ਵੱਖ-ਵੱਖ ਜਥੇਬੰਦੀਆਂ ਨੇ ਅਧਿਆਪਕਾ ਦੇ ਹੱਕ ’ਚ ਡੀਸੀ ਦਫਤਰ ਸਾਹਮਣੇ ਦਿੱਤਾ ਧਰਨਾ
ਵੱਖ-ਵੱਖ ਜਥੇਬੰਦੀਆਂ ਨੇ ਅਧਿਆਪਕਾ ਦੇ ਹੱਕ ਵਿੱਚ ਡੀਸੀ ਦਫਤਰ ਸਾਹਮਣੇ ਦਿੱਤਾ ਧਰਨਾ
Publish Date: Tue, 03 Mar 2026 09:43 PM (IST)
Updated Date: Wed, 04 Mar 2026 04:15 AM (IST)

ਫੋਟੋ- 37 ਰਵੀ, ਪੰਜਾਬੀ ਜਾਗਰਣ ਲੁਧਿਆਣਾ : ਪਿਛਲੇ ਸਮੇਂ ਤੋਂ ਪ੍ਰਾਇਮਰੀ ਸਕੂਲ ਮੋਤੀ ਨਗਰ ਦੀ ਅਧਿਆਪਕਾ ਤੇ ਸਕੂਲ ਮੁਖੀ ’ਚ ਚੱਲ ਰਹੇ ਮਾਮਲੇ ਨੂੰ ਲੈਕੇ ਲੁਧਿਆਣਾ ਜ਼ਿਲ੍ਹੇ ਦੀਆਂ ਅਧਿਆਪਕ ਅਤੇ ਜਨਤਕ ਜਮਹੂਰੀ ਜੱਥੇਬੰਦੀਆਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਇਸਤਰੀ ਜਾਗ੍ਰਿਤੀ ਮੰਚ ਪੰਜਾਬ ਦੇ ਜਨਰਲ ਸਕੱਤਰ ਅਮਨ ਦਿਓਲ, ਦਸ਼ਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਜਸਦੇਵ ਲਲਤੋਂ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਰਮਨਜੀਤ ਸੰਧੂ, 6635 ਈਟੀਟੀ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਦੇਸ ਰਾਜ, ਜ਼ਿਲ੍ਹਾ ਪ੍ਰਧਾਨ ਪਰਮਿੰਦਰ ਮਲੌਦ, ਐਸਸੀ/ ਬੀਸੀ ਅਧਿਆਪਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਲਤਾਲਾ, ਡੈਮੋਕ੍ਰੈਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ੍ਹ, ਮਿਡ-ਡੇ-ਮੀਲ ਯੂਨੀਅਨ ਦੀ ਆਗੂ ਪ੍ਰਵੀਨ ਕੁਮਾਰੀ, 4161 ਮਾਸਟਰ ਕਾਡਰ ਯੂਨੀਅਨ ਦੇ ਜਸਵਿੰਦਰ ਸਿੰਘ ਐਤੀਆਣਾ, ਜਲ ਸਪਲਾਈ ਯੂਨੀਅਨ ਦੇ ਆਗੂ ਬਲਜੀਤ ਸਿੰਘ ਭੱਟੀ, 5994 ਈਟੀਟੀ ਯੂਨੀਅਨ ਦੇ ਪ੍ਰਿੰਸ ਕੰਬੋਜ ਅਤੇ ਅਧਿਆਪਕ ਆਗੂ ਹਰਦੇਵ ਮੁੱਲਾਂਪੁਰ ਨੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਤੋਂ ਅਧਿਆਪਕਾ ਨੂੰ ਇਨਸਾਫ਼ ਦੇਣ ਦੀ ਮੰਗ ਕੀਤੀ। ਇਸ ਦੌਰਾਨ ਜਥੇਬੰਦੀਆਂ ਵੱਲੋਂ ਏਡੀਸੀ ਮੰਗ ਪੱਤਰ ਵੀ ਦਿੱਤਾ ਗਿਆ। ਨੇ ਦੱਸਿਆ ਕਿ ਇਸ ਮੌਕੇ ਏਡੀਸੀ (ਜਨਰਲ) ਪੂਨਮ ਸਿੰਘ ਵੱਲੋਂ ਮੰਗ ਪੱਤਰ ਲੈਂਦੇ ਹੋਏ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਗਿਆ। ਮਾਮਲੇ ਸਬੰਧੀ ਗੱਲ ਕਰਦੇ ਹੋਏ ਡੀਟੀਐਫ ਦੇ ਜ਼ਿਲ੍ਹਾ ਸਕੱਤਰ ਰੁਪਿੰਦਰ ਪਾਲ ਗਿੱਲ ਅਤੇ 6635 ਈਟੀਟੀ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਸ਼ਿਕਾਇਤ ਕਰਤਾ ਪੀੜਤ ਅਧਿਆਪਕਾ ਨੂੰ ਵਿਭਾਗ ਵੱਲੋਂ 35 ਕਿਲੋਮੀਟਰ ਦੂਰ ਅਤੇ ਹੈਡ ਟੀਚਰ ਨੂੰ ਪੰਜ ਕਿਲੋਮੀਟਰ ਦੂਰ ਬਦਲੀ ਕੀਤਾ ਗਿਆ ਹੈ, ਜਿਸ ਤੇ ਉਨ੍ਹਾਂ ਸ਼ੱਕ ਹੈ ਕਿ ਇਸ ਨਾਲ ਮਾਮਲੇ ਦੀ ਜਾਂਚ ਪ੍ਰਭਾਵਿਤ ਹੋ ਰਹੀ ਹੈ। ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾ ਦੀ ਸ਼ਿਕਾਇਤ ਅਨੁਸਾਰ ਮਾਮਲੇ ਦੀ ਨਿਰਪੱਖ ਜਾਂਚ ਯਕੀਨੀ ਬਣਾਈ ਜਾਵੇ। ਇਸ ਮੌਕੇ ਤੇ ਅਰਮਿੰਦਰ ਸਿੰਘ, ਅਵਤਾਰ ਸਿੰਘ ਖਾਲਸਾ, ਰਾਜਿੰਦਰ ਜੰਡਿਆਲੀ, ਬਲਵੀਰ ਬਾਸੀਆਂ, ਪਿੰਕੀ, ਗੁਲਸ਼ਨਦੀਪ ਸਿੰਘ, ਬਰਜਿੰਦਰ ਸਿੰਘ, ਪਰਮਜੀਤ ਸਿੰਘ, ਮਲਕੀਤ ਮਾਲੜਾ, ਪਰਮਿੰਦਰ ਸਿੰਘ ਮੁਕਤਸਰ ਸਮੇਤ ਹੋਰ ਹਾਜ਼ਰ ਸਨ। - ਨਹੀਂ ਚੁੱਕਿਆ ਗਿਆ ਸਕੂਲ ਮੁਖੀ ਵੱਲੋਂ ਫੋਨ ਇਸ ਮਾਮਲੇ ਸਬੰਧੀ ਗੱਲਬਾਤ ਕਰਨ ਲਈ ਸਕੂਲ ਮੁਖੀ ਨੂੰ ਫੋਨ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਕਈ ਵਾਰ ਕਾਲ ਕਰਨ ਤੇ ਫੋਨ ਨਹੀਂ ਚੁੱਕਿਆ ਗਿਆ।