪਰਿਵਾਰ ਵੱਲੋਂ, ਲੇਖਿਕਾ ਸੁਰਿੰਦਰ ਦੀਪ ਕੌਰ ਨੂੰ ਦਿੱਤਾ ਗਿਆ। ਜਿਸ ਦਾ ਸਨਮਾਨ ਪੱਤਰ ਜਗਵੀਰ ਸਿੰਘ ਵਿੱਕੀ ਨੇ ਪੜ੍ਹਿਆ। ਸੁਰਜੀਤ ਖੁਰਸ਼ੀਦੀ ਯਾਦਗਾਰੀ ਪੁਰਸਕਾਰ ਬਾਪੂ ਗੁਰਦੇਵ ਸਿੰਘ ਮਾਤਾ ਗੁਰਦਿਆਲ ਕੌਰ ਦੀ ਯਾਦ ’ਚ ਮਾਸਟਰ ਤੇਲੂ ਰਾਮ ਕੁਹਾੜਾ ਦੇ ਸਮੂਹ ਪਰਿਵਾਰ ਵੱਲੋਂ ਲੇਖਕ ਰਘਬੀਰ ਸਿੰਘ ਭਰਤ ਨੂੰ ਦਿੱਤਾ ਗਿਆ, ਜਿਸ ਦਾ ਸਨਮਾਨ ਪੱਤਰ ਬਲਬੀਰ ਸਿੰਘ ਨੇ ਪੜ੍ਹਿਆ। ਇੰਦਰ ਸਿੰਘ ਚੱਕਰਵਰਤੀ ਯਾਦਗਾਰੀ ਪੁਰਸਕਾਰ, ਪਰਮਵੀਰ ਸਿੰਘ ਹੈਰੀ ਦੀ ਯਾਦ ’ਚ, ਮਨਜੀਤ ਸਿੰਘ ਰਾਏ ਦੇ ਸਮੂਹ ਪਰਿਵਾਰ ਵੱਲੋਂ, ਲੇਖਕ ਮਨਜੀਤ ਘਣਗਸ ਨੂੰ ਦਿੱਤਾ ਗਿਆ। ਜਿਸ ਦਾ ਸਨਮਾਨ ਪੱਤਰ ਦੀਪ ਦਿਲਬਰ ਨੇ ਪੜ੍ਹਿਆ। ਕਹਾਣੀਕਾਰ ਵਰਿਆਮ ਸਿੰਘ ਸੰਧੂ, ਗੁਲਜ਼ਾਰ ਸਿੰਘ ਪੰਧੇਰ, ਸੂਬਾ ਬਲਵਿੰਦਰ ਸਿੰਘ, ਸੁਰਿੰਦਰ ਰਾਮਪੁਰੀ, ਰਜਵੰਤ ਕੌਰ ਸੰਧੂ ਨੇ ਬੋਲਦਿਆਂ ਕਿਹਾ ਕਿ ਅੱਜ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਵਾਸਤੇ ਨਵੇਂ ਤੇ ਪੁਰਾਣੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਇਸ ਤਰ੍ਹਾਂ ਦੇ ਸਮਾਗਮ ਬਹੁ ਗਿਣਤੀ ’ਚ ਹੋਣੇ ਚਾਹੀਦੇ ਹਨ। ਸਮਾਗਮ ’ਚ ਡਾਕਟਰ ਹਰਮਨਪ੍ਰੀਤ ਸਿੰਘ ਦੀ ਖੋਜ ਪੁਸਤਕ ‘ਪ੍ਰਵਾਸ ਚੇਤਨਾ’ ਪੰਜਾਬੀ ਨਾਵਲ ਲੋਕ ਅਰਪਣ ਕੀਤੀ ਗਈ। ਦੂਸਰੇ ਸੈਸ਼ਨ ’ਚ ਕਵੀ ਦਰਬਾਰ ਹੋਇਆ ਜਿਸ ਦੀ ਪ੍ਰਧਾਨਗੀ ਤੇਲੂ ਰਾਮ ਕੁਹਾੜਾ, ਸੁਰਿੰਦਰ ਰਾਮਪੁਰੀ, ਹਰਬੰਸ ਸਿੰਘ ਰਾਏ, ਸੋਮਨਾਥ ਸਿੰਘ ਭੱਟੀ, ਕਰਨੈਲ ਸਿੰਘ ਸਿਵੀਆ ਨੇ ਕੀਤੀ। ਹਾਜ਼ਰ ਸ਼ਾਇਰਾਂ ’ਚ ਜੋਰਾਵਰ ਸਿੰਘ ਪੰਛੀ, ਪੰਮੀ ਹਬੀਬ, ਬਲਵੰਤ ਸਿੰਘ ਵਿਰਕ, ਜਗਤਾਰ ਰਾਈਆਂ, ਹਰਬੰਸ ਸਿੰਘ ਸ਼ਾਨ ਬਗਲੀ, ਜੋਗੇ ਭੰਗਲ, ਕਵੀਸ਼ਰ ਜੋਗਾ ਸਿੰਘ ਭੰਗੂਰ, ਨੇਤਰ ਸਿੰਘ ਮੁੱਤੋਂ, ਦਲਵੀਰ ਸਿੰਘ ਕਲੇਰ, ਜੱਗਾ ਜਮਾਲਪੁਰੀ, ਕਸ਼ਮੀਰ ਸਿੰਘ, ਬਲਰਾਜ ਬਾਜਵਾ, ਜਸਵੀਰ ਕੌਰ ਜੱਸੀ, ਜਗਦੇਵ ਮਕਸੂਦੜਾ, ਦਰਸ਼ਨ ਸਿੰਘ ਭਾਗਪੁਰੀ, ਅਮਰਜੀਤ ਕੌਰ ਨੂਰੀ, ਸੰਪੂਰਨ ਸਿੰਘ ਸਨਮ, ਇੰਦਰਜੀਤ ਕੌਰ ਲੋਟੇ, ਨਛੱਤਰ ਸਿੰਘ, ਚਮਕੌਰ ਸਿੰਘ ਸੱਲਣ, ਮਨਜੀਤ ਸਿੰਘ ਰਾਗੀ, ਜਗਦੇਵ ਸਿੰਘ ਬਾਘਾ, ਮੇਜਰ ਸਿੰਘ ਤੱਖੀ, ਸਾਧੂ ਸਿੰਘ ਪੰਜੇਟਾ ਤੋਂ ਇਲਾਵਾ ਨਿਰਪਾਲ ਸਿੰਘ ਗਰਚਾ, ਗੁਰਮੀਤ ਕੌਰ, ਅਕਵੀਰ ਕੌਰ, ਬਲਜਿੰਦਰ ਕੌਰ, ਸੁਰਜੀਤ ਸਿੰਘ ਯੂ.ਕੇ., ਰਮਨਦੀਪ ਕੌਰ, ਕੁਲਦੀਪ ਸਿੰਘ, ਬਸੰਤ ਸਿੰਘ, ਵਰਿੰਦਰ ਸਿੰਘ ਆਦਿਕ ਨੇ ਵੀ ਸਮਾਗਮ ’ਚ ਸ਼ਿਰਕਤ ਕੀਤੀ। ਸਟੇਜ ਦੀ ਸੰਚਾਲਨਾ ਤਰਨ ਸਿੰਘ ਬੱਲ ਨੇ ਨਿਭਾਈ। ਗੁਰਸੇਵਕ ਸਿੰਘ ਢਿੱਲੋਂ ਨੇ ਹਾਜ਼ਰ ਸ਼ਾਇਰਾਂ ਦਾ ਧੰਨਵਾਦ ਕੀਤਾ।