ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਾਪੀਆਂ ਵੰਡੀਆਂ
ਵਿਦਿਆਰਥੀਆਂ ਨੂੰ ਵਰਦੀਆਂ ਅਤੇ ਕਾਪੀਆਂ ਵੰਡੀਆਂ
Publish Date: Wed, 25 Feb 2026 05:50 PM (IST)
Updated Date: Wed, 25 Feb 2026 05:52 PM (IST)
ਲੱਕੀ ਘੁਮੈਤ. ਪੰਜਾਬੀ ਜਾਗਰਣ, ਸਾਹਨੇਵਾਲ ਸਵਰਗਵਾਸੀ ਸਾਬਕਾ ਸਰਪੰਚ ਗਿਆਨ ਸਿੰਘ ਗਰੇਵਾਲ ਦੀ ਯਾਦ ਚ ਪਰਿਵਾਰ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਘੁਮੈਤ ਦੇ ਵਿਦਿਆਰਥੀਆਂ ਨੂੰ ਨਵੇਂ ਸੈਸ਼ਨ ਦੀ ਸ਼ੁਰੂਆਤ ਵਿੱਚ ਵਰਦੀਆਂ ਅਤੇ ਕਾਪੀਆਂ ਵੰਡੀਆਂ ਗਈਆਂ। ਇਸ ਮੌਕੇ ਸਵਰਗਵਾਸੀ ਸਾਬਕਾ ਸਰਪੰਚ ਗਿਆਨ ਸਿੰਘ ਗਰੇਵਾਲ ਦੇ ਸਪੁੱਤਰ ਸੋਨੀ ਗਰੇਵਾਲ ਯੂਕੇ ਵੱਲੋਂ ਸਕੂਲ ਇੰਚਾਰਜ ਨਰਿੰਦਰ ਕੌਰ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਭਵਿੱਖ ਵਿੱਚ ਹੋਰ ਵੀ ਸਕੂਲ ਦੇ ਬੱਚਿਆਂ ਦੀ ਭਲਾਈ ਵਾਸਤੇ ਹਮੇਸ਼ਾ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣਗੇ। ਇਸ ਮੌਕੇ ਸਕੂਲ ਅਧਿਆਪਕ ਪਵਨ ਕੁਮਾਰ ਵੱਲੋਂ ਸੋਨੀ ਗਰੇਵਾਲ, ਕੋਮਲ ਗਰੇਵਾਲ ਅਤੇ ਰਣਜੀਤ ਕੌਰ ਗਰੇਵਾਲ ਸਮੇਤ ਸਮੂਹ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹੋਰਨਾਂ ਤੋਂ ਇਲਾਵਾ ਅਲਵੇਲ ਸਿੰਘ, ਬੇਅੰਤ ਸਿੰਘ, ਧਰਮਪਾਲ ਸਿੰਘ, ਕਰਨ ਗਰੇਵਾਲ, ਸੁਖਵੀਰ ਸਿੰਘ ਚੀਮਾ ਆਦਿ ਮਿਡ-ਡੇ-ਮੀਲ ਦੇ ਕਰਮਚਾਰੀ ਤੋਂ ਇਲਾਵਾ ਸਕੂਲ ਸਟਾਫ ਤੇ ਵਿਦਿਆਰਥੀ ਆਦਿ ਹਾਜ਼ਰ ਸਨ।