ਹੋਲਾ ਮਹੱਲਾ ਨੂੰ ਸਮਰਪਿਤ ਸਮਾਗਮ ਕੱਲ੍ਹ, ਪੋਸਟਰ ਜਾਰੀ
ਜਗਰਾਓਂ ’ਚ ਹੋਲਾ ਮਹੱਲਾ ’ਤੇ ਵੱਖ ਵੱਖ ਮੁਕਾਬਲਿਆਂ ਨੂੰ ਸਮਾਗਮ 4 ਤੋਂ
Publish Date: Mon, 02 Mar 2026 08:04 PM (IST)
Updated Date: Tue, 03 Mar 2026 04:11 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਗਰਾਓਂ : ਜਗਰਾਓਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਰ ਸਾਲ ਦੀ ਤਰ੍ਹਾਂ ਹੋਲਾ ਮਹੱਲਾ ਨੂੰ ਸਮਰਪਿਤ ਸਿੱਖ ਮਿਸ਼ਨਰੀ ਕਾਲਜ ਵੱਲੋਂ 4 ਮਾਰਚ ਬੁੱਧਵਾਰ ਨੂੰ ਵਿਸ਼ੇਸ਼ ਸਮਾਗਮ ਕਰਵਾਇਆ ਜਾ ਰਿਹਾ ਹੈ। ਜਿਸ ਨੂੰ ਲੈ ਕੇ ਸੋਮਵਾਰ ਪੋਸਟਰ ਵੀ ਜਾਰੀ ਕੀਤਾ ਗਿਆ। ਇਸ ਵਾਰ ਵੀ ਇਸ ਸਮਾਗਮ ਵਿਚ ਖੇਡਾਂ ਦੇ ਪ੍ਰਦਰਸ਼ਨ, ਸੁੰਦਰ ਲਿਖਾਈ ਦੇ ਮੁਕਾਬਲੇ, ਚਿੱਤਰ ਕਲਾ ਮੁਕਾਬਲਾ, ਗੁਰਬਾਣੀ ਕੰਠ ਕਰਕੇ ਸੁਣਾਉਣੀ ਅਤੇ ਹੋਰ ਵੀ ਕਈ ਮੁਕਾਬਲੇ ਕਰਵਾਏ ਜਾਣਗੇ। ਸਮਾਗਮ ਦੇ ਇੰਚਾਰਜ ਭਾਈ ਸੁਖਜੀਤ ਸਿੰਘ, ਜਗਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਦਾ ਮਨੋਰਥ ਬੱਚੇ, ਬੱਚੀਆਂ ਤੇ ਨੌਜਵਾਨਾਂ ਨੂੰ ਰੰਗਾਂ ਰਾਹੀਂ ਹੋਲੀ ਖੇਡ ਕੇ ਇੱਕ ਦੂਜੇ ਨੂੰ ਬਦਰੰਗ ਕਰਨ ਤੋਂ ਰੋਕਣਾ ਹੈ ਜਿਸ ਵਿੱਚ ਸੰਸਥਾ ਨੂੰ ਸਫਲਤਾ ਵੀ ਮਿਲੀ ਹੈ । ਉਹਨਾਂ ਦੱਸਿਆ ਕਿ ਇਸ ਮੌਕੇ ਢਾਡੀ ਵਾਰਾਂ, ਸਵਾਲ ਜਵਾਬ ,ਲੈਕਚਰ ਅਤੇ ਮਾਰਸ਼ਲ ਖੇਡ ਗਤਕਾ ਦਾ ਵੀ ਪ੍ਰਦਰਸ਼ਨ ਹੋਵੇਗਾ। ਉਹਨਾਂ ਸਿੱਖ ਸੰਗਤਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚੇ ਬੱਚੀਆਂ ਨੂੰ ਇਸ ਸਮਾਗਮ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ਤਾਂ ਕਿ ਨੌਜਵਾਨ ਆਪਣੇ ਵਿਰਸੇ ਤੋ ਵਾਕਫ ਹੋ ਕੇ ਆਪਣੇ ਵਿਰਸੇ ਤੇ ਮਾਣ ਕਰ ਸਕਣ । ਜੇਤੂਆਂ ਨੂੰ ਆਕਰਸ਼ਿਤ ਇਨਾਮਾਂ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਭਾਈ ਸੁਖਜੀਤ ਸਿੰਘ, ਭਾਈ ਜਗਜੀਤ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ ਭੱਟੀ, ਜਪਨੂਰ ਸਿੰਘ, ਗੁਰਜੀਤ ਕੌਰ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।