ਪਿੰਡ ਭੀਖੀ ਤੋਂ ਅਣਪਛਾਤੀ ਲਾਸ਼ ਬ੍ਰਾਮਦ
ਪਿੰਡ ਭੀਖੀ ਤੋਂ ਅਣਪਛਾਤੀ ਲਾਸ਼ ਬ੍ਰਾਮਦ
Publish Date: Mon, 02 Feb 2026 10:15 PM (IST)
Updated Date: Tue, 03 Feb 2026 04:14 AM (IST)
ਸੰਤੋਸ਼ ਕੁਮਾਰ ਸਿੰਗਲਾ, ਪੰਜਾਬੀ ਜਾਗਰਣ, ਮਲੌਦ : ਥਾਣਾ ਮਲੌਦ ਅਧੀਨ ਪੈਂਦੀ ਪੁਲਿਸ ਚੌਂਕੀ ਸਿਆੜ੍ਹ ਦੇ ਪਿੰਡ ਭੀਖੀ ਤੋਂ ਪੁਲਿਸ ਨੂੰ ਇੱਕ ਅਣਪਛਾਤੇ ਨੌਜੁਆਨ ਦੀ ਲਾਸ਼ ਮਿਲੀ ਹੈ। ਥਾਣਾ ਮੁੱਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਲਗਭਗ 24-25 ਸਾਲ ਦੀ ਉਮਰ ਦੇ ਨੌਜੁਆਨ ਦੀ ਲਾਸ਼ ਪਿੰਡ ਭੀਖੀ ਦੇ ਕਿਸਾਨ ਗੁਰਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਭੀਖੀ ਦੀ ਮੋਟਰ ਤੋਂ ਮਿਲੀ ਹੈ, ਜਿਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਲਗੇ ਤੇ ਖੱਬੇ ਪਾਸੇ ਟੈਟੂ ਬਣਿਆ ਹੋਇਆ ਹੈ ਅਤੇ ਉਸਦੀ ਲਾਸ਼ ਨੂੰ ਪਹਿਚਾਣ ਲਈ 72 ਘੰਟੇ ਲਈ ਸਿਵਲ ਹਸਤਪਾਲ ਪਾਇਲ ਵਿਖੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਵਾਰਿਸਾਂ ਦਾ ਪਤਾ ਲਗਾਉਣ ਅਤੇ ਹੋਰ ਸੁਰਾਗ ਪਤਾ ਕਰਨ ਲਈ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਮੌਤ ਦੇ ਕਾਰਣਾ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਅਨੁਸਾਰ ਕੀਤੀ ਜਾ ਸਕੇਗੀ।