5 ਦਿਨਾਂ ਦੀ ਬੈਂਕਿੰਗ ਨੂੰ ਲੈ ਕੇ ਬੈਂਕ ਕਰਮਚਾਰੀਆਂ ਵੱਲੋਂ ਅਨੋਖਾ ਪ੍ਰਦਰਸ਼ਨ
5 ਦਿਨਾਂ ਦੀ ਬੈਂਕਿੰਗ ਨੂੰ ਲੈ ਕੇ ਬੈਂਕ ਕਰਮਚਾਰੀਆਂ ਵੱਲੋਂ ਅਨੋਖਾ ਪ੍ਰਦਰਸ਼ਨ
Publish Date: Tue, 20 Jan 2026 07:49 PM (IST)
Updated Date: Wed, 21 Jan 2026 04:18 AM (IST)

ਸੁਰਿੰਦਰ ਅਰੋੜਾ, ਪੰਜਾਬੀ ਜਾਗਰਣ, ਮੁੱਲਾਂਪੁਰ ਦਾਖਾ : ਸਥਾਨਕ ਸ਼ਹਿਰ ਦੇ ਸਰਕਾਰੀ ਬੈਂਕਾਂ ਦੇ ਕਰਮਚਾਰੀਆਂ ਵੱਲੋਂ 5 ਦਿਨਾਂ ਦੀ ਬੈਂਕਿੰਗ ਪ੍ਰਣਾਲੀ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਇੱਕ ਅਨੋਖੇ ਤਰੀਕੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਬੈਂਕ ਕਰਮਚਾਰੀਆਂ ਵੱਲੋਂ ਆਪਣੇ ਕੱਪੜਿਆਂ ‘ਤੇ ਖਾਸ ਲੋਗੋ ਲਗਾ ਕੇ ਆਪਣੀ ਮੰਗ ਦਰਜ ਕਰਵਾਈ, ਜਿਸ ’ਤੇ ‘ਅਸੀਂ ਆਈਬੀਏ ਦੁਆਰਾ ਸਹਿਮਤ ਅਤੇ ਸਿਫ਼ਾਰਸ਼ ਕੀਤੇ ਅਨੁੁਸਾਰ ਈ-ਡੇਅਜ਼ ਬੈਂਕਿੰਗ ਨੂੰ ਲਾਗੂ ਕਰਨ ਲਈ ਸਰਕਾਰ ਦੀ ਪ੍ਰਵਾਨਗੀ ਦੀ ਮੰਗ ਕਰਦੇ ਹਾਂ’ ਲਿਖਿਆ ਸੀ। ਬੈਂਕ ਕਰਮਚਾਰੀਆਂ ਦਾ ਕਹਿਣਾ ਹੈ ਕਿ ਇੰਡੀਅਨ ਬੈਂਕਸ ਐਸੋਸੀਏਸ਼ਨ ਵੱਲੋਂ 5 ਦਿਨਾਂ ਦੀ ਬੈਂਕਿੰਗ ਦੀ ਸਿਫਾਰਸ਼ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ ਅਤੇ ਇਸ ‘ਤੇ ਸਹਿਮਤੀ ਵੀ ਬਣ ਚੁੱਕੀ ਹੈ ਪਰ ਅਜੇ ਤੱਕ ਕੇਂਦਰ ਸਰਕਾਰ ਵੱਲੋਂ ਮਨਜ਼ੂਰੀ ਨਹੀਂ ਮਿਲੀ। ਜਿਸ ਕਾਰਨ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਬੈਂਕ ਮੈਨੇਜਰ ਪਵਨ ਗੁਪਤਾ ਨੇ ਦੱਸਿਆ ਕਿ 5 ਦਿਨਾਂ ਦੀ ਬੈਂਕਿੰਗ ਲਾਗੂ ਹੋਣ ਨਾਲ ਕਰਮਚਾਰੀਆਂ ਨੂੰ ਬਿਹਤਰ ਕੰਮ–ਜੀਵਨ ਸੰਤੁਲਨ ਮਿਲੇਗਾ ਅਤੇ ਨਾਲ ਹੀ ਬੈਂਕਿੰਗ ਸੇਵਾਵਾਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਆਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਇਸ ਮਾਮਲੇ ‘ਚ ਜਲਦ ਤੋਂ ਜਲਦ ਅੰਤਿਮ ਫੈਸਲਾ ਲੈਣ ਦੀ ਮੰਗ ਕੀਤੀ ਹੈ। ਬੈਂਕ ਕਰਮਚਾਰੀਆਂ ਵੱਲੋਂ ਸ਼ਾਂਤੀਪੂਰਨ ਢੰਗ ਨਾਲ ਲੋਗੋ ਲਗਾ ਕੇ ਆਪਣਾ ਰੋਸ ਦਰਜ ਕਰਵਾਇਆ ਗਿਆ ਅਤੇ ਚਿਤਾਵਨੀ ਦਿੱਤੀ ਗਈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ‘ਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਪ੍ਰਬੰਧਕ ਚਮਕੌਰ ਸਿੰਘ, ਉਪ ਪ੍ਰਬੰਧਕ ਹਿਮਾਨੀ ਸ਼ਰਮਾ, ਪੁਨੀਤ ਕੁਮਾਰ, ਰੂਪਇੰਦਰ ਕੌਰ, ਮਨਦੀਪ ਕੌਰ, ਹੈੱਡ ਕੈਸ਼ੀਅਰ ਸਤਪਾਲ ਅਤੇ ਅਵਤਾਰ ਸਿੰਘ ਹਾਜ਼ਰ ਸਨ।