ਔਰਤਾਂ ਦੀ ਡਿਜੀਟਲ ਸਾਖਰਤਾ ਤੇ ਸਿਹਤ ਸੰਭਾਲ ਲਈ ਵਰਧਮਾਨ ਸਪੈਸ਼ਲ ਸਟੀਲਜ਼ ਨੇ 5.5 ਲੱਖ ਰੁਪਏ ਦਾ ਚੈੱਕ ਸੌਂਪਿਆ
ਔਰਤਾਂ ਦੀ ਡਿਜੀਟਲ ਸਾਖਰਤਾ ਤੇ ਸਿਹਤ ਸੰਭਾਲ ਲਈ ਵਰਧਮਾਨ ਸਪੈਸ਼ਲ ਸਟੀਲਜ਼ ਨੇ 5.5 ਲੱਖ ਰੁਪਏ ਦਾ ਚੈੱਕ ਸੌਂਪਿਆ
Publish Date: Tue, 10 Mar 2026 06:38 PM (IST)
Updated Date: Tue, 10 Mar 2026 06:42 PM (IST)
ਸਟਾਫ ਪ੍ਰਤੀਨਿੱਧ, ਪੰਜਾਬੀ ਜਾਗਰਣ ਲੁਧਿਆਣਾ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੇ ਆਪਣੇ ਸੀਐੱਸਆਰ ਪਹਿਲਕਦਮੀ ਪ੍ਰੋਜੈਕਟ ਅਧੀਨ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੂੰ ਔਰਤਾਂ ਲਈ ਡਿਜੀਟਲ ਸਾਖਰਤਾ ਸਿੱਖਿਆ ਅਤੇ ਲੋੜਵੰਦ ਲੋਕਾਂ ਦੀ ਸਿਹਤ ਸੰਭਾਲ ਲਈ ਲੁਧਿਆਣਾ ਵਿਚ ਚਲਾਏ ਜਾ ਰਹੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਲਈ 5.5 ਲੱਖ ਰੁਪਏ ਦੀ ਸਹਾਇਤਾ ਦਿੱਤੀ। ਇਹ ਸਹਾਇਤਾ ਦਾ ਚੈੱਕ ਅਮਿਤ ਧਵਨ ਹੈੱਡ ਸੀਐੱਸਆਰ ਨੇ ਡਿਪਟੀ ਕਮਿਸ਼ਨਰ ਲੁਧਿਆਣਾ ਹਿਮਾਂਸ਼ੂ ਜੈਨ ਨੂੰ ਸੌਂਪਿਆ। ਜੈਨ ਨੇ ਸਚਿਤ ਜੈਨ ਚੇਅਰਮੈਨ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਅਤੇ ਸੌਮਿਆ ਜੈਨ ਕਾਰਜਕਾਰੀ ਨਿਰਦੇਸ਼ਕ ਵਰਧਮਾਨ ਸਟੀਲਜ਼ ਤੇ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਦੀ ਪੂਰੀ ਸੀਐਸਆਰ ਟੀਮ ਦਾ ਭਲਾਈ ਕਾਰਜਾਂ ਲਈ ਹਮੇਸ਼ਾ ਜ਼ਿਲ੍ਹਾ ਪ੍ਰਸ਼ਾਸਨ ਦਾ ਸਮਰਥਨ ਕਰਨ ਲਈ ਧੰਨਵਾਦ ਕੀਤਾ।