ਵੱਖ-ਵੱਖ ਥਾਵਾਂ ਤੋਂ ਦੋ ਦੋਪਹੀਆ ਵਾਹਨ ਚੋਰੀ, ਅਣਪਛਾਤੇ ਨਾਮਜ਼ਦ
ਵੱਖ-ਵੱਖ ਇਲਾਕਿਆਂ ਤੋਂ ਦੋ ਪਹੀਆ ਵਾਹਨ ਚੋਰੀ, ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ
Publish Date: Tue, 20 Jan 2026 08:00 PM (IST)
Updated Date: Wed, 21 Jan 2026 04:19 AM (IST)

ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਦੀਆਂ ਵੱਖ-ਵੱਖ ਥਾਵਾਂ ਤੋਂ ਦੋਪਹੀਆ ਵਾਹਨ ਚੋਰੀ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਦੋਹਾਂ ਮਾਮਲਿਆਂ ’ਚ ਅਣਪਛਾਤਿਆਂ ਵੱਲੋਂ ਵੱਖ-ਵੱਖ ਥਾਵਾਂ ’ਤੇ ਖੜ੍ਹੇ ਦੋਪਹੀਆ ਵਾਹਨਾਂ ਦੇ ਤਾਲੇ ਤੋੜ ਕੇ ਵਾਹਨ ਚੋਰੀ ਕਰ ਲਏ ਗਏ। ਜਿਨ੍ਹਾਂ ਦੀਆਂ ਸ਼ਿਕਾਇਤਾਂ ਮਿਲਣ ’ਤੇ ਪੁਲਿਸ ਨੇ ਅਣਪਛਾਤਿਆਂ ਖ਼ਿਲਾਫ਼ ਵਾਹਨ ਚੋਰੀ ਦੇ ਮਾਮਲੇ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀ ਘਟਨਾ ਮਾਧਵ ਸਦਨ ਵਾਲੀ ਗਲੀ ’ਚ ਵਾਪਰੀ। ਜਿਸ ਸਬੰਧੀ ਲੁਧਿਆਣਾ ਵਾਸੀ ਵਿਜੈ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਦੇ ਹੋਏ ਦੱਸਿਆ ਕਿ ਉਸ ਨੇ ਆਪਣਾ ਮੋਟਰਸਾਈਕਲ ਹਾਂਡਾ ਸੀ.ਡੀ.-110 ਡਰੀਮ ਮਾਧਵ ਸਦਨ ਵਾਲੀ ਗਲੀ ’ਚ ਆਪਣੇ ਘਰ ਦੇ ਬਾਹਰ ਤਾਲਾ ਲਾ ਕੇ ਖੜ੍ਹਾ ਕੀਤਾ ਸੀ। ਸਵੇਰੇ ਜਦ ਉਹ ਘਰ ’ਚੋਂ ਬਾਹਰ ਨਿਕਲਿਆ ਤਾਂ ਮੋਟਰਸਾਈਕਲ ਗਾਇਬ ਸੀ, ਜਿਸ ਨੂੰ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਚੋਰੀ ਕਰ ਲਿਆ ਗਿਆ। ਦੂਜੇ ਮਾਮਲੇ ’ਚ ਰਾਣੀ ਝਾਂਸੀ ਰੋਡ ਸਿਵਲ ਲਾਈਨ ਲੁਧਿਆਣਾ ਵਾਸੀ ਆਨੰਦ ਭੂਸ਼ਣ ਨੇ ਪੁਲਿਸ ਨੂੰ ਬਿਆਨ ਦਿੱਤਾ ਕਿ 17 ਦਸੰਬਰ 2025 ਨੂੰ ਉਸ ਨੇ ਆਪਣੀ ਐਕਟਿਵਾ ਸਕੂਟਰੀ ਆਪਣੇ ਘਰ ਦੇ ਬਾਹਰ ਤਾਲਾ ਲਾ ਕੇ ਖੜ੍ਹੀ ਕੀਤੀ ਸੀ, ਜਿਸ ਨੂੰ ਅਣਪਛਾਤੇ ਚੋਰਾਂ ਵੱਲੋਂ ਤਾਲਾ ਤੋੜ ਕੇ ਮੌਕੇ ਤੋਂ ਚੋਰੀ ਕਰ ਲਿਆ ਗਿਆ। ਦੋਪਹੀਆ ਵਾਹਨ ਚੋਰੀ ਦੇ ਦੋਹਾਂ ਮਾਮਲਿਆਂ ’ਚ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ-303 (2) ਤਹਿਤ ਕੇਸ ਦਰਜ ਕਰ ਲਏ ਗਏ ਹਨ। ਪੁਲਿਸ ਵੱਲੋਂ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਚੋਰਾਂ ਦੀ ਭਾਲ ਲਈ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ।